Sri Muktsar Sahib news

Punjab News: ਮੂਸੇਵਾਲਾ ਦੇ ਪਰਿਵਾਰ ਦੇ ਗੰਨਮੈਨ ਦੀ ਮੌ.ਤ!

12 ਨਵੰਬਰ 2024: ਮੂਸੇਵਾਲਾ (moosewala) ਦੇ ਪਰਿਵਾਰ ਦੇ ਗੰਨਮੈਨ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੀ, ਦੱਸ ਦੇਈਏ ਕਿ ਮੂਸੇਵਾਲਾ ਦੇ ਤਾਏ ਚਮਕੌਰ ਸਿੰਘ ਦੇ ਗੰਨਮੈਨ (gunman) ਹਰਦੀਪ ਸਿੰਘ ਦੀ ਮੌਤ ਹੋ ਚੁੱਕੀ ਹੈ, ਦੱਸ ਦੇਈਏ ਕਿ ਇਹ ਘਟਨਾ ਉਸ ਸਮੇ ਵਾਪਰੀ ਜਦ ਉਹ ਪਿਸਤੌਲ ਸਾਫ਼ ਕਰ ਰਿਹਾ ਸੀ ਤਾਂ ਅਚਾਨਕ ਉਸ ਦੇ ਵਿੱਚੋ ਗੱਲ ਚੱਲ ਜਾਂਦੀ ਹੈ ਜੋ ਗੰਨਮੈਨ ਦੇ ਲੱਗ ਜਾਂਦੀ ਹੈ | ਜਿਸ ਨੂੰ ਤੁਰੰਤ ਹੀ ਹਸਪਤਾਲ(hospital)  ਲਿਜਾਇਆ ਜਾਂਦਾ ਪਰ ਰਸਤੇ ਦੇ ਵਿਚ ਹੀ ਗੰਨਮੈਨ ਦਮ ਤੋੜ ਦਿੰਦਾ ਹੈ|

ਉਥੇ ਹੀ ਇਸ ਘਟਨਾ ਦੇ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ, ਪੁਲਿਸ (police)  ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਦੱਸ ਦੇਈਏ ਕਿ ਨੌਜਵਾਨ ਮਾਨਸਾ ਦੇ ਪਿੰਡ ਫਫੜੇ ਭਾਈਕੇ ਦਾ ਰਹਿਣ ਵਾਲਾ ਸੀ| ਉਥੇ ਹੀ ਪਰਿਵਾਰ ਦੇ ਵਲੋਂ ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਦੇ ਵਿਚ ਰੱਖਿਆ ਗਿਆ ਹੈ| ਦੱਸ ਦੇਈਏ ਕਿ ਹਰਦੀਪ ਸਿੰਘ ਪਹਿਲਾਂ ਫੌਜ ਦੇ ਵਿੱਚ ਤਾਇਨਾਤ ਸੀ, ਉਥੋਂ ਸੇਵਾ ਮੁਕਤ ਹੋਣ ਤੋਂ ਬਾਅਦ ਪੁਣਾਜਬ ਪੁਲਿਸ ਦੇ ਵਿੱਚ ਭਾਰਤੀ ਹੋ ਗਿਆ ਸੀ, ਤੇ ਹੁਣ ਮੂਸੇਵਾਲਾ ਦੇ ਤਾਏ ਚਮਕੌਰ ਸਿੰਘ ਦੇ ਬਤੌਰ ਗੰਨਮੈਨ ਵਜੋਂ ਤਾਇਨਾਤ ਸਨ|

ਵਿਦੇਸ਼

Scroll to Top