ਹਲਕਾ ਬੱਲੂਆਣਾ ਦੀ ਟੀਮ ਸਵੀਪ ਵੱਲੋਂ ਪਿੰਡ ਪੱਤਰੇਵਾਲਾ ਤੇ ਚੂਹੜੀ ਵਾਲਾ ਧੰਨਾ ਵਿਖੇ ਲਗਾਇਆ ਵੋਟਰ ਜਾਗਰੂਕਤਾ ਕੈਂਪ

ਬੱਲੂਆਣਾ

ਅਬੋਹਰ, 24 ਅਪ੍ਰੈਲ 2024: ਜ਼ਿਲ੍ਹਾ ਚੋਣ ਅਧਿਕਾਰੀ ਡਾ. ਸੇਨੂ ਦੁੱਗਲ ਵੱਲੋਂ ਹਲਕਾ ਬੱਲੂਆਣਾ (082) ਵਿਖੇ ਲੋਕ ਸਭਾ ਚੋਣਾਂ 2024 ਵਿੱਚ 100 ਫੀਸਦੀ ਵੋਟ ਪ੍ਰਤੀਸ਼ਤਤਾ ਕਰਨ ਦੇ ਮੰਤਵ ਨਾਲ ਸਹਾਇਕ ਰਿਟਰਨਿੰਗ ਅਫ਼ਸਰ ਬੱਲੂਆਣਾ ਸ. ਅਮਰਿੰਦਰ ਸਿੰਘ ਮੱਲੀ ਏ. ਡੀ. ਸੀ. (ਡੀ.), ਤਹਿਸੀਲਦਾਰ ਸ਼੍ਰੀਮਤੀ ਸੁਖਬੀਰ ਕੌਰ ਅਤੇ ਬੀਡੀਪੀਓ ਸ. ਜਸਵਿੰਦਰ ਸਿੰਘ ਦੇ ਦਿਸ਼ਾ–ਨਿਰਦੇਸ਼ਾਂ ਹੇਠ ਸਵੀਪ ਪ੍ਰੋਜੈਕਟ ਟੀਮ ਬੱਲੂਆਣਾ ਵੱਲੋਂ ਟੀਮ ਲੀਡਰ ਬੀਪੀਈਓ ਸਤੀਸ਼ ਮਿਗਲਾਨੀ, ਅਭੀਜੀਤ ਵਧਵਾ ਸੀਐਚਟੀ, ਅਸ਼ਵਨੀ ਮੱਕੜ ਟੀਮ ਮੈਂਬਰ ਅਤੇ ਸ. ਸੁਖਵਿੰਦਰ ਸਿੰਘ ਟੀਮ ਮੈਂਬਰ ਦੇ ਨਾਲ ਪਿੰਡ ਪੱਤਰੇਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਸਟਾਫ਼ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ 2024 ਵਿੱਚ ਆਪਣੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਉਹਨਾਂ ਨਾਲ ਵਿਚਾਰ–ਵਟਾਂਦਰਾ ਕੀਤਾ ਅਤੇ ਇਸ ਬਾਬਤ ਵੋਟਰ–ਸਹੁੰ ਵੀ ਚੁਕਵਾਈ।

ਇਸ ਤੋਂ ਬਾਅਦ ਇਸੇ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਸਕੂਲ ਮੁਖੀ ਮੈਡਮ ਦੀ ਹਾਜ਼ਰੀ ਵਿੱਚ ਸਟਾਫ਼ ਨੂੰ ਜਾਗਰੂਕ ਕੀਤਾ। ਇਸ ਤੋਂ ਬਾਅਦ ਟੀਮ ਦੁਆਰਾ ਪਿੰਡ ਪਤਰੇਵਾਲਾ ਦੀ ਸੱਥ ਵਿੱਚ ਪਿੰਡਵਾਸੀਆਂ ਨੂੰ ਵੀ ਜਾਗਰੁਕ ਕੀਤਾ ਗਿਆ।

ਟੀਮ ਸਵੀਪ ਹਲਕਾ ਬੱਲੂਆਣਾ ਦੁਆਰਾ ਪਿੰਡ ਚੂਹੜੀਵਾਲਾ ਧੰਨਾ ਦੇ ਸੀਨੀਅਰ ਸੈਕ਼ੰਡਰੀ ਸਕੂਲ ਦੇ ਪ੍ਰਿੰਸੀਪਲ ਸ. ਪਰਵਿੰਦਰ ਸਿੰਘ ਦੀ ਹਾਜ਼ਰੀ ਵਿੱਚ ਸਕੂਲ ਵਿੱਚ ਸਵੀਪ ਗਤੀਵਿਧੀ ਕਰਵਾਈ ਗਈ ਅਤੇ ਵੋਟਰਾਂ ਨੂੰ ਜਾਗਰੁਕ ਕੀਤਾ ਗਿਆ। ਇਹਨਾਂ ਪਿੰਡਾਂ ਵਿੱਚ ਘੁੰਮਦਿਆਂ ਰਾਹ ਵਿੱਚ ਮਿਲੇ ਪਿੰਡਵਾਸੀਆਂ ਨੂੰ ਲੋਕਸਭਾ ਚੋਣਾਂ 2024 ਵਿੱਚ ਭਾਗ ਲੈਣ ਅਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਵੀ ਪ੍ਰੇਰਿਆ ਗਿਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।