ਵਿਕਟੋਰੀਆ

ਵਿਕਟੋਰੀਆ ਦੇ ਬੀਚ ‘ਤੇ ਭਾਰਤੀ ਮੂਲ ਦੇ ਪਰਿਵਾਰ ਦੇ ਮ੍ਰਿਤਕ ਚਾਰ ਜੀਆਂ ਦੀ ਤਸਵੀਰਾਂ ਆਈਆਂ ਸਾਹਮਣੇ

ਆਸਟ੍ਰੇਲੀਆ, 27 ਜਨਵਰੀ 2024: ਕੁਝ ਦੀ ਪਹਿਲਾਂ ਮੈਲਬਰਨ (Melbourne) ‘ਚ ਵਿਕਟੋਰੀਆ ਦੇ ਬੀਚ ‘ਤੇ ਚਾਰ ਭਾਰਤੀ ਮੂਲ ਦੇ ਪਰਿਵਾਰ ਦੇ ਜੀਆਂ ਦੇ ਸਮੁੰਦਰ ‘ਚ ਡੁੱਬਣ ਕਾਰਨ ਮੌਤ ਹੋ ਗਈ ਸੀ | ਇਸ ਮੰਦਭਾਗੀ ਘਟਨਾ ਵਿੱਚ ਇੱਕੋ ਭਾਰਤੀ ਮੂਲ ਦੇ ਪਰਿਵਾਰ ਦੇ 4 ਜੀਆਂ ਦੇ ਮਰਨ ਵਾਲੇ ਮ੍ਰਿਤਕਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

ਮ੍ਰਿਤਕਾਂ ਦੀ ਪਛਾਣ 23 ਸਾਲਾ ਜਗਜੀਤ ਸ਼ਿਵਮ, 20 ਸਾਲਾ ਸੁਹਾਨੀ ਆਨੰਦ, 20 ਸਾਲਾ ਕ੍ਰੀਤੀ ਬੇਦੀ ਤੇ 42 ਸਾਲਾ ਰੀਮਾ ਸੌਂਦੀ ਦੇ ਵਜੋਂ ਹੋਈ ਹੈ । ਇਹ ਮੰਦਭਾਗੀ ਘਟਨਾ ਬੀਤੇ ਬੁੱਧਵਾਰ ਫਿਲੀਪ ਆਈਲੈਂਡ ਦੇ ਨਜਦੀਕ ਨਿਊਹੇਵਨ ਬੀਚ ‘ਤੇ ਵਾਪਰੀ ਸੀ। 3 ਜਣਿਆਂ ਦੀ ਮੌਤਾਂ ਤਾਂ ਬੀਚ ‘ਤੇ ਹੀ ਹੋ ਗਈ ਸੀ, ਜਦਕਿ ਰੀਮਾ ਸੋਂਧੀ ਦੀ ਮੌਤ ਹਸਪਤਾਲ ਵਿੱਚ ਇਲਾਜ ਦੌਰਾਨ ਹੋਈ ਦੱਸੀ ਜਾ ਰਹੀ ਹੈ। ਸੋਂਧੀਂ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਮਿਲਣ ਭਾਰਤ ਤੋਂ ਆਈ ਸੀ ਤੇ ਬਾਕੀ ਤਿੰਨੋਂ ਜਣੇ ਕਲਾਈਡ ਦੇ ਵਸਨੀਕ ਸਨ।

Scroll to Top