Site icon TheUnmute.com

RBI ਨੇ ਬੈਂਕਾਂ ਤੋਂ ਮੰਗੀ ਜਾਣਕਾਰੀ, ਕਿਹਾ ਅਡਾਨੀ ਗਰੁੱਪ ਨੂੰ ਕਿੰਨਾ ਲੋਨ ਦਿੱਤਾ ?

Adani Group

ਚੰਡੀਗੜ੍ਹ 02 ਫਰਵਰੀ 2023: ਅਡਾਨੀ ਗਰੁੱਪ (Adani Group)  ਦੇ ਸ਼ੇਅਰਾਂ ‘ਚ ਲਗਾਤਾਰ ਗਿਰਾਵਟ ਕਾਰਨ ਜਨਤਕ ਖੇਤਰ ਦੇ ਬੈਂਕਾਂ ਅਤੇ ਐਲਆਈਸੀ ਦੇ ਸ਼ੇਅਰਾਂ ‘ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਜਿੱਥੇ ਅਡਾਨੀ ਦੇ ਸ਼ੇਅਰਾਂ ‘ਚ ਲਗਭਗ 50 ਫੀਸਦੀ ਦੀ ਗਿਰਾਵਟ ਆਈ ਹੈ, ਉੱਥੇ ਹੀ ਐੱਸਬੀਆਈ, ਬੈਂਕ ਆਫ ਬੜੌਦਾ, ਪੀਐੱਨਬੀ ਵਰਗੇ ਜਨਤਕ ਖੇਤਰ ਦੇ ਬੈਂਕਾਂ ਦੇ ਸ਼ੇਅਰਾਂ ‘ਚ ਵੀ ਕਾਫੀ ਗਿਰਾਵਟ ਦੇਖਣ ਨੂੰ ਮਿਲੀ ਹੈ।

ਜਿਸ ਚੱਲਦੇ ਹੁਣ ਆਰਬੀਆਈ ਵੀ ਹਰਕਤ ਵਿੱਚ ਆ ਗਿਆ ਹੈ। ਬੈਂਕ ਰੈਗੂਲੇਟਰ ਆਰਬੀਆਈ ਨੇ ਅਡਾਨੀ ਮਾਮਲੇ ‘ਚ ਸਾਰੇ ਬੈਂਕਾਂ ਤੋਂ ਜਵਾਬ ਮੰਗਿਆ ਹੈ। ਅਡਾਨੀ ਸਮੂਹ ਨੇ ਬੈਂਕਾਂ ਨੂੰ ਪੁੱਛਿਆ ਹੈ ਕਿ ਉਨ੍ਹਾਂ ਨੇ ਅਡਾਨੀ ਸਮੂਹ ਦੀਆਂ ਕੰਪਨੀਆਂ ਨੂੰ ਕਿੰਨਾ ਕਰਜ਼ਾ ਦਿੱਤਾ ਹੈ ਅਤੇ ਇਸਦੀ ਸਥਿਤੀ ਕੀ ਹੈ?

ਇਹ ਜਾਣਕਾਰੀ ਅਜਿਹੇ ਸਮੇਂ ‘ਚ ਆਈ ਹੈ ਜਦੋਂ ਅਡਾਨੀ ਗਰੁੱਪ ਨੇ ਅਡਾਨੀ ਇੰਟਰਪ੍ਰਾਈਜਿਜ਼ ਦੇ ਐੱਫ.ਪੀ.ਓ. ਨੂੰ ਰੱਦ ਕਰ ਦਿੱਤਾ ਹੈ | ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਗਰੁੱਪ (Adani Group) ਨੂੰ ਅਡਾਨੀ ਐਂਟਰਪ੍ਰਾਈਜ਼ਿਜ਼ ਦਾ 20,000 ਕਰੋੜ ਰੁਪਏ ਦਾ ਐੱਫਪੀਓ ਵਾਪਸ ਲੈਣ ਲਈ ਖੁਦ ਅੱਗੇ ਆਉਣਾ ਪਿਆ।

ਇਸ ਦਾ ਕਾਰਨ ਦੱਸਦੇ ਹੋਏ ਗੌਤਮ ਅਡਾਨੀ ਨੇ ਕਿਹਾ ਕਿ ਬਜ਼ਾਰ ‘ਚ ਉਤਰਾਅ-ਚੜ੍ਹਾਅ ਦੇ ਮੱਦੇਨਜ਼ਰ ਬੋਰਡ ਨੇ ਡੂੰਘਾਈ ਨਾਲ ਮਹਿਸੂਸ ਕੀਤਾ ਕਿ ਉਨ੍ਹਾਂ ਲਈ ਐੱਫਪੀਓ ਨਾਲ ਅੱਗੇ ਵਧਣਾ ਨੈਤਿਕ ਤੌਰ ‘ਤੇ ਸਹੀ ਨਹੀਂ ਹੋਵੇਗਾ। ਕੰਪਨੀ ਦਾ ਉਦੇਸ਼ ਸਟਾਕ ਮਾਰਕੀਟ ਵਿੱਚ ਉਤਰਾਅ-ਚੜ੍ਹਾਅ ਦੇ ਮੱਦੇਨਜ਼ਰ ਆਪਣੇ ਨਿਵੇਸ਼ਕਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ। ਇਸ ਲਈ ਅਸੀਂ FPO ਤੋਂ ਪ੍ਰਾਪਤ ਹੋਈ ਰਕਮ ਵਾਪਸ ਕਰਨ ਜਾ ਰਹੇ ਹਾਂ ਅਤੇ ਇਸ ਨਾਲ ਸਬੰਧਤ ਲੈਣ-ਦੇਣ ਨੂੰ ਖਤਮ ਕਰਨ ਜਾ ਰਹੇ ਹਾਂ।

ਤੁਹਾਨੂੰ ਦੱਸ ਦੇਈਏ ਕਿ 20,000 ਕਰੋੜ ਰੁਪਏ ਦਾ ਇਹ FPO 27 ਜਨਵਰੀ ਨੂੰ ਸਬਸਕ੍ਰਿਪਸ਼ਨ ਲਈ ਖੋਲ੍ਹਿਆ ਗਿਆ ਸੀ ਅਤੇ ਪੂਰੀ ਤਰ੍ਹਾਂ ਸਬਸਕ੍ਰਾਈਬ ਹੋਣ ਤੋਂ ਬਾਅਦ 31 ਜਨਵਰੀ ਤੱਕ ਬੰਦ ਕਰ ਦਿੱਤਾ ਗਿਆ ਸੀ। ਇਹ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਐੱਫ.ਪੀ.ਓ. ਸੀ |

Exit mobile version