ਲੁਧਿਆਣਾ, 15 ਮਈ 2026: SPS ਹਸਪਤਾਲ, ਉੱਤਰੀ ਭਾਰਤ ਦੇ ਅਗੇਅੜੇ ਸੁਪਰ-ਸਪੈਸ਼ਲਿਟੀ ਹਸਪਤਾਲਾਂ ‘ਚੋਂ ਇੱਕ, ਵੱਲੋਂ ਆਪਣੇ ਨਵੇਂ Dedicated Adult Vaccination Clinic ਦੀ ਸ਼ੁਰੂਆਤ ਕੀਤੀ ਹੈ। ਇਸ ਪਹਿਲ ਦਾ ਉਦੇਸ਼ ਵੱਡਿਆਂ ‘ਚ ਟੀਕਾਕਰਨ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ Preventive Healthcare ਸੇਵਾਵਾਂ ਨੂੰ ਹੋਰ ਸੁਗਮ ਬਣਾਉਣਾ ਹੈ।
ਇਹ ਕਲਿਨਿਕ ਵੱਡਿਆਂ ਨੂੰ ਸਮੇਂ ਸਿਰ ਟੀਕਾਕਰਨ ਲਈ ਪ੍ਰੇਰਿਤ ਕਰਨ ਅਤੇ ਵੱਖ-ਵੱਖ Vaccine-Preventable Diseases ਲਈ ਮਾਹਿਰ ਸਲਾਹ ਅਤੇ ਟੀਕਾਕਰਨ ਸੇਵਾਵਾਂ ਪ੍ਰਦਾਨ ਕਰਨ ਲਈ ਸ਼ੁਰੂ ਕੀਤਾ ਗਿਆ ਹੈ।
ਇਹ ਕਲਿਨਿਕ ਖਾਸ ਤੌਰ ‘ਤੇ ਸ਼ੂਗਰ, ਦਿਲ ਦੀਆਂ ਬਿਮਾਰੀਆਂ, ਕਿਡਨੀ ਰੋਗ, ਸਾਹ ਸੰਬੰਧੀ ਬਿਮਾਰੀਆਂ, ਕਮਜ਼ੋਰ ਰੋਗ-ਪ੍ਰਤੀਰੋਧਕ ਸਮਰੱਥਾ ਵਾਲੇ ਮਰੀਜ਼ਾਂ ਅਤੇ ਸੀਨੀਅਰ ਸਿਟੀਜ਼ਨ ਲਈ ਬਹੁਤ ਲਾਭਕਾਰੀ ਰਹੇਗਾ। ਇੱਥੇ Influenza, Pneumococcal, Hepatitis A & B, HPV, Tdap, Shingles, Meningococcal, Typhoid ਸਮੇਤ ਹੋਰ ਜ਼ਰੂਰੀ Adult Vaccines ਉਪਲਬਧ ਹਨ।
ਇਸ ਮੌਕੇ ‘ਤੇ ਡਾ: ਰਵਨਿੰਦਰ ਸਿੰਘ ਕੂਕਾ, ਡਿਪਟੀ ਡਾਇਰੈਕਟਰ – ਇੰਟਰਵੈਂਸ਼ਨਲ ਕਾਰਡੀਓਲੋਜੀ, ਡਾ. ਚੰਚਲ ਗੇਰਾ, ਡਾਇਰੈਕਟਰ – ਮੈਡੀਸਨ ਅਤੇ ਰਾਇਮੈਟੋਲੋਜੀ, ਅਤੇ ਡਾ. ਵਰਿੰਦਰ ਸਿੰਘ, ਸੀਨੀਅਰ ਸਲਾਹਕਾਰ – ਪਲਮਨਰੀ ਮੈਡੀਸਨ ਅਤੇ ਕ੍ਰਿਟੀਕਲ ਕੇਅਰ ਨੇ ਬਾਲਗ ਵੈਕਸੀਨੇਸ਼ਨ, ਪ੍ਰੀਵੈਨਟਿਵ ਹੈਲਥਕੇਅਰ ਅਤੇ ਸਮੇਂ ਸਿਰ ਟੀਕਾਕਰਨ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਡਾਕਟਰਾਂ ਨੇ ਵੱਖ-ਵੱਖ ਉਮਰ ਵਰਗਾਂ ਅਤੇ ਸਿਹਤ ਸਥਿਤੀਆਂ ਮੁਤਾਬਕ ਲੋੜੀਂਦੇ ਟੀਕਿਆਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ।
ਇਸ ਦੌਰਾਨ SPS ਹਸਪਤਾਲ ਦੇ Chief Operating Officer (COO) ਯੋਗੇਂਦਰ ਨਾਥ ਅਵਧੀਆ ਨੇ ਕਿਹਾ ਕਿ “ਮਰੀਜ਼ਾਂ ਦੀ ਸੁਰੱਖਿਆ ਅਤੇ ਕਮਿਊਨਿਟੀ ਦੀ ਭਲਾਈ ਸਾਡੀ ਸਭ ਤੋਂ ਵੱਡੀ ਤਰਜੀਹ ਹੈ। ਇਹ ਪਹਿਲ ਆਧੁਨਿਕ ਤਕਨਾਲੋਜੀ, ਉੱਚ-ਸਤ੍ਹਰੀ ਸਿਹਤ ਸੇਵਾਵਾਂ ਅਤੇ ਵਿਸ਼ਵ-ਪੱਧਰੀ ਮਰੀਜ਼ ਦੇਖਭਾਲ ਪ੍ਰਦਾਨ ਕਰਨ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ।”
ਇਸ ਮੌਕੇ ਤੇ SPS ਹਸਪਤਾਲ ਦੇ ਪ੍ਰਬੰਧ ਨਿਦੇਸ਼ਕ, ਜੈ ਸਿੰਘ ਸੰਧੂ ਨੇ ਕਿਹਾ: “Preventive Healthcare ਆਧੁਨਿਕ ਇਲਾਜ ਦਾ ਭਵਿੱਖ ਹੈ। ਸਾਡਾ ਉਦੇਸ਼ ਲੋਕਾਂ ਨੂੰ ਸਿਰਫ ਬਿਮਾਰੀਆਂ ਦਾ ਇਲਾਜ ਹੀ ਨਹੀਂ, ਸਗੋਂ ਬਿਮਾਰੀਆਂ ਤੋਂ ਪਹਿਲਾਂ ਹੀ ਸੁਰੱਖਿਅਤ ਰੱਖਣਾ ਵੀ ਹੈ। Adult Vaccination Clinic ਰਾਹੀਂ SPS ਹਸਪਤਾਲ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਅਤੇ ਉੱਚ-ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ।”
ਇਸ ਨਵੀਂ ਪਹਿਲ ਨਾਲ SPS ਹਸਪਤਾਲ ਲੁਧਿਆਣਾ “ਇਲਾਜ ਤੋਂ ਪਹਿਲਾਂ ਬਚਾਅ” ਦੀ ਸੋਚ ਨੂੰ ਹੋਰ ਮਜ਼ਬੂਤ ਕਰਦੇ ਹੋਏ ਸਮਾਜ ਨੂੰ ਹੋਰ ਸਿਹਤਮੰਦ ਅਤੇ ਸੁਰੱਖਿਅਤ ਬਣਾਉਣ ਵੱਲ ਅਹਿਮ ਕਦਮ ਚੁੱਕ ਰਿਹਾ ਹੈ।
Read More: Hoshiarpur News: ਡੂੰਘੇ ਬੋਰਵੈੱਲ ’ਚ ਡਿੱਗਿਆ 3 ਸਾਲ ਦਾ ਬੱਚਾ, ਰੈਸਕਿਊ ਜਾਰੀ




