ਸੜਕ ਸੁਰੱਖਿਆ ਫੋਰਸ

SSF ਨੇ ਹਾਈਵੇਅ ‘ਤੇ ਹੋਣ ਵਾਲੀਆਂ ਮੌਤਾਂ ਨੂੰ ਲਗਭੱਗ50% ਘਟਾਇਆ: ਬਲਤੇਜ ਪੰਨੂ

ਚੰਡੀਗੜ੍ਹ, 02 ਫਰਵਰੀ 2026: ਆਪ’ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਪੰਜਾਬ ਸਰਕਾਰ ਦੀ ਸੜਕ ਸੁਰੱਖਿਆ ਫੋਰਸ (SSF) ਦੇ ਦੋ ਸਾਲ ਪੂਰੇ ਹੋਣ ‘ਤੇ ਇਸਦੀ ਸਫਲਤਾ ਦੇ ਵੇਰਵੇ ਸਾਂਝੇ ਕੀਤੇ ਹਨ | ‘ਆਪ’ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਸੜਕ ਸੁਰੱਖਿਆ ਫੋਰਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਭ ਤੋਂ ਪ੍ਰਭਾਵਸ਼ਾਲੀ ਅਤੇ ਲੋਕ-ਪੱਖੀ ਪਹਿਲਕਦਮੀਆਂ ‘ਚੋਂ ਇੱਕ ਵਜੋਂ ਉਭਰੀ ਹੈ |

ਬਲਤੇਜ ਪੰਨੂ ਨੇ ਦੱਸਿਆ ਕਿ ਜਦੋਂ ਦੋ ਸਾਲ ਪਹਿਲਾਂ ਐਸਐਸਐਫ ਦੀ ਸ਼ੁਰੂਆਤ ਕੀਤੀ ਸੀ, ਤਾਂ ਸਾਲ 2023 ‘ਚ ਪੰਜਾਬ ਦੇ ਹਾਈਵੇਅ ‘ਤੇ ਹਾਦਸਿਆਂ ਕਾਰਨ 1,955 ਮੌਤਾਂ ਹੋਈਆਂ ਸਨ। ਸਾਲ 2024 ‘ਚ ਇਹ ਅੰਕੜਾ ਘਟ ਕੇ 1,016 ਰਹਿ ਗਿਆ, ਜਿਸਦਾ ਮਤਲਬ ਹੈ ਕਿ ਐਸਐਸਐਫ ਸਦਕਾ ਸਿਰਫ ਇੱਕ ਸਾਲ ‘ਚ 940 ਕੀਮਤੀ ਜਾਨਾਂ ਬਚਾਈਆਂ। ਉਨ੍ਹਾਂ ਕਿਹਾ ਗੰਭੀਰ ਹਾਦਸਿਆਂ ਦੇ ਮਾਮਲਿਆਂ ‘ਚ ਲਗਭੱਗ 50 ਫੀਸਦੀ ਦੀ ਗਿਰਾਵਟ ਦੇਖੀ ਗਈ ਹੈ, ਜੋ ਪੰਜਾਬ ਭਰ ‘ਚ ਹਾਈਵੇਅ ਸੁਰੱਖਿਆ ‘ਚ ਵੱਡੇ ਸੁਧਾਰ ਨੂੰ ਦਰਸਾਉਂਦੀ ਹੈ।

ਉਨ੍ਹਾਂ ਦੱਸਿਆ ਕਿ ਐਸਐਸਐਫ ਅਧੀਨ ਲਗਭੱਗ 1,500 ਵਿਸ਼ੇਸ਼ ਤੌਰ ‘ਤੇ ਸਿਖਲਾਈ ਪ੍ਰਾਪਤ ਜਵਾਨ ਫੁੱਲ-ਟਾਈਮ ਤਾਇਨਾਤ ਕੀਤੇ ਹਨ ਅਤੇ ਉਨ੍ਹਾਂ ਨੂੰ ਵੀ.ਆਈ.ਪੀ. ਜਾਂ ਕਿਸੇ ਹੋਰ ਡਿਊਟੀ ਲਈ ਨਹੀਂ ਭੇਜਿਆ ਜਾਂਦਾ। ਹਾਈਵੇਅ ‘ਤੇ ਹਰ 30 ਕਿਲੋਮੀਟਰ ਦੀ ਦੂਰੀ ‘ਤੇ ਪੂਰੀ ਤਰ੍ਹਾਂ ਲੈਸ ਸੜਕ ਸੁਰੱਖਿਆ ਫੋਰਸ (SSF) ਵਾਹਨ ਤਾਇਨਾਤ ਹਨ, ਜੋ ਤੇਜ਼ੀ ਨਾਲ ਕਾਰਵਾਈ ਨੂੰ ਯਕੀਨੀ ਬਣਾਉਂਦੇ ਹਨ। ਨਤੀਜੇ ਵਜੋਂ,ਐਸਐਸਐਫ ਟੀਮਾਂ 6 ਤੋਂ 8 ਮਿੰਟ ਦੇ ਅੰਦਰ ਹਾਦਸੇ ਵਾਲੀ ਥਾਂ ‘ਤੇ ਪਹੁੰਚ ਜਾਂਦੀਆਂ ਹਨ, ਜੋ ਕਿ ਵਿਕਸਤ ਦੇਸ਼ਾਂ ਦੇ ਬਰਾਬਰ ਦਾ ਰਿਸਪਾਂਸ ਟਾਈਮ ਹੈ।

ਬਲਤੇਜ ਪੰਨੂ ਦਾ ਕਹਿਣਾ ਹੈ ਕਿ SSF ਦੇ ਵਾਹਨ ਫਸਟ-ਏਡ ਸਹੂਲਤਾਂ, ਬਚਾਅ ਉਪਕਰਨਾਂ ਅਤੇ ਕਟਰਾਂ ਨਾਲ ਲੈਸ ਹਨ। ਜਵਾਨਾਂ ਨੂੰ ਪੀੜਤਾਂ ਨੂੰ ਸੁਰੱਖਿਅਤ ਬਾਹਰ ਕੱਢਣ ਅਤੇ ਹਸਪਤਾਲ ਭੇਜਣ ਤੋਂ ਪਹਿਲਾਂ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਸਿਖਲਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਐਸਐਸਐਫ ਦੀ ਮੌਜੂਦਗੀ ਨੇ ਹਾਦਸੇ ਤੋਂ ਬਾਅਦ ਹੋਣ ਵਾਲੀ ਲੁੱਟ-ਖੋਹ ਨੂੰ ਵੀ ਲਗਭੱਗ ਖਤਮ ਕਰ ਦਿੱਤਾ ਹੈ ਅਤੇ ਹੋਰ ਹਾਈਵੇਅ ਅਪਰਾਧਾਂ ‘ਚ, ਖਾਸ ਕਰਕੇ ਰਾਤ ਦੇ ਸਮੇਂ, ਭਾਰੀ ਕਮੀ ਆਈ ਹੈ। ਉਨ੍ਹਾਂ ਨੇ ਸਾਰੇ ਐਸਐਸਐਫ ਜਵਾਨਾਂ ਅਤੇ ਸਹਿਯੋਗੀ ਸਟਾਫ ਨੂੰ ਉਨ੍ਹਾਂ ਦੇ ਸਮਰਪਣ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਮਨੁੱਖੀ ਜਾਨਾਂ ਬਚਾਉਣਾ ਸ਼ਾਸਨ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ।

Read More:SSF ਦੇ ਗਠਨ ਤੋਂ ਬਾਅਦ ਸੜਕ ਹਾਦਸਿਆਂ ‘ਚ ਮੌ.ਤਾਂ ਵਿੱਚ 48 ਪ੍ਰਤੀਸ਼ਤ ਦੀ ਆਈ ਕਮੀ

ਵਿਦੇਸ਼

Scroll to Top