Plane Crash news

Plane Crash: ਕਾਨਪੁਰ ‘ਚ ਟ੍ਰੇਨੀ ਜਹਾਜ਼ ਹਾਦਸਾਗ੍ਰਸਤ, ਇੱਕ ਪਾਇਲਟ ਦੀ ਮੌ.ਤ

ਕਾਨਪੁਰ, 27 ਅਗਸਤ 2026: Plane Crash: ਕਾਨਪੁਰ ਦੇ ਕਟਰੀ ਇਲਾਕੇ ਦੇ ਨੱਥੂਪੁਰਵਾ ‘ਚ ਵੀਰਵਾਰ ਦੁਪਹਿਰ ਨੂੰ ਇੱਕ ਟ੍ਰੇਨੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਉਡਾ ਰਹੇ ਦੋ ਟ੍ਰੇਨੀ ਪਾਇਲਟਾਂ ‘ਚੋਂ ਇੱਕ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖਮੀ ਹੈ। ਜ਼ਖਮੀ ਪਾਇਲਟ ਨੂੰ ਹੈਲੇਟ ਹਸਪਤਾਲ ਭੇਜਿਆ ਗਿਆ ਹੈ। ਚਸ਼ਮਦੀਦਾਂ ਦੇ ਮੁਤਾਬਕ, ਇੱਕ ਟਵਿਨ ਇੰਜਣ ਸਿਖਲਾਈ ਜਹਾਜ਼ ਅਚਾਨਕ ਇੱਕ ਖੇਤ ‘ਚ ਡਿੱਗ ਗਿਆ।

ਹਾਦਸੇ ਦੌਰਾਨ ਧਮਾਕੇ ਵਰਗੀ ਆਵਾਜ਼ ਆਈ, ਜਹਾਜ਼ ਹਾਦਸੇ ਦੀ ਖ਼ਬਰ ਤੋਂ ਬਾਅਦ ਇਲਾਕੇ ‘ਚ ਭਾਰੀ ਭੀੜ ਇਕੱਠੀ ਹੋ ਗਈ। ਪਿੰਡ ‘ਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਜਹਾਜ਼ ਕਿਹੜੇ ਹਾਲਾਤਾਂ ‘ਚ ਹਾਦਸਾਗ੍ਰਸਤ ਹੋਇਆ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਜ਼ਖਮੀਆਂ ਨੂੰ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ। ਪੁਲਿਸ ਅਨੁਸਾਰ ਘਟਨਾ ਦੇ ਪਿੱਛੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Read More: PM ਮੋਦੀ ਨੌਜਵਾਨ ਐਥਲੀਟਾਂ ਨੂੰ ਕਰਨਗੇ ਸੰਬੋਧਨ, ਨਾਮੀ ਤਗਮਾ ਜੇਤੂ ਖਿਡਾਰੀ ਹੋਣਗੇ ਸ਼ਾਮਲ

ਵਿਦੇਸ਼

Scroll to Top