Supreme Court

‘ਨਿਆਂ ਦੀ ਦੇਵੀ’ ਦੀ ਮੂਰਤੀ ‘ਚ ਕੀਤੇ ਬਦਲਾਅ ‘ਤੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨੇ ਜਤਾਇਆ ਇਤਰਾਜ਼

ਚੰਡੀਗੜ੍ਹ, 24 ਅਕਤੂਬਰ 2024: ‘ਨਿਆਂ ਦੀ ਦੇਵੀ’ ਦੀ ਮੂਰਤੀ ‘ਚ ਕੀਤੇ ਬਦਲਾਅ ਨੂੰ ਲੈ ਕੇ ਹੁਣ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ | ਦਰਅਸਲ, ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (Supreme Court Bar Association) ਨੇ ਸੁਪਰੀਮ ਕੋਰਟ (Supreme Court) ਦੇ ਪ੍ਰਤੀਕ ‘ਨਿਆਂ ਦੀ ਦੇਵੀ’ ਦੀ ਮੂਰਤੀ ‘ਚ ਬੁਨਿਆਦੀ ਬਦਲਾਅ ‘ਤੇ ਇਤਰਾਜ਼ ਜਤਾਇਆ ਹੈ।

ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨੇ ਸਰਬਸੰਮਤੀ ਨਾਲ ਇਸ ਬਦਲਾਅ ਖ਼ਿਲਾਫ਼ ਮਤਾ ਪਾਸ ਕੀਤਾ ਹੈ। ਜਿਕਰਯੋਗ ਹੈ ਕਿ ਸੁਪਰੀਮ ਕੋਰਟ ‘ਚ ਜੱਜਾਂ ਦੀ ਲਾਇਬ੍ਰੇਰੀ ‘ਚ ਨਿਆਂ ਦੀ ਦੇਵੀ ਦੀ ਨਵੀਂ ਛੇ ਫੁੱਟ ਉੱਚੀ ਮੂਰਤੀ ਸਥਾਪਿਤ ਕੀਤੀ ਗਈ ਹੈ, ਜਿਸ ਦੇ ਇਕ ਹੱਥ ‘ਚ ਤੱਕੜੀ ਅਤੇ ਦੂਜੇ ਹੱਥ ਵਿਚ ਤਲਵਾਰ ਦੀ ਥਾਂ ਸੰਵਿਧਾਨ ਹੈ। ਚਿੱਟੇ ਪਰੰਪਰਾਗਤ ਪਹਿਰਾਵੇ ‘ਚ ‘ਨਿਆਂ ਦੀ ਦੇਵੀ’ ਦੀ ਨਵੀਂ ਮੂਰਤੀ, ਅੱਖਾਂ ‘ਤੇ ਪੱਟੀ ਬੰਨ੍ਹੀ ਵੀ ਨਹੀਂ ਹੈ ਅਤੇ ਉਸ ਦੇ ਸਿਰ ‘ਤੇ ਤਾਜ ਹੈ।

Read More: ਸੁਖਬੀਰ ਸਿੰਘ ਬਾਦਲ ਨੂੰ ਛੱਡ ਅਕਾਲੀ ਦਲ ਦੇ ਆਗੂ ਲੜ ਸਕਦੇ ਹਨ ਚੋਣਾਂ: ਜਥੇਦਾਰ ਸ੍ਰੀ ਅਕਾਲ ਤਖ਼ਤ

ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਕਪਿਲ ਸਿੱਬਲ ਅਤੇ ਕਾਰਜਕਾਰੀ ਕਮੇਟੀ ਦੇ ਹੋਰ ਮੈਂਬਰਾਂ ਵੱਲੋਂ ਹਸਤਾਖਰ ਕੀਤੇ ਮਤੇ ‘ਚ ਵੀ ਪ੍ਰਸਤਾਵਿਤ ਅਜਾਇਬ ਘਰ ‘ਤੇ ਇਤਰਾਜ਼ ਉਠਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਬਾਰ ਦੇ ਮੈਂਬਰਾਂ ਲਈ ਇੱਕ ਕੈਫੇ-ਲਾਉਂਜ ਬਣਾਉਣ ਦੀ ਮੰਗ ਕੀਤੀ ਸੀ।

ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (Supreme Court Bar Association) ਦੀ ਕਾਰਜਕਾਰੀ ਕਮੇਟੀ ਮੁਤਾਬਕ ਹਾਲ ਹੀ ‘ਚ ਅਦਾਲਤ ਨੇ ਬਾਰ ਨਾਲ ਸਲਾਹ ਕੀਤੇ ਬਿਨਾਂ ਆਪਣੇ ਪ੍ਰਤੀਕ ਚਿੰਨ੍ਹ ਅਤੇ ਨਿਆਂ ਦੀ ਦੇਵੀ ਦੀ ਮੂਰਤੀ ‘ਚ ਇਕਪਾਸੜ ਬਦਲਾਅ ਕੀਤੇ ਹਨ। ਅਸੀਂ ਨਿਆਂ ਪ੍ਰਣਾਲੀ ‘ਚ ਬਰਾਬਰ ਦੇ ਹਿੱਸੇਦਾਰ ਹਾਂ, ਪਰ ਪ੍ਰਸਤਾਵਿਤ ਤਬਦੀਲੀਆਂ ਬਾਰੇ ਸਾਡੇ ਨਾਲ ਕਦੇ ਵੀ ਸਲਾਹ ਨਹੀਂ ਕੀਤੀ ਗਈ। ਅਸੀਂ ਇਨ੍ਹਾਂ ਤਬਦੀਲੀਆਂ ਦੇ ਪਿੱਛੇ ਦੇ ਤਰਕ ਤੋਂ ਪੂਰੀ ਤਰ੍ਹਾਂ ਅਣਜਾਣ ਹਾਂ।

Read More: ਕਿਸਾਨ ਅਤੇ ਆੜ੍ਹਤੀਏ ਵਿਰੋਧੀ BJP ਦੀ ਸਾਜ਼ਿਸ਼ ਨਾਕਾਮ: ਹਰਜੋਤ ਸਿੰਘ ਬੈਂਸ

Scroll to Top