ISRO: ਇਸਰੋ ਨੇ ਆਪਣਾ ਨਵਾਂ ਅਤੇ ਸਭ ਤੋਂ ਛੋਟਾ ਰਾਕੇਟ SSLV-D2 ਕੀਤਾ ਲਾਂਚ

SSLV-D2

ਚੰਡੀਗੜ੍ਹ,10 ਫਰਵਰੀ 2023: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼ੁੱਕਰਵਾਰ ਨੂੰ ਆਪਣਾ ਨਵਾਂ ਅਤੇ ਸਭ ਤੋਂ ਛੋਟਾ ਰਾਕੇਟ SSLV-D2 (Small Sataellite Launch Vehicle) ਪੁਲਾੜ ਵਿੱਚ ਲਾਂਚ ਕੀਤਾ ਗਿਆ ਹੈ । ਇਹ ਲਾਂਚ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਕੀਤਾ ਗਿਆ ਸੀ।

ਹੁਣ ਖਬਰ ਆਈ ਹੈ ਕਿ SSLV-D2 ਨੇ ਤਿੰਨੋਂ ਉਪਗ੍ਰਹਿਆਂ ਨੂੰ ਧਰਤੀ ਦੇ ਹੇਠਲੇ ਮਾਰਗ ਵਿੱਚ ਸਫਲਤਾਪੂਰਵਕ ਸਥਾਪਿਤ ਕਰ ਦਿੱਤਾ ਹੈ। ਇਸਰੋ ਦੇ ਮੁਖੀ ਐਸ ਸੋਮਨਾਥ ਨੇ ਤਿੰਨਾਂ ਉਪਗ੍ਰਹਿਆਂ ਨੂੰ ਆਰਬਿਟ ਵਿੱਚ ਸਹੀ ਥਾਂ ‘ਤੇ ਰੱਖਣ ਲਈ ਟੀਮਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਜਦੋਂ SSLV-D1 ਦੌਰਾਨ ਸਮੱਸਿਆਵਾਂ ਆਈਆਂ, ਅਸੀਂ ਉਨ੍ਹਾਂ ਦਾ ਵਿਸ਼ਲੇਸ਼ਣ ਕੀਤਾ ਅਤੇ ਜ਼ਰੂਰੀ ਕਦਮ ਚੁੱਕੇ ਅਤੇ ਇਹ ਯਕੀਨੀ ਬਣਾਇਆ ਕਿ ਇਸ ਵਾਰ ਲਾਂਚਿੰਗ ਸਫਲ ਰਹੀ।

ਇਸ ਤੋਂ ਪਹਿਲਾਂ, SSLV-D2 ਨੇ ਤਿੰਨ ਉਪਗ੍ਰਹਿ ਲੈ ਕੇ ਪੁਲਾੜ ਵਿੱਚ ਉਡਾਣ ਭਰੀ, ਜਿਸ ਵਿੱਚ ਅਮਰੀਕੀ ਕੰਪਨੀ ਐਂਟਾਰਿਸ ਦਾ ਜੈਨਸ-1(Janus-1) , ਚੇਨਈ ਸਥਿਤ ਸਪੇਸ ਸਟਾਰਟਅੱਪ ਸਪੇਸਕਿਡਜ਼ ਦਾ ਅਜ਼ਾਦੀਸੈਟ-2 (AzaadiSAT-2) ਅਤੇ ਇਸਰੋ ਦਾ ਉਪਗ੍ਰਹਿ ਈਓਐਸ-07 ਸ਼ਾਮਲ ਹੈ। ਇਹ ਤਿੰਨੇ ਉਪਗ੍ਰਹਿ 450 ਕਿਲੋਮੀਟਰ ਦੀ ਦੂਰੀ ‘ਤੇ ਗੋਲ ਚੱਕਰ ਵਿੱਚ ਸਥਾਪਿਤ ਕੀਤੇ ਗਏ ਸਨ।

ਇਸਰੋ ਦੇ ਅਨੁਸਾਰ, SSLV ਦੀ ਵਰਤੋਂ 500 ਕਿਲੋਗ੍ਰਾਮ ਤੱਕ ਦੇ ਉਪਗ੍ਰਹਿਆਂ ਨੂੰ ਹੇਠਲੇ ਮਾਰਗ ਵਿੱਚ ਲਾਂਚ ਕਰਨ ਲਈ ਕੀਤੀ ਜਾਂਦੀ ਹੈ। ਇਹ ਮੰਗ ‘ਤੇ ਰਾਕੇਟ ਦੇ ਆਧਾਰ ‘ਤੇ ਕਿਫਾਇਤੀ ਕੀਮਤ ‘ਤੇ ਸੈਟੇਲਾਈਟ ਲਾਂਚ ਕਰਨ ਦੀ ਸਹੂਲਤ ਪ੍ਰਦਾਨ ਕਰਦਾ ਹੈ। 34 ਮੀਟਰ ਲੰਬੇ SSLV ਰਾਕੇਟ ਦਾ ਵਿਆਸ 2 ਮੀਟਰ ਹੈ। ਇਸ ਰਾਕੇਟ ਦਾ ਭਾਰ 120 ਟਨ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।