13 ਜੁਲਾਈ 2026: ਰਿਆਤ ਬਾਹਰਾ ਯੂਨੀਵਰਸਿਟੀ ਨੇ ਇੱਕ ਹੋਰ ਉਪਲਬੱਧੀ ਆਪਣੇ ਨਾਮ ਦਰਜ ਕਰਦਿਆਂ ਯੂਨੀਵਰਸਿਟੀ ਸਕੂਲ ਆਫ਼ ਫਿਜ਼ਿਓਥੈਰੇਪੀ ਐਂਡ ਰੇਡੀਓਲੋਜੀ (ਯੂਐਸਪੀਆਰ) ਦੀ ਬੈਚਲਰ ਆਫ਼ ਫਿਜ਼ਿਓਥੈਰੇਪੀ (ਬੀਪੀਟੀ) ਦੇ ਚੌਥੇ ਸਾਲ (ਸੱਤਵੇਂ ਸਮੈਸਟਰ) ਦੀ ਵਿਦਿਆਰਥਣ ਅਰਚੀਸ਼ਾ ਠਾਕੁਰ ਨੇ ਮਿਸ ਨਾਰਦਰਨ ਇੰਡੀਆ 2026 ਮੁਕਾਬਲੇ ‘ਚ ਤੀਜੇ ਨੰਬਰ ਦੀ ਰਨਰ-ਅੱਪ ਦਾ ਖ਼ਿਤਾਬ ਆਪਣੇ ਨਾਮ ਕਰਕੇ ਯੂਨੀਵਰਸਿਟੀ ਦਾ ਮਾਣ ਵਧਾਇਆ ਹੈ। ਇਸ ਦੇ ਨਾਲ ਹੀ ਉਸ ਨੂੰ ਉਸਦੇ ਬੇਮਿਸਾਲ ਆਤਮਵਿਸ਼ਵਾਸ, ਪ੍ਰਭਾਵਸ਼ਾਲੀ ਸਟੇਜ ਪ੍ਰਜ਼ੈਂਸ ਅਤੇ ਸ਼ਾਨਦਾਰ ਪ੍ਰਦਰਸ਼ਨ ਲਈ ਵੱਕਾਰੀ “ਮਿਸ ਟੈਲੇਂਟਡ” ਦੇ ਖਿਤਾਬ ਨਾਲ ਵੀ ਸਨਮਾਨਿਤ ਕੀਤਾ ਗਿਆ।
ਯੂਨੀਵਰਸਿਟੀ ਨੇ ਅਰਚੀਸ਼ਾ ਦੀ ਇਸ ਸ਼ਾਨਦਾਰ ਸਫਲਤਾ ਦਾ ਸਿਹਰਾ ਆਪਣੀ ਉਸ ਵਚਨਬੱਧਤਾ ਨੂੰ ਦਿੱਤਾ, ਜਿਸ ਤਹਿਤ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਅਕਾਦਮਿਕ ਉੱਤਮਤਾ ਦੇ ਨਾਲ-ਨਾਲ ਲੀਡਰਸ਼ਿਪ, ਰਚਨਾਤਮਕਤਾ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਨੂੰ ਵੀ ਬਰਾਬਰ ਮਹੱਤਵ ਦਿੱਤਾ ਜਾਂਦਾ ਹੈ। ਚਾਂਸਲਰ ਗੁਰਵਿੰਦਰ ਸਿੰਘ ਬਾਹਰਾ, ਵਾਈਸ ਚਾਂਸਲਰ ਪ੍ਰੋ. (ਡਾ.) ਸੰਜੇ ਕੁਮਾਰ ਅਤੇ ਪ੍ਰੋ-ਵਾਈਸ ਚਾਂਸਲਰ ਪ੍ਰੋ. (ਡਾ.) ਸਤੀਸ਼ ਕੁਮਾਰ ਦੀ ਦੂਰਅੰਦੇਸ਼ ਅਗਵਾਈ ਹੇਠ ਰਿਆਤ ਬਾਹਰਾ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਕਲਾਸਰੂਮ ਤੋਂ ਪਰੇ ਵੀ ਆਪਣੀ ਪ੍ਰਤਿਭਾ ਨਿਖਾਰਨ ਅਤੇ ਹਰ ਖੇਤਰ ਵਿੱਚ ਉੱਤਮਤਾ ਹਾਸਲ ਕਰਨ ਲਈ ਭਰਪੂਰ ਮੌਕੇ ਪ੍ਰਦਾਨ ਕਰ ਰਹੀ ਹੈ।
ਫੀਟ ਆਫ਼ ਫਾਇਰ ਪ੍ਰੋਡਕਸ਼ਨ ਵੱਲੋਂ ਅਮਿਤ ਭਾਟੀਆ ਦੀ ਅਗਵਾਈ ਹੇਠ ਕਰਵਾਈ ਇਹ ਵੱਕਾਰੀ ਸੁੰਦਰਤਾ ਮੁਕਾਬਲਾ ਹਿਮਾਚਲ ਪ੍ਰਦੇਸ਼ ਦੇ ਮੰਡੀ ਵਿਖੇ ਕਰਵਾਇਆ ਗਿਆ। ਮੁਕਾਬਲੇ ਵਿੱਚ ਉੱਤਰੀ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਆਏ ਪ੍ਰਤੀਭਾਗੀਆਂ ਨੇ ਆਡੀਸ਼ਨ, ਸੈਮੀਫਾਈਨਲ ਅਤੇ ਸ਼ਾਨਦਾਰ ਗ੍ਰੈਂਡ ਫਿਨਾਲੇ ਸਮੇਤ ਵੱਖ-ਵੱਖ ਪੜਾਵਾਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਅਰਚੀਸ਼ਾ ਨੇ ਆਪਣੀ ਦ੍ਰਿੜ ਇੱਛਾ-ਸ਼ਕਤੀ, ਲਗਾਤਾਰ ਬਿਹਤਰੀਨ ਪ੍ਰਦਰਸ਼ਨ ਅਤੇ ਵਿਲੱਖਣ ਪ੍ਰਤਿਭਾ ਦੇ ਬਲ ‘ਤੇ ਮੋਹਰੀ ਫਾਈਨਲਿਸਟਾਂ ਵਿੱਚ ਸਥਾਨ ਬਣਾਉਂਦਿਆਂ ਦੋ ਵੱਕਾਰੀ ਸਨਮਾਨ ਆਪਣੇ ਨਾਮ ਕੀਤੇ।
ਸਮਾਗਮ ਦਾ ਇੱਕ ਵਿਸ਼ੇਸ਼ ਆਕਰਸ਼ਣ ਇਹ ਰਿਹਾ ਕਿ ਮਿਸ ਯੂਨੀਵਰਸ ਇੰਡੀਆ 2025 ਮਾਨਿਕਾ ਵਿਸ਼ਵਕਰਮਾ ਨੇ ਅਰਚੀਸ਼ਾ ਠਾਕੁਰ ਨੂੰ “ਮਿਸ ਟੈਲੇਂਟਡ” ਦਾ ਸਨਮਾਨ ਪ੍ਰਦਾਨ ਕੀਤਾ, ਜਿਸ ਨਾਲ ਇਸ ਉਪਲਬਧੀ ਦੀ ਮਹੱਤਤਾ ਹੋਰ ਵੀ ਵੱਧ ਗਈ।
ਅਰਚੀਸ਼ਾ ਨੂੰ ਵਧਾਈ ਦਿੰਦਿਆਂ ਯੂਨੀਵਰਸਿਟੀ ਸਕੂਲ ਆਫ਼ ਫਿਜ਼ਿਓਥੈਰੇਪੀ ਐਂਡ ਰੇਡੀਓਲੋਜੀ ਦੇ ਡੀਨ ਪ੍ਰੋ. (ਡਾ.) ਲਲਿਤ ਕੁਮਾਰ ਗੁਪਤਾ ਨੇ ਇਸ ਨੂੰ ਯੂਨੀਵਰਸਿਟੀ ਲਈ ਮਾਣ ਵਾਲਾ ਪਲ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅਰਚੀਸ਼ਾ ਦੀ ਸਫਲਤਾ ਯੂਨੀਵਰਸਿਟੀ ਦੇ ਸਰਵਪੱਖੀ ਸਿੱਖਿਆ ਮਾਡਲ ਦੀ ਸਫਲਤਾ ਦਾ ਪ੍ਰਤੀਕ ਹੈ ਅਤੇ ਇਹ ਵਿਦਿਆਰਥੀਆਂ ਨੂੰ ਅਕਾਦਮਿਕ ਖੇਤਰ ਦੇ ਨਾਲ-ਨਾਲ ਆਪਣੀਆਂ ਹੋਰ ਪ੍ਰਤਿਭਾਵਾਂ ਨੂੰ ਵੀ ਨਿਖਾਰਨ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਅਰਚੀਸ਼ਾ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।
Read More: ਰਿਆਤ ਬਾਹਰਾ ਯੂਨੀਵਰਸਿਟੀ ਤੇ ਸ਼ੁਕਰਾ ਫਾਰਮਾਸਿਊਟੀਕਲਜ਼ ਵਿਚਾਲੇ ਅਹਿਮ ਸਮਝੌਤਾ ਸਹੀਬੱਧ




