Site icon TheUnmute.com

SBI Clerk Prelims Admit Card 2025: ਇੰਝ ਕਰੋ SBI ਕਲਰਕ ਪ੍ਰੀਲਿਮਜ਼ ਪ੍ਰੀਖਿਆ ਲਈ ਐਡਮਿਟ ਕਾਰਡ ਡਾਊਨਲੋਡ

SBI Clerk Prelims exam

ਚੰਡੀਗੜ੍ਹ, 10 ਫਰਵਰੀ 2025: SBI Clerk Prelims Admit Card 2025: ਸਟੇਟ ਬੈਂਕ ਆਫ਼ ਇੰਡੀਆ (SBI) ਅੱਜ SBI ਕਲਰਕ ਪ੍ਰੀਲਿਮਜ਼ ਪ੍ਰੀਖਿਆ 2025 ਲਈ ਅਧਿਕਾਰਤ ਤੌਰ ‘ਤੇ ਐਡਮਿਟ ਕਾਰਡ ਜਾਰੀ ਕਰਨ ਜਾ ਰਿਹਾ ਹੈ। ਜਿਨ੍ਹਾਂ ਉਮੀਦਵਾਰਾਂ ਨੇ ਇਸ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਵਾਈ ਹੈ, ਉਹ ਹੁਣ ਆਪਣੇ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦੀ ਵਰਤੋਂ ਕਰਕੇ SBI ਦੀ ਅਧਿਕਾਰਤ ਵੈੱਬਸਾਈਟ ਤੋਂ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ।

ਇਸ ਸਾਲ SBI ਨੇ 14,191 ਕਲਰਕ ਅਸਾਮੀਆਂ ਦਾ ਐਲਾਨ ਕੀਤਾ ਹੈ ਅਤੇ ਲਗਭਗ 2 ਲੱਖ ਉਮੀਦਵਾਰਾਂ ਨੇ SBI ਕਲਰਕ ਪ੍ਰੀਲਿਮ 2025 ਲਈ ਅਰਜ਼ੀ ਦਿੱਤੀ ਹੈ। ਐਸਬੀਆਈ ਪ੍ਰੀਲਿਮਜ਼ 2025 ਪ੍ਰੀਖਿਆ ਦੀ ਮਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ, ਇਹ ਪ੍ਰੀਖਿਆ 22, 27, 28 ਫਰਵਰੀ ਅਤੇ 1 ਮਾਰਚ, 2025 ਨੂੰ ਹੋਵੇਗੀ, ਹਾਲਾਂਕਿ ਇਹ ਮਿਤੀ ਅਸਥਾਈ ਹੈ।

ਜਿਕਰਯੋਗ ਹੈ ਕਿ SBI ਕਲਰਕ ਪ੍ਰੀਲਿਮਜ਼ ਪ੍ਰੀਖਿਆ ‘ਚ 100 ਅੰਕ ਹੋਣਗੇ। ਪ੍ਰੀਖਿਆ ਦੀ ਮਿਆਦ ਇੱਕ ਘੰਟਾ ਹੋਵੇਗੀ। ਇਸ ਪ੍ਰੀਖਿਆ ਲਈ ਪ੍ਰਸ਼ਨ ਪੱਤਰ ‘ਚ ਤਿੰਨ ਭਾਗ ਹੋਣਗੇ, ਜਿਨ੍ਹਾਂ ‘ਚ ਅੰਗਰੇਜ਼ੀ ਭਾਸ਼ਾ, ਸੰਖਿਆਤਮਕ ਯੋਗਤਾ (Numerical Ability) ਅਤੇ ਤਰਕ ਯੋਗਤਾ (Reasoning Ability) ਸ਼ਾਮਲ ਹੈ। ਜੇਕਰ ਜਵਾਬ ਗਲਤ ਹੈ ਤਾਂ ਕਿਸੇ ਪ੍ਰਸ਼ਨ ਨੂੰ ਦਿੱਤੇ ਗਏ ਅੰਕਾਂ ਦਾ ਇੱਕ ਚੌਥਾਈ ਹਿੱਸਾ ਕੱਟਿਆ ਜਾਵੇਗਾ।

ਇੰਝ ਕਰੋ ਐਡਮਿਟ ਕਾਰਡ 2025 ਡਾਊਨਲੋਡ ? (SBI Clerk Prelims Admit Card 2025)

ਸਭ ਤੋਂ ਪਹਿਲਾਂ SBI ਦੀ ਅਧਿਕਾਰਤ ਵੈੱਬਸਾਈਟ sbi.co.in ‘ਤੇ ਜਾਓ
ਕਰੀਅਰ ਪੋਰਟਲ ‘ਤੇ ਜਾਓ
ਮੌਜੂਦਾ ਓਪਨਿੰਗ ਪੇਜ ਖੋਲ੍ਹੋ ਅਤੇ ਫਿਰ ਜੂਨੀਅਰ ਐਸੋਸੀਏਟ ਸੈਕਸ਼ਨ ‘ਤੇ ਜਾਓ।
ਪ੍ਰੀਲਿਮਨਰੀ ਪ੍ਰੀਖਿਆ ਕਾਲ ਲੈਟਰ ਲਈ ਡਾਊਨਲੋਡ ਲਿੰਕ ‘ਤੇ ਕਲਿੱਕ ਕਰੋ।
ਆਪਣੇ ਲੌਗਇਨ ਵੇਰਵੇ ਦਰਜ ਕਰੋ।
ਅਗਲੇ ਪੰਨੇ ਤੋਂ ਐਡਮਿਟ ਕਾਰਡ ਦੀ ਜਾਂਚ ਕਰੋ ਅਤੇ ਡਾਊਨਲੋਡ ਕਰੋ।

Read More: ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਕਲਾਸ ਦੇ ਵਿਦਿਆਰਥੀਆਂ ਦੇ ਰੋਲ ਨੰਬਰ ਕੀਤੇ ਜਾਰੀ

Exit mobile version