Punjab Weather News

Punjab Weather News: ਆਉਣ ਵਾਲੇ ਦਿਨਾਂ ਵਧੇਗਾ ਤਾਪਮਾਨ, ਮੌਸਮ ਰਹੇਗਾ ਖੁਸ਼ਕ

ਪੰਜਾਬ, 24 ਫਰਵਰੀ 2026: Punjab Weather News: ਮੌਸਮ ਵਿਭਾਗ ਮੁਤਾਬਕ 28 ਫਰਵਰੀ ਤੱਕ ਮੌਸਮ ਸਾਫ਼ ਰਹੇਗਾ। ਹਾਲਾਂਕਿ, ਕਈ ਇਲਾਕਿਆਂ ‘ਚ ਧੁੰਦ ਪੈ ਰਹੀ ਹੈ। ਅੰਮ੍ਰਿਤਸਰ ‘ਚ ਧੁੰਦ ਦਰਜ ਕੀਤੀ ਗਈ, ਜਿੱਥੇ ਵਿਜੀਵਿਲਟੀ 150 ਮੀਟਰ ਤੋਂ ਘੱਟ ਰਹਿ ਗਈ।

ਪੰਜਾਬ ਅਤੇ ਚੰਡੀਗੜ੍ਹ ‘ਚ ਸਵੇਰ ਅਤੇ ਸ਼ਾਮ ਠੰਢੀ ਹੁੰਦੀ ਹੈ। ਦੁਪਹਿਰ ਵੇਲੇ ਸੂਰਜ ਚਮਕਦਾ ਹੈ, ਜਿਸ ਨਾਲ ਦੁਪਹਿਰ ਨੂੰ ਗਰਮੀਆਂ ਵਰਗਾ ਮਹਿਸੂਸ ਹੁੰਦਾ ਹੈ। ਹਾਲਾਂਕਿ, ਸਵੇਰੇ ਕੁਝ ਇਲਾਕਿਆਂ ‘ਚ ਧੁੰਦ ਨਿਵਾਸੀਆਂ ਨੂੰ ਕਾਫ਼ੀ ਪਰੇਸ਼ਾਨੀ ਦਾ ਕਾਰਨ ਬਣ ਰਹੀ ਹੈ।

ਪਿਛਲੇ 24 ਘੰਟਿਆਂ ‘ਚ ਰਾਜ ਵਿੱਚ ਵੱਧ ਤੋਂ ਵੱਧ ਤਾਪਮਾਨ 0.1 ਡਿਗਰੀ ਵਧਿਆ ਹੈ। ਇਹ ਹੁਣ ਆਮ ਨਾਲੋਂ 3.6 ਡਿਗਰੀ ਵੱਧ ਹੈ। ਫਰੀਦਕੋਟ ‘ਚ ਸਭ ਤੋਂ ਵੱਧ 31 ਡਿਗਰੀ ਤਾਪਮਾਨ ਦਰਜ ਕੀਤਾ ਗਿਆ, ਜੋ ਕਿ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ।

ਸਾਰੇ ਜ਼ਿਲ੍ਹਿਆਂ ‘ਚ ਵੱਧ ਤੋਂ ਵੱਧ ਤਾਪਮਾਨ ਹੁਣ 25.4 ਡਿਗਰੀ ਤੋਂ ਉੱਪਰ ਹੈ। ਚੰਡੀਗੜ੍ਹ ‘ਚ ਵੀ ਤਾਪਮਾਨ 27.2 ਡਿਗਰੀ ਦਰਜ ਕੀਤਾ ਗਿਆ, ਜਦੋਂ ਕਿ ਘੱਟੋ-ਘੱਟ ਤਾਪਮਾਨ 9.6 ਅਤੇ 13.7 ਡਿਗਰੀ ਦੇ ਵਿਚਕਾਰ ਸੀ।

ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਨੇ ਦੱਸਿਆ ਕਿ ਸੂਬੇ ‘ਚ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ। ਕੁਝ ਇਲਾਕਿਆਂ ‘ਚ ਹਲਕੀ ਤੋਂ ਦਰਮਿਆਨੀ ਧੁੰਦ ਪੈ ਸਕਦੀ ਹੈ। ਅਗਲੇ ਪੰਜ ਦਿਨਾਂ ਲਈ ਘੱਟੋ-ਘੱਟ ਤਾਪਮਾਨ ‘ਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ। ਅਗਲੇ ਸੱਤ ਦਿਨਾਂ ‘ਚ ਵੱਧ ਤੋਂ ਵੱਧ ਤਾਪਮਾਨ ਹੌਲੀ-ਹੌਲੀ 3 ਤੋਂ 4 ਡਿਗਰੀ ਸੈਲਸੀਅਸ ਵਧ ਸਕਦਾ ਹੈ।

Read More: Punjab Weather News: ਪੰਜਾਬ ਅਤੇ ਚੰਡੀਗੜ੍ਹ ‘ਚ ਖੁਸ਼ਕ ਰਹੇਗਾ ਮੌਸਮ, ਠੰਡ ਘਟੀ

ਵਿਦੇਸ਼

Scroll to Top