Site icon TheUnmute.com

ਬਾਗਾਂ ਅਤੇ ਦਰਵਾਜਿਆਂ ਦੇ ਸ਼ਹਿਰ ਨੂੰ ਖੋਖਿਆਂ ਦਾ ਸ਼ਹਿਰ ਬਣਾਉਣ ਦੀ ਤਿਆਰੀ

ਬਾਗਾਂ ਅਤੇ ਦਰਵਾਜਿਆਂ

ਚੰਡੀਗੜ੍ਹ ,14 ਸਤੰਬਰ 2021 :  ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਨਗਰ ਨਿਗਮ ਦੇ ਮੇਅਰ ਨੇ ਸ਼ਹਿਰ ਦੀ ਕਰੋੜਾਂ ਰੁਪਏ ਦੀਆਂ 21 ਪ੍ਰਾਪਰਟੀਆਂ ਨੂੰ ਆਪਣੇ ਚਹੇਤਿਆਂ ਨੂੰ ਅਲਾਟ ਕਰ ਦਿੱਤੀਆਂ।ਉਹ ਇਥੇ ਸਨੋਰੀ ਅੱਡਾ ਵਿਖੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਹੈਰਾਨ ਕਰਨ ਵਾਲੀ ਗੱਲ ਹੈ ਕਿ ਸ਼ਹਿਰ ਵਿਚ ਕਾਂਗਰਸ ਨੂੰ ਹੋਰ ਕੋਈ ਬੇਰੁਜਗਾਰ ਹੀ ਨਹੀਂ ਮਿਲਿਆ ਅਤੇ ਬੇਰੁਜਗਾਰਾਂ ਦੇ ਨਾਮ ’ਤੇ ਆਪਣੇ ਪੀ.ਏ., ਕੌਂਸਲਰਾਂ ਦੇ ਭਰਾਵਾਂ ਅਤੇ ਹੋਰ ਚਹੇਤਿਆਂ ਨੂੰ ਬੂਥ ਅਲਾਟ ਕਰ ਦਿੱਤੇ ਗਏ। ਪ੍ਰਧਾਨ ਜੁਨੇਜਾ ਨੇ ਦੱਸਿਆ ਕਿ ਸਾਰੀਆਂ 21 ਥਾਵਾਂ ਪ੍ਰਾਈਮ ਪ੍ਰਾਪਰਟੀਆ ਹਨ।

ਉਨ੍ਹਾਂ ਦੱਸਿਆ ਕਿ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਕਰਨ ਗੋੜ ਨੂੰ ਸ਼ੇਰਾਂ ਵਾਲਾ ਗੇਟ, ਮੇਅਰ ਦੇ ਪੀ.ਏ. ਰਾਹੁਲ ਕੁਮਾਰ ਨੂੰ ਟੈਕਸੀ ਸਟੈਂਡ ਛੋਟੀ ਨਦੀ, , ਪੀ.ਏ. ਹਰਸ ਭਾਰਦਵਾਜ ਨਵੀਂ ਰੇਹੜੀ ਮਾਰਕੀਟ, ਪੀ.ਏ. ਅਨਿਲ ਸਿੰਗਲਾ ਨੂੰ ਫੀਲਖਾਨਾ ਸੂਕਲ ਸੁਨਾਮੀ ਗੇਟ, ਪੀ.ਏ. ਕਪਿਲ ਦੇਵ ਨੂੰ ਆਰੀਆ ਸਮਾਜ ਪੀਰ ਦੀ ਸਮਾਧ ਦੇ ਨਾਲ, ਕੌਂਸਲਰ ਦੇ ਭਰਾ ਨਿਤਿਨ ਮਲਹੋਤਰਾ ਨੂੰ ਲੱਕੜ ਮੰਡੀ, ਰੋਹਿਤ ਜਲੋਟੇ ਨੂੰ ਨੇੜੇ ਟੈਕਸੀ ਸਟੈਂਡ ਸ਼ੇਰਾਂ ਵਾਲਾ ਗੇਟ, ਅਕਸ਼ਿਤ ਮੰਗਲਾ ਨੂੰ 32 ਨੰਬਰ ਸਕੂਲ ਦੇ ਸਾਹਮਣੇ, ਮੇਅਰ ਦੇ ਅਤਿ ਨਜਦੀਕੀ ਰਾਕੇਸ਼ ਕੁਮਾਰ ਅਤੇ ਰਾਜੇਸ਼ ਕੁਮਾਰ ਨੂੰ ਥਾਪਰ ਕਾਲਜ ਅਤੇ ਛੋਟੀ ਨਦੀ ਸਨੋਰ ਅੱਡਾ, ਰਾਜ ਕੁਮਾਰ ਨੂੰ ਮਹਿੰਦਰਾ ਕਾਲਜ ਦੇ ਸਾਹਮਣੇ, ਸੰਜੀਵ ਮਹਾਜਨ ਨੂੰ ਛੋਟੀ ਬਾਰਾਂਦਰੀ ਚੌਂਕ, ਯਵੀਨ ਪਾਹੁਜਾ ਰਾਜਪੁਰਾ ਰੋਡ ਨੇੜੇ ਪੈਟਰੋਲ ਪੰਪ, ਰਾਜਨ ਸ਼ਰਮਾ ਫਲਾਈ ਓਵਰ ਹੋਟਲ ਸਾਹਮਣੇ, ਲਖਵਿੰਦਰ ਸਿੰਘ ਨੇੜੇ ਸਰਹੰਦੀ ਗੇਟ, ਕ੍ਰਿਸ਼ਨ ਕੁਮਾਰ ਸਫਾਵਾਦੀ ਗੇਟ ਦੇ ਸਾਹਮਣੇ, ਹਰਦੀਪ ਸਿੰਘ ਟੋਬਾ ਬਾਬਾ ਧਿਆਨਾ, ਪਰਮਜੀਤ ਸਿੰਘ ਨੂੰ ਅਲੀਪੁਰ ਚੌਂਕ, ਚਰਨਜੀਤ ਸਿੰਘ, ਵਿਨੇ ਸ਼ੋਰੀ ਨੂੰ ਪ੍ਰੈਸ ਰੋਡ ਪਾਰਕ ਦੇ ਨਾਲ ਨਗਰ ਨਿਗਮ ਦੇ ਦਫਤਰ ਦੇ ਬਾਹਰ ਅਲਾਟ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਮੇਅਰ ਅਤੇ ਕਾਂਗਰਸੀਆਂ ਨੇ ਸਮੁੱਚੀਆਂ ਸਰਕਾਰੀ ਪ੍ਰਾਪਰਟੀਆਂ ਨੂੰ ਆਪਣੀਆਂ ਪ੍ਰਾਪਰਟੀਆਂ ਸਮਝ ਲਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਸ਼ਹਿਰ ਨੂੰ ਬਾਗਾਂ ਅਤੇ ਦਰਵਾਜਿਆਂ ਦੇ ਸ਼ਹਿਰ ਦੀ ਬਜਾਏ ਖੋਖਿਆਂ ਦਾ ਸ਼ਹਿਰ ਬਣਾਉਣ ਲੱਗੇ ਹੋਏ ਹਨ।

ਪ੍ਰਧਾਨ ਜੁਨੇਜਾ ਨੇ ਕਿਹਾ ਕਿ ਇਸ ਮਾਮਲੇ ਵਿਚ ਪਹਿਲਾਂ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਨੂੰ ਸ਼ਿਕਾਇਤ ਭੇਜੀ ਜਾਵੇਗੀ ਅਤੇ ਇਸ ਬਾਅਦ ਜੇਕਰ ਸੁਣਵਾਈ ਨਾ ਹੋਈ ਤਾਂ ਅਕਾਲੀ ਦਲ ਦੇ ਵਕੀਲਾਂ ਦੇ ਪੈਨਲ ਜਰੀਏ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ।

ਪ੍ਰਧਾਨ ਜੁਨੇਜਾ ਨੇ ਕਿਹਾ ਕਿ ਇੱਕ ਪਾਸੇ ਤਾਂ ਟਰੈਫਿਕ ਦੀ ਸਮੱਸਿਆ ਦਾ ਨਾਮ ਲੈ ਕੇ ਲੋਕਾਂ ਘਰਾਂ ਦੇ ਥੜੇ ਤੋੜ ਦਿੱਤੇ ਗਏ, ਪਾਰਕ ਤੋੜ ਦਿੱਤੇ ਗਏ ਅਤੇ ਦੂਜੇ ਪਾਸੇ ਸਰਕਾਰੀ ਥਾਵਾਂ ਖੋਖੇ ਰੱਖਵਾਏ ਜਾ ਰਹੇ ਹਨ।

ਪ੍ਰਧਾਨ ਜੁਨੇਜਾ ਨੇ ਕਿਹਾ ਕਿ ਸਰਕਾਰ ਆਉਣ ’ਤੇ ਸਮੁੱਚੀਆਂ ਅਲਾਟਮੈਂਟ ਰੱਦ ਕੀਤੀਆਂ ਜਾਣਗੀਆਂ ਅਤੇ ਸਾਰੀਆਂ ਸਰਕਾਰੀ ਪ੍ਰਾਪਰਟੀਆਂ ਅਜ਼ਾਦ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰੀ ਥਾਵਾਂ ਲੋਕਾਂ ਦੀ ਸਹੂੁਲਤਾਂ ਦੇ ਲਈ ਹੁੰਦੀਆਂ ਹਨ ਨਾ ਕਿ ਆਪਣੇ ਚਹੇਤਿਆਂ ਨੂੰ ਅਲਾਟ ਕਰਨ ਲਈ।

ਇਸ ਮੌਕੇ ਸੁਖਬੀਰ ਸਨੋਰ, ਸਨੌਰੀ ਅੱਡਾ ਸਰਕਲ ਦੇ ਪ੍ਰਧਾਨ ਮੁਨੀਸ਼ ਸਿੰਘੀ, ਅਕਾਸ ਸ਼ਰਮਾ ਬੋਕਸਰ, ਸਤਵੰਤ ਸਿੰਘ, ਮਨੋਜ ਸੱਗੂ, ਵੈਦ ਪ੍ਰਕਾਸ਼, ਵਿਜੇ ਸਿੰਘੀ, ਨਰੇਸ਼ ਸਿੰਘੀ, ਹਰਪ੍ਰੀਤ ਸਿੰਘ, ਸੋਨੂੰ, ਨਿਸ਼ਾਰ ਅਹਿਮਦ, ਅਕਸਰ ਸਦਿਕੀ, ਵਰਿੰਦਰ ਸ਼ਰਮਾ, ਅਵਤਾਰ, ਅਸ਼ੋਕ ਕੁਮਾਰ, ਰਾਕੇਸ਼, ਵਿਕਰਮ, ਪ੍ਰਦੀਪ ਗੁਪਤਾ, ਵਿਨੋਦ ਸ਼ਰਮਾ, ਵਿਨੈ ਕੁਮਾਰ ਆਦਿ ਹਾਜ਼ਰ ਸਨ।

 

Exit mobile version