ਸਪੋਰਟਸ, 27 ਮਈ 2026: RCB ਬਨਾਮ GT Qualifier 1 Result: ਰਾਇਲ ਚੈਲੇਂਜਰਜ਼ ਬੰਗਲੁਰੂ ਲਗਾਤਾਰ ਦੂਜੀ ਵਾਰ ਆਈਪੀਐਲ ਫਾਈਨਲ ‘ਚ ਪਹੁੰਚ ਗਿਆ ਹੈ। ਬੰਗਲੁਰੂ ਨੇ ਮੰਗਲਵਾਰ ਨੂੰ ਕੁਆਲੀਫਾਇਰ 1 ‘ਚ ਗੁਜਰਾਤ ਟਾਈਟਨਸ ਨੂੰ 92 ਦੌੜਾਂ ਨਾਲ ਹਰਾ ਦਿੱਤਾ। ਗੁਜਰਾਤ ਹੁਣ ਕੁਆਲੀਫਾਇਰ 2 ‘ਚ ਐਲੀਮੀਨੇਟਰ ਦੇ ਜੇਤੂ ਨਾਲ ਖੇਡੇਗਾ। ਐਲੀਮੀਨੇਟਰ ਬੁੱਧਵਾਰ ਨੂੰ ਨਵੇਂ ਚੰਡੀਗੜ੍ਹ ‘ਚ ਸਨਰਾਈਜ਼ਰਜ਼ ਹੈਦਰਾਬਾਦ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਖੇਡਿਆ ਜਾਵੇਗਾ।
ਧਰਮਸ਼ਾਲਾ ‘ਚ ਟਾਸ ਹਾਰ ਕੇ ਬੰਗਲੁਰੂ ਨੇ 20 ਓ’ਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 254 ਦੌੜਾਂ ਬਣਾਈਆਂ। ਜਵਾਬ ‘ਚ, ਗੁਜਰਾਤ 19.3 ਓਵਰਾਂ ‘ਚ 162 ਦੌੜਾਂ ‘ਤੇ ਆਲ ਆਊਟ ਹੋ ਗਿਆ। 255 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਗੁਜਰਾਤ ਦੀ ਸ਼ੁਰੂਆਤ ਖਰਾਬ ਰਹੀ। ਸਾਈ ਸੁਦਰਸ਼ਨ 14 ਦੌੜਾਂ ਬਣਾ ਕੇ ਹਿੱਟ-ਵਿਕਟ ਆਊਟ ਹੋਏ, ਜਦੋਂ ਕਿ ਕਪਤਾਨ ਸ਼ੁਭਮਨ ਗਿੱਲ ਸਿਰਫ਼ 2 ਦੌੜਾਂ ਹੀ ਬਣਾ ਸਕੇ। ਜੋਸ਼ ਬਟਲਰ ਨੇ 11 ਗੇਂਦਾਂ ‘ਚ 29 ਦੌੜਾਂ ਬਣਾ ਕੇ ਉਮੀਦਾਂ ਜਗਾਈਆਂ, ਪਰ ਜੋਸ਼ ਹਾਈਡਲਵੁੱਡ ਦੁਆਰਾ ਬੋਲਡ ਕੀਤਾ ਗਿਆ। ਗੁਜਰਾਤ ਨੇ 51 ਦੌੜਾਂ ਤੱਕ ਪਹੁੰਚਣ ਤੋਂ ਪਹਿਲਾਂ 5 ਵਿਕਟਾਂ ਗੁਆ ਦਿੱਤੀਆਂ।
ਰਾਹੁਲ ਤੇਵਤੀਆ ਨੇ ਇੱਕ ਸਿਰੇ ‘ਤੇ ਇਕੱਲੇ ਸੰਘਰਸ਼ ਕੀਤਾ, 43 ਗੇਂਦਾਂ ‘ਤੇ 68 ਦੌੜਾਂ ਬਣਾਈਆਂ, ਜਿਸ ਵਿੱਚ 8 ਚੌਕੇ ਅਤੇ 4 ਛੱਕੇ ਸ਼ਾਮਲ ਸਨ। ਬੰਗਲੁਰੂ ਲਈ ਡਫੀ ਨੇ 3 ਵਿਕਟਾਂ ਲਈਆਂ, ਜਦੋਂ ਕਿ ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ ਅਤੇ ਰਸਿਖ ਸਲਾਮ ਨੇ 2-2 ਵਿਕਟਾਂ ਲਈਆਂ।
ਵੈਂਕਟੇਸ਼ ਅਈਅਰ ਨੇ 7 ਗੇਂਦਾਂ ‘ਤੇ 19 ਦੌੜਾਂ ਬਣਾ ਕੇ ਬੰਗਲੁਰੂ ਨੂੰ ਤੇਜ਼ ਸ਼ੁਰੂਆਤ ਦਿੱਤੀ। ਵਿਰਾਟ ਕੋਹਲੀ ਅਤੇ ਦੇਵਦੱਤ ਪਡਿੱਕਲ ਨੇ ਫਿਰ ਜ਼ਿੰਮੇਵਾਰੀ ਸੰਭਾਲੀ। ਕੋਹਲੀ ਨੇ 25 ਗੇਂਦਾਂ ‘ਤੇ 43 ਦੌੜਾਂ ਬਣਾਈਆਂ, ਅਤੇ ਪਡਿੱਕਲ ਨੇ 19 ਗੇਂਦਾਂ ‘ਤੇ 30 ਦੌੜਾਂ ਬਣਾਈਆਂ। ਦੋਵਾਂ ਦੇ ਆਊਟ ਹੋਣ ਤੋਂ ਬਾਅਦ, ਕਪਤਾਨ ਰਜਤ ਪਡਿੱਕਲ ਨੇ 33 ਗੇਂਦਾਂ ‘ਤੇ ਨਾਬਾਦ 93 ਦੌੜਾਂ ਬਣਾਈਆਂ, ਜਿਸ ਵਿੱਚ 5 ਚੌਕੇ ਅਤੇ 9 ਛੱਕੇ ਸ਼ਾਮਲ ਸਨ।
ਪਾਟੀਦਾਰ ਅਤੇ ਕਰੁਣਾਲ ਪੰਡਯਾ ਨੇ ਚੌਥੀ ਵਿਕਟ ਲਈ 95 ਦੌੜਾਂ ਦੀ ਸਾਂਝੇਦਾਰੀ ਕੀਤੀ। ਕਰੁਣਾਲ ਨੇ 28 ਗੇਂਦਾਂ ‘ਤੇ 43 ਦੌੜਾਂ ਬਣਾਈਆਂ, ਜਿਸ ‘ਚ 5 ਚੌਕੇ ਅਤੇ 2 ਛੱਕੇ ਲੱਗੇ। ਆਖਰੀ ਓਵਰ ‘ਚ ਜਿਤੇਸ਼ ਸ਼ਰਮਾ ਨੇ 5 ਗੇਂਦਾਂ ‘ਚ 15 ਦੌੜਾਂ ਬਣਾ ਕੇ ਟੀਮ ਨੂੰ 250 ਦੇ ਪਾਰ ਪਹੁੰਚਾਇਆ। ਗੁਜਰਾਤ ਲਈ ਕਾਗਿਸੋ ਰਬਾਡਾ ਅਤੇ ਜੇਸਨ ਹੋਲਡਰ ਨੇ 2-2 ਵਿਕਟਾਂ ਲਈਆਂ।
Read More: ਵਿਰਾਟ ਕੋਹਲੀ ਤੇ ਟ੍ਰੈਵਿਸ ਹੈੱਡ ਵਿਵਾਦ ‘ਚ ਆਇਆ ਨਵਾਂ ਮੋੜ, ਟ੍ਰੈਵਿਸ ਦੀ ਪਤਨੀ ਨੂੰ ਕੀਤਾ ਟ੍ਰੋਲ




