TheUnmute.com

ਰਾਜਸਥਾਨ ‘ਚ ਗੈਂਗਸਟਰ ਸੰਦੀਪ ਬਿਸ਼ਨੋਈ ਦੇ ਕਤਲ ਦੀ ਬੰਬੀਹਾ ਗਰੁੱਪ ਨੇ ਲਈ ਜਿੰਮੇਵਾਰੀ

ਚੰਡੀਗੜ੍ਹ 20 ਸਤੰਬਰ 2022: ਬੀਤੇ ਦਿਨ ਸੋਮਵਾਰ ਰਾਜਸਥਾਨ ਦੇ ਨਾਗੌਰ ‘ਚ ਗੈਂਗਸਟਰ ਸੰਦੀਪ ਬਿਸ਼ਨੋਈ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕਰ ਕਤਲ ਕਰ ਦਿੱਤਾ ਗਿਆ | ਇਸ ਗੋਲੀਬਾਰੀ ਦੀ ਘਟਨਾ ਨੇ ਪੁਲਿਸ ਅਤੇ ਕਾਨੂੰਨ ਵਿਵਸਥਾ ‘ਤੇ ਇੱਕ ਵਾਰ ਫਿਰ ਸਵਾਲ ਖੜੇ ਕਰ ਦਿੱਤੇ ਹਨ |

ਇਸਦੇ ਨਾਲ ਹੀ ਗੈਂਗਸਟਰ ਸੰਦੀਪ ਦੇ ਹੋਏ ਕਤਲ ਨੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸੋਮਵਾਰ ਰਾਤ ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਇਸ ਕਤਲ ਜ਼ਿੰਮੇਵਾਰੀ ਲਈ ਹੈ। ਇਸਦੇ ਨਾਲ ਹੀ ਬੰਬੀਹਾ ਗਰੁੱਪ ਨੇ ਵੀ ਫੇਸਬੁੱਕ ‘ਤੇ ਪੋਸਟ ਕਰਦਿਆਂ ਲਿਖਿਆ ਕਿ ਅਸੀਂ ਇਹ ਕਤਲ ਕਰਵਾਇਆ ਹੈ।

bambhia

ਦੱਸਿਆ ਜਾ ਰਿਹਾ ਹੈ ਕਿ ਇਹ ਗਿਰੋਹ ਅਰਮੇਨੀਆ ਤੋਂ ਕੰਮ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸੇਠੀ ਗੈਂਗ ਦੇ ਆਗੂ ਸੰਦੀਪ ਵਿਸ਼ਨੋਈ ਦੀ ਸੋਮਵਾਰ ਦੁਪਹਿਰ ਕਰੀਬ 1.20 ਵਜੇ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ |

ਪੁਲਿਸ ਸੋਮਵਾਰ ਦੇਰ ਸ਼ਾਮ ਤੱਕ ਇਨ੍ਹਾਂ ਮੁਲਜ਼ਮਾਂ ਦਾ ਸੁਰਾਗ ਨਹੀਂ ਲੱਭ ਸਕੀ ਸੀ । ਬੰਬੀਹਾ ਗਰੁੱਪ ਦੀ ਪੋਸਟ ਤੋਂ ਬਾਅਦ ਪੰਜਾਬ ਪੁਲਿਸ ਵੀ ਚੌਕਸ ਹੋ ਗਈ ਹੈ | ਪੰਜਾਬ ਇੰਟੈਲੀਜੈਂਸ ਦੀ ਟੀਮ ਨੇ ਵੀ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਨਾਗੌਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |

Exit mobile version