ਸਪੋਰਟਸ, 22 ਅਕਤੂਬਰ 2026: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਤੰਬਰ ‘ਚ 10ਵੀਂ ਅਤੇ 12ਵੀਂ ਜਮਾਤਾਂ ਲਈ ਓਪਨ ਸਕੂਲ ਰੀ-ਅਪੀਅਰ ਅਤੇ ਓਪਨ ਸਕੂਲ ਬਲਾਕ-2 ਦੀਆਂ ਪ੍ਰੀਖਿਆਵਾਂ ਕਰਵਾਈਆਂ ਸਨ। ਇਨ੍ਹਾਂ ਪ੍ਰੀਖਿਆਵਾਂ ਦੇ ਨਤੀਜੇ ਬੁੱਧਵਾਰ ਦੁਪਹਿਰ ਨੂੰ ਐਲਾਨੇ ਗਏ।
ਬੋਰਡ ਵੱਲੋਂ ਨਤੀਜੇ ਘੋਸ਼ਿਤ ਕੀਤੇ ਜਾਣ ਤੋਂ ਬਾਅਦ, ਉਮੀਦਵਾਰ ਬੋਰਡ ਦੀਆਂ ਅਧਿਕਾਰਤ ਵੈੱਬਸਾਈਟਾਂ www.pseb.ac.in ਅਤੇ www.indiaresults.com ‘ਤੇ ਜਾ ਕੇ ਆਪਣੇ ਨਤੀਜੇ ਦੇਖ ਸਕਦੇ ਹਨ। ਉਮੀਦਵਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਨਤੀਜੇ ਦੇਖਣ ਲਈ ਸਬੰਧਤ ਵੈੱਬਸਾਈਟਾਂ ‘ਤੇ ਲੋੜੀਂਦੀ ਜਾਣਕਾਰੀ ਦਰਜ ਕਰਨ। ਨਤੀਜੇ ਆਨਲਾਈਨ ਜਾਰੀ ਕਰਕੇ, ਉਮੀਦਵਾਰ ਆਪਣੇ ਘਰ ਬੈਠੇ ਹੀ ਆਪਣੇ ਨਤੀਜੇ ਦੇਖ ਸਕਦੇ ਹਨ।
Read More: PSEB Result: ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਜਮਾਤ ਦਾ ਨਤੀਜਾ ਐਲਾਨਿਆ




