ਮੈਲਬਰਨ ‘ਚ ਚਾਰ ਹੋਰ ਪੰਜਾਬੀਆਂ ਦੀ ਸਮੁੰਦਰ ‘ਚ ਡੁੱਬਣ ਕਾਰਨ ਮੌਤ

Melbourne

ਚੰਡੀਗੜ੍ਹ, 25 ਜਨਵਰੀ 2024: ਮੈਲਬਰਨ (Melbourne) ‘ਚ ਚਾਰ ਹੋਰ ਪੰਜਾਬੀਆਂ ਦੇ ਸਮੁੰਦਰ ‘ਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਫਿਲਿਪ ਆਈਲੈਂਡ ਦਾ ਫੋਰੈਸਟ ਗੁਫਾਵਾਂ ਬੀਚ ਬੀਤੀ ਸਿਖਰ ਦੁਪਿਹਰ ਭਾਰਤੀ ਪੰਜਾਬੀ ਮੂਲ ਦੇ ਪਰਿਵਾਰ ਦੇ ਚਾਰ ਬੀਚ ‘ਤੇ ਆਨੰਦ ਮਾਣਨ ਗਏ ਸਨ, ਇਸ ਦੌਰਾਨ ਇਹ ਸਾਰੇ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਏ | ਇਨ੍ਹਾਂ ‘ਚ ਤਿੰਨ ਬੀਬੀਆਂ ਸਮੇਤ ਇੱਕ 40 ਸਾਲਾ ਵਿਅਕਤੀ ਵੀ ਦੱਸਿਆ ਜਾ ਰਿਹਾ ਹੈ | ਮ੍ਰਿਤਕਾਂ ਵਿੱਚ ਫਗਵਾੜਾ ਦੇ ਸਮਾਜ ਸੇਵੀ ਸੋਂਧੀ ਪਰਿਵਾਰ ਦੀ ਨੂੰਹ ਵੀ ਸ਼ਾਮਲ ਹੈ। ਉਸ ਦੀ ਪਛਾਣ ਰੀਮਾ ਸੋਂਧੀ ਵਾਸੀ ਫਗਵਾੜਾ (ਪੰਜਾਬ) ਵਜੋਂ ਹੋਈ ਹੈ।

 

May be an image of 10 people and ambulance

ਸੂਚਨਾ ਮਿਲਣ ‘ਤੇ ਬਚਾਅ ਟੀਮ ਮੌਕੇ ‘ਤੇ ਪਹੁੰਚੀ ਤਾਂ ਤਿੰਨ ਬੀਬੀਆਂ ਸਮੇਤ ਚਾਰ ਜਣਿਆਂ ਨੂੰ ਪਾਣੀ ‘ਚੋਂ ਬਾਹਰ ਕੱਢ ਲਿਆ ਗਿਆ। ਇਸ ਤੋਂ ਬਾਅਦ ਸਾਰਿਆਂ ਨੂੰ ਸੀਪੀਆਰ ਦੇ ਕੇ ਹੋਸ਼ ‘ਚ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਪਰ ਤਿੰਨਾਂ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।

May be an image of 3 people, helicopter and ambulance

ਮਰਨ ਵਾਲਿਆਂ ਵਿੱਚ ਦੋ ਬੀਬੀਆਂ ਅਤੇ ਇੱਕ ਵਿਅਕਤੀ ਸੀ, ਜਦਕਿ ਇਕ ਬੀਬੀ ਬੇਹੋਸ਼ ਹੋ ਗਈ, ਜਿਸ ਨੂੰ ਏਅਰਲਿਫਟ ਕਰਕੇ ਮੈਲਬੌਰਨ ਦੇ ਐਲਫ੍ਰੇਡ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਹਾਲਾਂਕਿ ਉਸਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਬੀਬੀ ਦੇ ਪਰਿਵਾਰਕ ਮੈਂਬਰ ਦੀਪਕ ਸੋਂਧੀ ਨੇ ਦੱਸਿਆ ਕਿ ਉਸ ਦੀ ਭਰਜਾਈ ਰੀਮਾ ਸੋਂਧੀ ਆਪਣੇ ਭਰਾ ਸੰਜੀਵ ਸੋਂਧੀ ਨਾਲ ਕੁਝ ਦਿਨ ਪਹਿਲਾਂ ਆਪਣੇ ਪਰਿਵਾਰ ਨੂੰ ਮਿਲਣ ਫਗਵਾੜਾ ਤੋਂ ਆਸਟ੍ਰੇਲੀਆ ਗਈ ਸੀ। ਵੀਰਵਾਰ ਨੂੰ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਰੀਮਾ ਸੋਂਧੀ ਦੀ ਪਾਣੀ ‘ਚ ਡੁੱਬਣ ਨਾਲ ਮੌਤ ਹੋ ਗਈ ਹੈ।

ਉੱਥੇ ਰੀਮਾ ਸੋਂਧੀ ਦੇ ਪੇਕੇ ਪਰਿਵਾਰ ਸਮੇਤ ਉਸ ਦੇ ਦੋ ਰਿਸ਼ਤੇਦਾਰਾਂ ਦੀ ਵੀ ਮੌਤ ਹੋ ਗਈ ਹੈ, ਜਦਕਿ ਇਕ ਹੋਰ ਨੂੰ ਗੰਭੀਰ ਹਾਲਤ ‘ਚ ਹਸਪਤਾਲ ਲਿਜਾਇਆ ਗਿਆ ਹੈ। ਦੀਪਕ ਸੋਂਧੀ ਨੇ ਦੱਸਿਆ ਕਿ ਘਟਨਾ ਸਮੇਂ ਉਸ ਦੀ ਭਾਬੀ ਰੀਮਾ ਦੇ ਨਾਲ ਉਸ ਦਾ ਭਰਾ ਸੰਜੀਵ ਵੀ ਮੌਜੂਦ ਸੀ। ਸੰਜੀਵ ਪਾਣੀ ਵਿੱਚ ਡੁੱਬਣ ਤੋਂ ਬਚ ਗਿਆ।

ਜਿਕਰਯੋਗ ਹੈ ਕਿ ਫਿਲਿਪ ਟਾਪੂ ਆਪਣੇ ਗੁਫਾਵਾਂ ਵਾਲੇ ਬੀਚਾਂ ਲਈ ਮਸ਼ਹੂਰ ਹੈ। ਇੱਥੇ ਸਮੁੰਦਰ ਦੇ ਹੇਠਾਂ ਗੁਫ਼ਾਵਾਂ ਹਨ ਪਰ ਸਥਾਨਕ ਲੋਕ ਇਸ ਨੂੰ ਖ਼ਤਰਨਾਕ ਮੰਨਦੇ ਹਨ ਕਿਉਂਕਿ ਇੱਥੇ ਸੁਰੱਖਿਆ ਦੇ ਕੋਈ ਪ੍ਰਬੰਧ ਨਹੀਂ ਹਨ ਅਤੇ ਨਾ ਹੀ ਇੱਥੇ ਲਾਈਫਗਾਰਡ ਗਸ਼ਤ ਦਾ ਕੋਈ ਪ੍ਰਬੰਧ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।