ਐਸ.ਏ.ਐਸ ਨਗਰ: ਏ.ਡੀ.ਸੀ. ਵੱਲੋਂ ਮੈਸਰਜ ਸਕਸ਼ਮ ਇੰਟਰਪ੍ਰਾਈਜ਼ਜ਼ ਫਰਮ ਦਾ ਲਾਇਸੈਂਸ ਰੱਦ

ਪੇਇੰਗ ਗੈਸਟ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 13 ਅਪ੍ਰੈਲ, 2024: ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਮੈਸਰਜ ਸਕਸ਼ਮ ਇੰਟਰਪ੍ਰਾਈਜ਼ਜ਼ ਫਰਮ ਦਾ ਲਾਇਸੈਂਸ (license) ਰੱਦ ਕਰ ਦਿੱਤਾ ਗਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਵੱਲੋਂ ਮੈਸਰਜ ਸਕਸ਼ਮ ਇੰਟਰਪ੍ਰਾਈਜ਼ਜ਼ ਫਰਮ ਐਸ.ਸੀ.ਓ. ਨੰ: 62, ਪਹਿਲੀ ਮੰਜਿਲ, ਫੇਜ-6, ਮੋਹਾਲੀ, ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਮਾਲਕ ਅਜੈ ਸ਼ਰਮਾ (ਪ੍ਰੋਪਰਾਈਟਰ) ਪੁੱਤਰ ਓਮ ਪ੍ਰਕਾਸ ਵਾਸੀ ਮਕਾਨ ਨੰ:431, ਪਲਸੌਰਾ, ਚੰਡੀਗੜ੍ਹ ਯੂ.ਟੀ. ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਨੰ: 188/ਆਈ.ਸੀ., ਮਿਤੀ 10.08.2018 ਨੂੰ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 09-08-2023 ਨੂੰ ਖਤਮ ਹੋ ਚੁੱਕੀ ਹੈ।

ਇਸ ਦਫਤਰ ਦੇ ਹੁਕਮ ਪੱਤਰ ਨੰ:584-585/ਆਈ.ਸੀ. ਮਿਤੀ 05-09-2019 ਰਾਹੀਂ ਫਰਮ ਦਾ ਦਫਤਰੀ ਪਤਾ ਐਸ.ਸੀ.ਓ. ਨੰ:32, ਟੋਪ ਫਲੌਰ, ਫੇਜ-11, ਮੋਹਾਲੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਤਬਦੀਲ ਕੀਤਾ ਗਿਆ ਹੈ। ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2012 ਅਧੀਨ ਫਰਮ ਨੂੰ ਨੋਟਿਸ ਜਾਰੀ ਕਰਦੇ ਹੋਏ ਐਕਟ/ਰੂਲਜ/ਅਡਵਾਈਜਰੀ ਦੀ ਮੱਦ ਨੰ 13 ਤਹਿਤ ਨਿਰਧਾਰਤ ਪ੍ਰੋਫਾਰਮੇ ਅਨੁਸਾਰ ਕਲਾਇੰਟਾਂ ਦੀ ਜਾਣਕਾਰੀ ਸਮੇਤ ਉਨ੍ਹਾਂ ਤੋਂ ਚਾਰਜ ਕੀਤੀ ਗਈ ਫੀਸ ਦੀ ਜਾਣਕਾਰੀ, ਜਿਨ੍ਹਾਂ ਨੂੰ ਫਰਮ ਵੱਲੋਂ ਸਰਵਿਸ ਦਿੱਤੀ ਹੈ, ਬਾਰੇ ਰਿਪੋਰਟ ਭੇਜਣ ਅਤੇ ਫਰਮ ਵੱਲੋਂ ਕੀਤੀ ਜਾਣ ਵਾਲੀ ਇਸ਼ਤਿਹਾਰਬਾਜੀ/ਸੈਮੀਨਾਰ ਆਦਿ ਸਬੰਧੀ ਜਾਣਕਾਰੀ ਬਾਬਤ ਉਕਤ ਫਰਮ ਨੂੰ ਇਸ ਦਫਤਰ ਦੇ ਪੱਤਰ ਮਿਤੀ 26.06.2020 ਰਾਹੀਂ ਐਕਟ/ਰੂਲਜ਼ ਤਹਿਤ ਫਰਮ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਮਹੀਨਾਵਾਰ ਰਿਪੋਰਟ ਸੂਚਨਾ ਨਿਰਧਾਰਤ ਪ੍ਰੋਫਾਰਮੇ ਵਿੱਚ ਭੇਜਣ ਲਈ ਪੱਤਰ ਜਾਰੀ ਕੀਤਾ ਗਿਆ ਸੀ।

ਪਰੰਤੂ ਫਰਮ ਵੱਲੋਂ ਲਾਇਸੈਂਸ (license) ਜਾਰੀ ਹੋਣ ਤੋਂ ਹੁਣ ਤੱਕ ਕੋਈ ਮਹੀਨਾਵਾਰ ਰਿਪੋਰਟ ਨਹੀ ਭੇਜੀ ਹੈ। ਇਸ ਦਫਤਰ ਦੇ ਪੱਤਰ ਮਿਤੀ 29-09-2020 ਰਾਹੀਂ ਲਾਇਸੈਂਸੀ ਨੂੰ ਮਹੀਨਾਵਾਰ ਰਿਪੋਰਟਾਂ/ਇਸ਼ਤਿਹਾਰਾ ਦੀ ਸੂਚਨਾ ਨਾ ਭੇਜਣ ਕਾਰਨ ਨੋਟਿਸ ਜਾਰੀ ਕਰਦੇ ਹੋਏ ਮਿਤੀ 16-10- 2020 ਤੱਕ ਇਸ ਦਫਤਰ ਵਿਖੇ ਹਾਜਰ ਹੋਣ ਲਈ ਲਿਖਿਆ ਗਿਆ ਸੀ। ਪਰੰਤੂ ਲਾਇਸੈਂਸੀ ਵੱਲੋਂ ਹੁਣ ਤੱਕ ਕੋਈ ਰਿਪੋਰਟ ਨਹੀ ਭੇਜੀ ਗਈ ਹੈ। ਉਪ ਕਪਤਾਨ ਪੁਲਿਸ, ਸਹਿਰੀ-2, ਐਸ.ਏ.ਐਸ.ਨਗਰ ਨੇ ਆਪਣੇ ਪੱਤਰ ਮਿਤੀ 26-04-2021 ਰਾਹੀਂ ਲਿਖਿਆ ਹੈ ਕਿ ਮੁਕੱਦਮਾ ਮਿਤੀ 29-10-2020 ਅ/ਧ 406, 419, 420, 465, 467, 468, 471, 120-ਬੀ., ਆਈ.ਪੀ.ਸੀ., 13 ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਥਾਣਾ ਫੇਜ-11, ਮੋਹਾਲੀ ਹਜਾ ਦੇ ਦੋਸ਼ੀ ਅਜੈ ਸ਼ਰਮਾ ਵਗੈਰਾ ਮਾਰਫਤ ਸਕਸ਼ਮ ਇੰਟਰਪ੍ਰਾਈਜ਼ਜ਼, ਐਸ.ਸੀ.ਐਫ. ਨੰ: 32 ਟਾਪ ਫਲੌਰ, ਫੇਜ-11, ਮੋਹਾਲੀ ਨੇ ਮੁਦਈ ਮੁਕੱਦਮਾ ਮਨਬੀਰ ਸਿੰਘ ਨੂੰ ਬਾਹਰਲੇ ਦੇਸ ਵਿੱਚ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ ਠੱਗੀ ਮਾਰੀ ਹੈ।

ਜਿਸ ਕਰਕੇ ਉਕਤ ਮੁਕੱਦਮਾ ਦਰਜ਼ ਰਜਿਸਟਰਡ ਕੀਤਾ ਗਿਆ ਹੈ। ਇਸ ਦਫਤਰ ਦੇ ਪੱਤਰ ਮਿਤੀ 10-06-2021 ਰਾਹੀਂ ਲਾਇਸੈਂਸੀ ਨੂੰ ਸੁਪਰਡੰਟ, ਪੰਜਾਬ ਸਰਕਾਰ, (ਗ੍ਰਹਿ-5 ਸ਼ਾਖਾ), ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ, ਚੰਡੀਗੜ੍ਹ ਜੀ ਦੇ ਪੱਤਰ ਨੰ: 17-12-2018-5- ਗ੍ਰਹਿ/5790 ਮਿਤੀ 30-10-2018 ਤਹਿਤ ਦਰਜ ਮੁਕੱਦਮੇ ਸਬੰਧੀ ਆਪਣੀ ਸਥਿਤੀ ਸਪਸ਼ਟ ਕਰਨ ਅਤੇ ਲਾਇਸੈਂਸੀ ਵੱਲੋਂ ਮਹੀਨਾਵਾਰ ਕਲਾਇੰਟ ਰਿਪੋਰਟਾਂ ਨਾ ਭੇਜਣ ਕਾਰਨ ਨੋਟਿਸ ਜਾਰੀ ਕੀਤਾ ਗਿਆ ਸੀ। ਲਾਇਸੈਂਸੀ ਦੇ ਜਵਾਬ ਮਿਤੀ 29.07.2021 ਸਬੰਧੀ ਇਸ ਦਫਤਰ ਵੱਲੋਂ ਪੱਤਰ ਮਿਤੀ 23.08.2021 ਰਾਹੀਂ ਸੀਨੀਅਰ ਕਪਤਾਨ ਪੁਲਿਸ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਲਿਖਿਆ ਗਿਆ ਸੀ ਕਿ ਫਰਮ ਦੇ ਖਿਲਾਫ ਦਰਜ ਮੁਕੱਦਮੇ ਦੀ ਮੌਜੂਦਾ ਸਥਿਤੀ ਅਤੇ ਮੁਕੱਦਮੇ ਦੀ ਰੋਸ਼ਨੀ ਵਿੱਚ ਸਿਕਾਇਤ ਦੀ ਵਿਸਥਾਰ ਸਹਿਤ ਪੜਤਾਲ ਰਿਪੋਰਟ ਸਮੇਤ ਸਿਫਾਰਸ਼ ਭੇਜੀ ਜਾਵੇ, ਜੋ ਕਿ ਅਜੇ ਤੱਕ ਲੰਬਿਤ ਹੈ।

ਫਰਮ ਸਬੰਧੀ ਮਿਸਲ ਰਿਕਾਰਡ ਅਨੁਸਾਰ ਸਥਿਤੀ ਉਪਰ ਦਰਸਾਈ ਅਨੁਸਾਰ ਅਤੇ ਫਰਮ ਵਿਰੁੱਧ ਦਰਜ ਮੁੱਕਦਮਿਆਂ ਅਤੇ ਸਿਕਾਇਤਾਂ ਨੂੰ ਮੁੱਖ ਰੱਖਦੇ ਹੋਏ ਹੁਕਮ ਨੰਬਰ ਮਿਤੀ 25-04-2022 ਰਾਹੀਂ ਲਾਇਸੈਂਸ 30 ਦਿਨਾਂ ਲਈ ਮੁਅੱਤਲ ਕੀਤਾ ਗਿਆ ਸੀ ਅਤੇ ਪੱਤਰ ਮਿਤੀ 25.04.2022 ਰਾਹੀਂ ਲਾਇਸੰਸੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦੇ ਹੋਏ ਉਕਤ ਬਾਬਤ ਆਪਣਾ ਪੱਖ ਪੇਸ਼ ਕਰਨ ਲਈ ਆਖਰੀ ਮੌਕਾ ਦਿੰਦੇ ਹੋਏ ਨੋਟਿਸ ਜਾਰੀ ਕੀਤਾ ਗਿਆ ਸੀ।

ਇਹ ਨੋਟਿਸ ਪੱਤਰ ਅਣਡਲੀਵਰ ਪ੍ਰਾਪਤ ਹੋਇਆ ਹੈ। ਤਹਿਸੀਲਦਾਰ, ਮੋਹਾਲੀ ਦੀ ਰਿਪੋਰਟ ਅਨੁਸਾਰ ਐਸ.ਸੀ.ਓ. ਨੰ:32, ਟੋਪ ਫਲੌਰ, ਫੇਜ-11, ਮੋਹਾਲੀ, ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪਤੇ ਉੱਤੇ ਇਸ ਨਾਮ ਦਾ ਕੋਈ ਵੀ ਦਫਤਰ ਨਹੀਂ ਹੈ। ਪ੍ਰੰਤੂ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਲਾਇਸੈਂਸੀ ਵੱਲੋਂ ਕੋਈ ਜਵਾਬ ਪ੍ਰਾਪਤ ਨਹੀਂ ਹੋਇਆ। ਫਰਮ ਸਬੰਧੀ ਉਕਤ ਦਰਸਾਈ ਗਈ ਸਥਿਤੀ ਦੇ ਆਧਾਰ ਤੇ ਲਾਇਸੈਂਸੀ ਵੱਲੋਂ ਐਕਟ/ਰੂਲਜ ਅਤੇ ਅਡਵਾਈਜਰੀ ਅਨੁਸਾਰ ਕਲਾਇੰਟਾਂ ਦੀ ਜਾਣਕਾਰੀ ਅਤੇ ਇਸ਼ਤਿਹਾਰ/ਸੈਮੀਨਾਰ ਆਦਿ ਸਬੰਧੀ ਸੂਚਨਾਂ ਨਾ ਭੇਜਣ ਕਰਕੇ, ਲਾਇਸੰਸ ਮੁਅੱਤਲ ਹੋਣ ਕਰਕੇ, ਨੋਟਿਸ ਦਾ ਜਵਾਬ ਨਾ ਭੇਜਣ ਕਰਕੇ, ਲਾਇਸੈਂਸ ਨਵੀਨ ਨਾ ਕਰਵਾਉਣ ਕਰਕੇ, ਲਾਇਸੈਂਸ ਦੀਆਂ ਧਾਰਾਵਾਂ ਦੀ ਪਾਲਣਾਂ ਨਾ ਕਰਨ ਕਰਕੇ ਫਰਮ ਅਤੇ ਲਾਇਸੈਂਸੀ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(e) ਦੇ ਉਪਬੰਧਾਂ ਅਧੀਨ ਉਲੰਘਣਾ ਕੀਤੀ ਗਈ ਹੈ।

ਇਸ ਲਈ ਉਕਤ ਤੱਥਾਂ ਦੇ ਸਨਮੁੱਖ ਵਿਰਾਜ ਸ਼ਿਆਮਕਰਨ ਤਿੜਕੇ, ਆਈ.ਏ.ਐਸ., ਵਧੀਕ ਜ਼ਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(e) ਦੇ ਉਪਬੰਧਾਂ ਤਹਿਤ ਮਿਲੀਆ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਫਰਮ ਮੈਸਰਜ ਇੰਟਰਪ੍ਰਾਈਜ਼ਿਜ਼ ਫਰਮ ਨੂੰ ਜਾਰੀ ਲਾਇਸੈਂਸ ਨੰਬਰ 188/ਆਈ.ਸੀ ਮਿਤੀ 10-08-2018 ਤੁਰੰਤ ਪ੍ਰਭਾਵ ਤੋਂ ਕੈਂਸਲ/ਰੱਦ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਐਕਟ/ਰੂਲਜ਼ ਮੁਤਾਬਕ ਜੇਕਰ ਭਵਿੱਖ ਵਿੱਚ ਉਕਤ ਕੰਪਨੀ/ਫਰਮ/ਪਾਰਟਨਰਸ਼ਿਪ ਜਾਂ ਇਸ ਦੇ ਲਾਇਸੈਂਸੀ /ਡਾਇਰੈਕਟਰਜ/ਫਰਮ ਦੀ ਪਾਰਟਨਰ ਦੇ ਖ਼ਿਲਾਫ਼ ਕੋਈ ਵੀ ਸ਼ਿਕਾਇਤ ਆਦਿ ਪ੍ਰਾਪਤ ਹੁੰਦੀ ਹੈ ਤਾਂ ਉਸ ਲਈ ਉਕਤ ਕੰਪਨੀ/ਡਾਇਰੈਕਟਰ/ਪਾਰਟਨਰ/ਲਾਇਸੈਂਸੀ ਹਰ ਪੱਖੋਂ ਜਿੰਮੇਵਾਰ ਹੋਣਗੇ ਅਤੇ ਇਸਦੀ ਭਰਪਾਈ ਕਰਨ ਲਈ ਵੀ ਜਿੰਮੇਵਾਰ ਹੋਣਗੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।