Site icon TheUnmute.com

ਮੋਗਾ ਵਿਖੇ ਕਾਲੀ ਮਾਤਾ ਮੰਦਰ ‘ਚ ਚੋਰੀ ਕਰਨ ਵਾਲੇ ਪੁਲਿਸ ਵੱਲੋਂ ਤਿੰਨ ਘੰਟਿਆਂ ‘ਚ ਗ੍ਰਿਫਤਾਰ

Moga

Moga

ਮੋਗਾ 28 ਦਸੰਬਰ 2023: ਮੋਗਾ ਦੇ ਕਾਲੀ ਮਾਤਾ ਮੰਦਿਰ ‘ਚ ਅੱਜ ਸਵੇਰੇ ਚੋਰਾਂ ਨੇ ਮੰਦਰ ਦੀ ਦਾਨ ਪੇਟੀਆਂ ‘ਚੋਂ ਚੋਰੀ ਕਰ ਲਈ ਅਤੇ ਜਾਂਦੇ ਸਮੇਂ ਚੋਰ ਮੰਦਰ ‘ਚ ਲੱਗੇ ਸੀਸੀਟੀਵੀ (CCTV) ਦੀ ਡੀਵੀਆਰ (DVR) ਵੀ ਚੋਰੀ ਕਰਕੇ ਲੈ ਗਏ। ਪੁਲਿਸ ਨੇ ਤੁਰੰਤ ਹਰਕਤ ‘ਚ ਆਉਂਦਿਆਂ ਚੋਰਾਂ ਨੂੰ ਟਰੇਸ ਕਰਕੇ ਕਾਬੂ ਕਰ ਲਿਆ। ਤਿੰਨ ਚੋਰ ਚੋਂ ਪੁਲਿਸ ਨੇ ਦੋ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਚੋਰੀ ਕੀਤੀ ਰਕਮ ਵਿੱਚੋਂ 5000 ਰੁਪਏ ਨਗਦੀ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ ਅਤੇ ਤੀਜੇ ਚੋਰ ਦੀ ਵੀ ਭਾਲ ਕੀਤੀ ਜਾ ਰਹੀ ਹੈ।

ਪੁਲਿਸ ਨੇ ਤਿੰਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਫੜੇ ਗਏ ਚੋਰਾਂ ਨੂੰ ਵੀ ਅਦਾਲਤ ਵਿੱਚ ਪੇਸ਼ ਕਰੇਗੀ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਮੋਗਾ ਦੀ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲੈ ਕੇ ਬਾਕੀ ਸਮਾਨ ਵੀ ਬਰਾਮਦ ਕਰ ਲਿਆ ਜਾਵੇਗਾ। ਇਸ ਗੱਲ ਨੂੰ ਲੈ ਕੇ ਸ਼ਹਿਰ ਵਾਸੀਆਂ ‘ਚ ਪੁਲਿਸ ਪ੍ਰਸ਼ਾਸਨ ਦੀ ਤਾਰੀਫ ਹੋ ਰਹੀ ਹੈ |

Exit mobile version