ਪੰਜਾਬ, 01 ਮਈ ਅਪ੍ਰੈਲ 2026: Punjab Weather News: ਪਹਾੜਾਂ ‘ਚ ਮੀਂਹ ਅਤੇ ਗੜੇਮਾਰੀ ਨੇ ਪੰਜਾਬ ਦੇ ਮੌਸਮ ਨੂੰ ਬਦਲ ਦਿੱਤਾ ਹੈ। ਸਵੇਰ ਤੋਂ ਹੀ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ। ਮੌਸਮ ਵਿਭਾਗ ਮੁਤਾਬਕ ਵੀਰਵਾਰ ਨੂੰ ਤਾਪਮਾਨ 0.9 ਡਿਗਰੀ ਵਧਿਆ, ਜੋ ਕਿ ਆਮ ਨਾਲੋਂ 2.5 ਡਿਗਰੀ ਘੱਟ ਹੈ। ਇਸ ਸਮੇਂ ਦੌਰਾਨ ਬਠਿੰਡਾ ਸਭ ਤੋਂ ਗਰਮ ਸਥਾਨ ਸੀ, ਜਿਸਦਾ ਤਾਪਮਾਨ 39.3 ਡਿਗਰੀ ਸੀ।
ਮੌਸਮ ਵਿਭਾਗ ਮੁਤਾਬਕ ਅੱਜ (1 ਮਈ) ਕੋਈ ਮੌਸਮ ਸੰਬੰਧੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਹੈ, ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ। ਕੱਲ੍ਹ ਤੋਂ 6 ਮਈ ਤੱਕ ਮੀਂਹ ਅਤੇ ਗਰਜ-ਤੂਫ਼ਾਨ ਦੀ ਸੰਭਾਵਨਾ ਹੈ। ਇਸ ਸਬੰਧ ‘ਚ ਯੈਲੋ ਅਲਰਟ ਵੀ ਜਾਰੀ ਕੀਤੀ ਹੈ।
ਸੂਬੇ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ ‘ਚ ਵੱਧ ਤੋਂ ਵੱਧ ਤਾਪਮਾਨ 34 ਤੋਂ 36 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ। ਕੇਂਦਰੀ ਹਿੱਸਿਆਂ ‘ਚ ਇਹ 36 ਤੋਂ 38 ਡਿਗਰੀ ਹੋ ਸਕਦਾ ਹੈ, ਅਤੇ ਦੱਖਣ-ਪੱਛਮੀ ਅਤੇ ਦੱਖਣੀ ਹਿੱਸਿਆਂ ‘ਚ ਇਹ 38 ਤੋਂ 40 ਡਿਗਰੀ ਹੋ ਸਕਦਾ ਹੈ। ਇਸ ਹਫ਼ਤੇ ਸੁਇਬੇ ‘ਚ ਵੱਧ ਤੋਂ ਵੱਧ ਤਾਪਮਾਨ ਆਮ ਦੇ ਆਸ-ਪਾਸ ਰਹਿਣ ਦੀ ਉਮੀਦ ਹੈ।
ਮੌਸਮ ਵਿਭਾਗ ਦੇ ਮੁਤਾਬਕ 2 ਮਈ ਤੋਂ ਇੱਕ ਨਵਾਂ ਪੱਛਮੀ ਗੜਬੜ ਪੱਛਮੀ ਹਿਮਾਲੀਅਨ ਖੇਤਰ ਨੂੰ ਪ੍ਰਭਾਵਿਤ ਕਰ ਸਕਦਾ ਹੈ। ਹਾਲਾਂਕਿ, ਪਿਛਲੇ 24 ਘੰਟਿਆਂ ‘ਚ ਗਰਮੀ ਘੱਟ ਗਈ ਹੈ। ਲੁਧਿਆਣਾ ਅਤੇ ਪਠਾਨਕੋਟ ‘ਚ ਮੀਂਹ ਦਰਜ ਕੀਤਾ ਗਿਆ ਹੈ, ਜਿਸ ‘ਚ ਪਠਾਨਕੋਟ ‘ ਚ 3.8 ਮਿਲੀਲੀਟਰ ਮੀਂਹ ਪਿਆ ਹੈ।
Read More: ਦਿੱਲੀ-ਐਨਸੀਆਰ ‘ਚ ਭਾਰੀ ਮੀਂਹ ਤੇ ਗੜੇਮਾਰੀ, ਲੋਕਾਂ ਨੂੰ ਹੀਟਵੇਵ ਤੋਂ ਮਿਲੀ ਰਾਹਤ




