Site icon TheUnmute.com

ਰਾਜ ਸਭਾ ਸਕੱਤਰੇਤ ‘ਚ 2 ਸਾਲ ਬਾਅਦ ਬਾਇਓਮੈਟ੍ਰਿਕ ਹਾਜ਼ਰੀ ਨੂੰ ਮੁੜ ਬਹਾਲ ਕੀਤਾ

Rajya Sabha

ਚੰਡੀਗੜ੍ਹ 23 ਮਈ 2022: ਕੋਰੋਨਾ ਕਾਲ ਦੌਰਾਨ ਰਾਜ ਸਭਾ (Rajya Sabha) ‘ਚ ਬਾਇਓਮੈਟ੍ਰਿਕ ਹਾਜ਼ਰੀ ਪ੍ਰਣਾਲੀ ‘ਤੇ ਰੋਕ ਲਗਾ ਦਿੱਤੀ ਸੀ | ਹੁਣ ਰਾਜ ਸਭਾ ‘ਚ ਸਕੱਤਰੇਤ ‘ਚ ਕਰਮਚਾਰੀਆਂ ਦੀ ਬਾਇਓਮੈਟ੍ਰਿਕ ਹਾਜ਼ਰੀ ਦੀ ਪ੍ਰਣਾਲੀ ਸੋਮਵਾਰ ਨੂੰ ਮੁੜ ਸ਼ੁਰੂ ਕਰ ਦਿੱਤੀ ਗਈ ਹੈ । ਜਿਕਰਯੋਗ ਹੈ ਕਿ ਕੋਰੋਨਾ ਕਾਰਨ ਇਹ 2 ਸਾਲਾਂ ਬਾਅਦ ਸ਼ੁਰੂ ਕੀਤੀ ਹੈ |ਜਿਕਰਯੋਗ ਹੈ ਕਿ ਰਾਜ ਸਭਾ (Rajya Sabha) ‘ਚ ਬਾਇਓਮੈਟ੍ਰਿਕ ਹਾਜ਼ਰੀ ਦੀ ਇਹ ਵਿਵਸਥਾ ਪਹਿਲੀ ਵਾਰ ਅਗਸਤ 2018 ‘ਚ ਸ਼ੁਰੂ ਕੀਤੀ ਗਈ ਸੀ। ਇਸਦੇ ਨਾਲ ਹੀ ਕੋਰੋਨਾ ਮਹਾਮਾਰੀ ਕਾਰਨ ਇਹ ਵਿਵਸਥਾ 6 ਮਾਰਚ, 2020 ਨੂੰ ਮੁਅੱਤਲ ਕੀਤੀ ਗਈ ਸੀ।

ਜਾਰੀ ਇਕ ਨੋਟੀਫਿਕੇਸ਼ਨ ਅਨੁਸਾਰ ਰਾਜ ਸਭਾ ਸਕੱਤਰੇਤ ‘ਚ 1,300 ਤੋਂ ਵੱਧ ਕਰਮਚਾਰੀ ਹਨ ਅਤੇ ਸਾਰਿਆਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਇਕ ਜੂਨ ਤੋਂ ਹਾਜ਼ਰੀ ਦਰਜ ਕਰਵਾਉਣ ਲਈ ਆਧਾਰ ਨਾਲ ਜੁੜੀ ਬਾਇਓਮੈਟ੍ਰਿਕ ਹਾਜ਼ਰੀ ਪ੍ਰਣਾਲੀ ਦੀ ਪਾਲਣਾ ਕਰਨਗੇ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਬਾਇਓਮੈਟ੍ਰਿਕ ਪ੍ਰਣਾਲੀ 31 ਮਈ, 2022 ਤੱਕ ਪ੍ਰਯੋਗਿਕ ਆਧਾਰ ‘ਤੇ ਚਲਦੀ ਰਹੇਗੀ। ਕਰਮਚਾਰੀਆਂ ਨੂੰ ਕੋਰੋਨਾ ਨਾਲ ਜੁੜੇ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਹਦਾਇਤਾਂ ਦਿੱਤੀਆਂ ਹਨ |

Exit mobile version