7 ਨਵੰਬਰ 2024: ਜ਼ਿਲ੍ਹਾਂ ਤਰਨ ਤਾਰਨ (Taran Taran) ਵਿੱਚ ਵਿਜੀਲੈਂਸ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ। ਜਿੱਥੇ ਤਰਨ ਤਰਨ (Deputy Commissioner) ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਪੀਐਸ ਸਮੇਤ ਦਫਤਰ ਦੇ ਮੁਲਾਜ਼ਮ ਨੂੰ 20000 ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਵਿਭਾਗ(vigilance department) ਵੱਲੋਂ ਕਾਬੂ ਕੀਤਾ ਗਿਆ ਹੈ। ਸ਼ਿਕਾਇਤ ਕਰਤਾ ਸੰਦੀਪ ਸਿੰਘ ਵੱਲੋਂ ਦਿੱਤੀ ਗਈ ਲਿਖਤ ਸ਼ਿਕਾਇਤ ਤੋਂ ਬਾਅਦ ਵਿਜੀਲੈਂਸ ਵਿਭਾਗ ਵੱਲੋਂ ਕਾਰਵਾਈ ਕੀਤੀ ਗਈ ਹੈ। ਭ੍ਰਮ ਤੋਂ ਹੀ ਜਾਣਕਾਰੀ ਅਨੁਸਾਰ ਲੋਕ ਸਭਾ ਇਲੈਕਸ਼ਨ ਵਿੱਚ ਫੋਟੋਗ੍ਰਾਫਰ ਵੱਲੋਂ ਆਪਣੇ ਕੈਮਰੇ ਇਲੈਕਸ਼ਨ ਦੌਰਾਨ ਲਗਾਏ ਗਏ ਸਨ ਜਿਨਾਂ ਦੇ ਬਿੱਲ ਪਾਸ ਕਰਨ ਲਈ ਡਿਪਟੀ ਕਮਿਸ਼ਨਰ ਦੇ ਪੀਏ ਵੱਲੋਂ ਇੱਕ ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਜਿਸ ਵਿੱਚ 20 ਹਜਾਰ ਰੁਪਏ ਦੀ ਪਹਿਲੀ ਕਿਸਤ ਪੀਏ ਵੱਲੋਂ ਲਈ ਗਈ ਸੀ ਅਤੇ ਅੱਜ 20 ਹਜਾਰ ਰੁਪਏ ਲੈਦਿਆ ਵਿਜੀਲੈਂਸ ਨੇ ਰੰਗੇ ਹੱਥੀ ਉਸਨੂੰ ਉਸਦੇ ਸਾਥੀ ਸਮੇਤ ਕਾਬੂ ਕਰ ਲਿਆ ਹੈ।
ਅਗਸਤ 8, 2026 12:14 ਪੂਃ ਦੁਃ




