SL ਬਨਾਮ ENG Result

SL ਬਨਾਮ ENG: ਸ਼੍ਰੀਲੰਕਾ ਟੀਮ ਵੱਲੋਂ ਵਨਡੇ ‘ਚ ਦੂਜਾ ਸਭ ਤੋਂ ਵੱਡਾ ਰੇਨ ਚੇਜ਼, ਹੈਰੀ ਬਰੂਕ ਨੇ ਜੜਿਆ ਦੋਹਰਾ ਸੈਂਕੜਾ

ਸਪੋਰਟਸ, 23 ਅਕਤੂਬਰ 2026: SL ਬਨਾਮ ENG Result: ਸ਼੍ਰੀਲੰਕਾ ਨੇ ਵਨਡੇ ਤਿਕੋਣੀ ਸੀਰੀਜ਼ ‘ਚ ਇੰਗਲੈਂਡ ਖ਼ਿਲਾਫ 429 ਦੌੜਾਂ ਦਾ ਸਫ਼ਲ ਪਿੱਛਾ ਕੀਤਾ। ਇਹ ਵਨਡੇ ਕ੍ਰਿਕਟ ‘ਚ ਦੂਜੀ ਸਭ ਤੋਂ ਵੱਧ ਦੌੜਾਂ ਦਾ ਪਿੱਛਾ ਹੈ। ਤਿਕੋਣੀ ਸੀਰੀਜ਼ ‘ਚ ਤੀਜੀ ਟੀਮ ਮੇਜ਼ਬਾਨ ਪਾਕਿਸਤਾਨ ਹੈ।

ਰਾਵਲਪਿੰਡੀ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਨੇ 50 ਓਵਰਾਂ ‘ਚ 4 ਵਿਕਟਾਂ ‘ਤੇ 429 ਦੌੜਾਂ ਬਣਾਈਆਂ। ਕਪਤਾਨ ਹੈਰੀ ਬਰੂਕ ਨੇ 116 ਗੇਂਦਾਂ ‘ਤੇ 202 ਦੌੜਾਂ ਬਣਾਈਆਂ, ਜੋ ਕਿ ਸਭ ਤੋਂ ਤੇਜ਼ ਵਨਡੇ ਦੋਹਰਾ ਸੈਂਕੜਾ ਬਣ ਗਿਆ।

ਇਸਦੇ ਜਵਾਬ ‘ਚ, ਸ਼੍ਰੀਲੰਕਾ ਨੇ 49.5 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ ਟੀਚਾ ਪ੍ਰਾਪਤ ਕਰ ਲਿਆ। ਪਵਨ ਰਤਨਾਯਕੇ ਨੇ 106 ਗੇਂਦਾਂ ‘ਤੇ 130 ਦੌੜਾਂ ਬਣਾਈਆਂ। ਦਾਸੁਨ ਸ਼ਨਾਕਾ ਅਤੇ ਅਸਿਥਾ ਫਰਨਾਂਡੋ ਨੇ ਵੀ 97-97 ਦੌੜਾਂ ਬਣਾਈਆਂ। ਜਾਨਿਥ ਲਿਆਨਾਗੇ 27 ਗੇਂਦਾਂ ‘ਤੇ 61 ਦੌੜਾਂ ਬਣਾ ਕੇ ਨਾਬਾਦ ਰਹੇ। ਉਨ੍ਹਾਂ ਨੇ ਇੱਕ ਛੱਕਾ ਮਾਰ ਕੇ ਟੀਮ ਨੂੰ ਜਿੱਤ ਦਿਵਾਈ।

ਇੰਗਲੈਂਡ ਦੇ ਕਪਤਾਨ ਹੈਰੀ ਬਰੂਕ ਨੇ ਸਭ ਤੋਂ ਤੇਜ਼ ਵਨਡੇ ਦੋਹਰਾ ਸੈਂਕੜਾ ਲਗਾਇਆ। ਉਨ੍ਹਾਂ ਨੇ ਸ਼੍ਰੀਲੰਕਾ ਵਿਰੁੱਧ ਤਿਕੋਣੀ ਸੀਰੀਜ਼ ‘ਚ 114 ਗੇਂਦਾਂ ‘ਤੇ ਆਪਣਾ ਦੋਹਰਾ ਸੈਂਕੜਾ ਬਣਾਇਆ। ਇਸ ਦੇ ਨਾਲ, ਬਰੂਕ ਨੇ ਭਾਰਤ ਦੇ ਸ਼ੁਭਮਨ ਗਿੱਲ ਦਾ ਸਭ ਤੋਂ ਤੇਜ਼ ਦੋਹਰਾ ਸੈਂਕੜਾ ਬਣਾਉਣ ਦਾ ਰਿਕਾਰਡ ਤੋੜ ਦਿੱਤਾ, ਜੋ ਬਰੂਕ ਨੇ 21 ਦਿਨ ਪਹਿਲਾਂ 30 ਸਤੰਬਰ ਨੂੰ ਵੈਸਟਇੰਡੀਜ਼ ਖਿਲਾਫ਼ 117 ਗੇਂਦਾਂ ‘ਚ ਬਣਾਇਆ ਸੀ।

Read more: IND ਬਨਾਮ NZ Result: ਭਾਰਤ ਨੇ ਪਹਿਲੇ ਟੀ-20 ਮੈਚ ‘ਚ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ

ਵਿਦੇਸ਼

Scroll to Top