July 4, 2024 2:50 pm
Diesel Tanker

ਰੋਪੜ ‘ਚ ਡੀਜ਼ਲ ਨਾਲ ਭਰਿਆ ਟੈਂਕਰ ਪਲਟਿਆ, ਸਹਾਇਤਾ ਕਰਨ ਦੀ ਬਜਾਏ ਲੋਕ ਬਾਲਟੀਆਂ ‘ਚ ਭਰ ਕਰ ਲੈ ਗਏ ਡੀਜ਼ਲ

ਚੰਡੀਗੜ੍ਹ,10 ਫਰਵਰੀ 2023: ਪੰਜਾਬ ਦੇ ਰੂਪਨਗਰ ਜ਼ਿਲ੍ਹੇ ਵਿੱਚ ਆਨੰਦਪੁਰ ਸਾਹਿਬ ਗੜ੍ਹਸ਼ੰਕਰ ਰੋਡ ’ਤੇ ਝੱਜ ਚੌਕ ਟੀ ਪੁਆਇੰਟ ’ਤੇ ਇੱਕ ਡੀਜ਼ਲ ਨਾਲ ਭਰਿਆ ਟੈਂਕਰ (Diesel Tanker) ਪਲਟ ਗਿਆ। ਇਹ ਟੈਂਕਰ ਪੈਟਰੋਲ ਪੰਪ ਲਈ ਸਪਲਾਈ ਲੈ ਕੇ ਜਾ ਰਿਹਾ ਸੀ। ਟੈਂਕਰ ਪਲਟਦੇ ਹੀ ਕੁਝ ਲੋਕਾਂ ਨੇ ਟੈਂਕਰ ਵਿੱਚ ਸਵਾਰ ਨੂੰ ਬਚਾਉਣ ਦੀ ਬਜਾਏ ਬਾਲਟੀਆਂ ਤੇ ਡੱਬਿਆਂ ਨਾਲ ਡੀਜ਼ਲ ਭਰ ਕੇ ਲਿਜਾਂਦੇ ਨਜਰ ਆਏ |

ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਟੈਂਕਰ ਪਲਟਿਆ ਤਾਂ ਟੈਂਕੀ ਦੇ ਉੱਪਰ ਦਾ ਢੱਕਣ ਲੀਕ ਹੋ ਗਿਆ। ਇਸ ਵਿੱਚੋਂ ਤੇਲ ਨਿਕਲਣਾ ਸ਼ੁਰੂ ਹੋ ਗਿਆ। ਤੇਲ ਨੂੰ ਵਗਦਾ ਦੇਖ ਕੇ ਲੋਕ ਤੁਰੰਤ ਟੈਂਕਰ (Diesel Tanker)  ਕੋਲ ਬਾਲਟੀਆਂ, ਕੈਨੀਆਂ-ਡਰੰਮਾਂ ਸਮੇਤ ਜੋ ਵੀ ਹੱਥਾਂ ਵਿੱਚ ਆਇਆ ਲੈ ਕੇ ਪਹੁੰਚ ਗਏ। ਇਸ ਤੋਂ ਬਾਅਦ ਉਥੋਂ ਤੇਲ ਭਰਨਾ ਸ਼ੁਰੂ ਕਰ ਦਿੱਤਾ।

ਮੁਫਤ ਵਿੱਚ ਕੁਝ ਵੀ ਦਿਓ, ਲੋਕ ਇਸ ਲਈ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕਰਦੇ। ਝੱਜ ਚੌਕ ਵਿਖੇ ਵੀ ਟੈਂਕਰ ਪਲਟਣ ਤੋਂ ਬਾਅਦ ਅਜਿਹਾ ਹੀ ਦੇਖਣ ਨੂੰ ਮਿਲਿਆ। ਜਦੋਂ ਟੈਂਕਰ ਪਲਟ ਗਿਆ ਤਾਂ ਡਰਾਈਵਰ ਨੇ ਤੁਰੰਤ ਇਸ ਦੇ ਮਾਲਕ ਨੂੰ ਸੂਚਿਤ ਕੀਤਾ।

ਮਾਲਕ ਨੇ ਤੁਰੰਤ ਟੈਂਕਰ ਨੂੰ ਸਿੱਧਾ ਕਰਨ ਲਈ ਜੇ.ਸੀ.ਬੀ. ਜਦੋਂ ਟੈਂਕਰ ਨੂੰ ਸਿੱਧਾ ਕੀਤਾ ਜਾ ਰਿਹਾ ਸੀ ਤਾਂ ਉਸ ਸਮੇਂ ਵੀ ਇੱਕ ਵਿਅਕਤੀ ਬੱਠਲ ਵਿੱਚ ਤੇਲ ਭਰਨ ਲਈ ਪਹੁੰਚ ਗਿਆ। ਜਦੋਂ ਟੈਂਕਰ ਅਚਾਨਕ ਸਿੱਧਾ ਗਿਆ ਤਾਂ ਉਸ ਦਾ ਬਚਾਅ ਹੋ ਗਿਆ। ਉਥੇ ਹੀ ਟੈਂਕਰ ਨੂੰ ਸਿੱਧਾ ਕਰ ਰਹੇ ਲੋਕਾਂ ਨੇ ਡੀਜ਼ਲ ਭਰਨ ਆਏ ਵਿਅਕਤੀ ਨੂੰ ਝਿੜਕਿਆ।