ਭਲਕੇ ਜਲਾਲਾਬਾਦ ਵਿਖੇ ਕਰਵਾਏ ਜਾਣਗੇ ਨਸ਼ਿਆਂ ਖ਼ਿਲਾਫ਼ ਖੇਡ ਮੁਕਾਬਲੇ

poster competition

ਫਾਜ਼ਿਲਕਾ 25 ਅਪ੍ਰੈਲ 2024: ਜ਼ਿਲ੍ਹਾ ਖੇਡ ਅਫਸਰ ਫਾਜ਼ਿਲਕਾ (Fazilka), ਗੁਰਪ੍ਰੀਤ ਸਿੰਘ ਬਾਜਵਾ ਨੇ ਜਾਣਕਾਰੀ ਦਿੰਦ ਹੋਏ ਦੱਸਿਆ ਕਿ ਡਿਪਟੀ ਕਮਿਸ਼ਨਰ, ਫਾਜ਼ਿਲਕਾ ਦੁਆਰਾ ਪ੍ਰਾਪਤ ਹੋਏ ਹੁਕਮਾਂ ਅਨੁਸਾਰ ਖੇਡ ਵਿਭਾਗ ਫਾਜਿਲਕਾ ਵੱਲੋਂ ਨਸ਼ਿਆ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਮਿਤੀ:- 26-04-2024 ਨੂੰ ਸ਼ਾਮ ਨੂੰ 4 ਵਜੇ ਬਹੁਮੰਤਵੀ ਖੇਡ ਸਟੇਡੀਅਮ ਜਲਾਲਾਬਾਦ (ਪੱ) ਵਿਖੇ ਲੜਕੇ ਲੜਕੀਆਂ ਦੇ ਕੁਸ਼ਤੀ ਮੁਕਾਬਲੇ  (Sports competition) ਕਰਵਾਏ ਜਾਣਗੇ।

ਇਹਨਾਂ ਮੁਕਾਬਲਿਆਂ (Sports competition) ਵਿੱਚ ਲੜਕਿਆਂ ਦੇ ਭਾਰ ਵਰਗ ਵਿੱਚ ਅੰ:57 ਕਿੱਲੋਂ ਅੰ: 61 ਕਿੱਲੋਂ ਅਤੇ ਅੰ: 70 ਕਿੱਲੋਂ ਭਾਰ ਵਰਗ ਵਾਲੇ ਖਿਡਾਰੀ ਭਾਗ ਲੈ ਸਕਣਗੇ, ਇਸੇ ਤਰ੍ਹਾ ਲੜਕੀਆਂ ਦੇ ਮੁਕਾਬਲਿਆਂ ਵਿੱਚ ਅੰ: 50 ਕਿੱਲੋਂ, ਅੰ: 53 ਕਿੱਲੋਂ ਅਤੇ ਅੰ:55 ਕਿੱਲੋਂ ਵਾਲੀਆਂ ਖਿਡਾਰਨਾਂ ਭਾਗ ਲੈ ਸਕਣਗੀਆਂ।

ਇਹਨਾਂ ਖੇਡ ਮੁਕਾਬਲਿਆਂ ਦਾ ਮੁੱਖ ਮੰਤਵ ਖਿਡਾਰੀਆਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ ਅਤੇ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਨਾ ਹੋਵੇਗਾ। ਇਹਨਾਂ ਮੁਕਾਬਲਿਆਂ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਸੁਨੀਲ ਕੁਸ਼ਤੀ ਕੋਚ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਿਨ੍ਹਾ ਦਾ ਸੰਪਰਕ ਨੰ:70090-27601 ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।