PBKS ਬਨਾਮ MI

PBKS ਬਨਾਮ MI: ਪੰਜਾਬ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਦਾ ਮੈਚ ਅਹਿਮਦਾਬਾਦ ‘ਚ ਕੀਤਾ ਸ਼ਿਫਟ

ਚੰਡੀਗੜ੍ਹ, 8 ਮਈ 2025: PBKS ਬਨਾਮ MI Match Update: ਇੰਡੀਅਨ ਪ੍ਰੀਮਿਅਰ ਲੀਗ 2025 ‘ਚ 11 ਮਈ ਨੂੰ ਧਰਮਸ਼ਾਲਾ ਵਿਖੇ ਹੋਣ ਵਾਲਾ ਪੰਜਾਬ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਹੋਣ ਵਾਲਾ ਆਈਪੀਐਲ ਮੈਚ ਅਹਿਮਦਾਬਾਦ ‘ਚ ਤਬਦੀਲ ਕਰ ਦਿੱਤਾ ਗਿਆ ਹੈ। ਮੈਚ ਨੂੰ ਲੌਜਿਸਟਿਕ ਕਾਰਨਾਂ ਕਰਕੇ ਅਹਿਮਦਾਬਾਦ ਤਬਦੀਲ ਕਰ ਦਿੱਤਾ ਗਿਆ ਹੈ।

ਗੁਜਰਾਤ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਅਨਿਲ ਪਟੇਲ ਨੇ ਪੀਟੀਆਈ ਨੂੰ ਇਸਦੀ ਪੁਸ਼ਟੀ ਕੀਤੀ। ਪਟੇਲ ਨੇ ਕਿਹਾ ਕਿ ਬੀਸੀਸੀਆਈ ਨੇ ਸਾਨੂੰ ਬੇਨਤੀ ਕੀਤੀ ਅਤੇ ਅਸੀਂ ਸਵੀਕਾਰ ਕਰ ਲਿਆ। ਮੁੰਬਈ ਇੰਡੀਅਨਜ਼ ਅੱਜ ਪਹੁੰਚ ਰਹੇ ਹਨ ਅਤੇ ਪੰਜਾਬ ਕਿੰਗਜ਼ ਦੀ ਯਾਤਰਾ ਯੋਜਨਾ ਬਾਅਦ ‘ਚ ਪਤਾ ਲੱਗੇਗੀ।

ਅੱਜ ਧਰਮਸ਼ਾਲਾ ਵਿੱਚ ਪੰਜਾਬ ਕਿੰਗਜ਼ ਦਾ ਸਾਹਮਣਾ ਦਿੱਲੀ ਕੈਪੀਟਲਜ਼ ਨਾਲ ਹੋਵੇਗਾ। 22 ਅਪ੍ਰੈਲ ਨੂੰ ਪਹਿਲਗਾਮ ਅੱ.ਤ.ਵਾ.ਦੀ ਹਮਲੇ ਦੇ ਜਵਾਬ ‘ਚ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ ‘ਚ ਅੱ.ਤ.ਵਾ.ਦੀ ਢਾਂਚੇ ‘ਤੇ ਭਾਰਤ ਦੇ ਫੌਜੀ ਹਮਲਿਆਂ ਦੇ ਮੱਦੇਨਜ਼ਰ ਧਰਮਸ਼ਾਲਾ ਹਵਾਈ ਅੱਡਾ ਬੰਦ ਕਰ ਦਿੱਤਾ ਹੈ।

ਚੰਡੀਗੜ ਅਤੇ ਧਰਮਸ਼ਾਲਾ ‘ਚ ਹਵਾਈ ਅੱਡਿਆਂ ਦੇ ਬੰਦ ਹੋਣ ਕਾਰਨ ਸਥਾਨ ਤਬਦੀਲੀ ਦੀ ਲੋੜ ਪਈ। ਧਰਮਸ਼ਾਲਾ ‘ਚ ਦੋ ਮੈਚ ਖੇਡੇ ਜਾਣੇ ਹਨ। ਪਹਿਲਾ ਮੈਚ ਅੱਜ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਵਿਚਕਾਰ ਖੇਡਿਆ ਜਾਵੇਗਾ। ਇਸ ਤੋਂ ਬਾਅਦ, 11 ਮਈ ਨੂੰ ਪੰਜਾਬ ਦਾ ਸਾਹਮਣਾ ਮੁੰਬਈ ਇੰਡੀਅਨਜ਼ ਨਾਲ ਹੋਵੇਗਾ ਜਿਸਨੂੰ ਧਰਮਸ਼ਾਲਾ ਤੋਂ ਵਾਨਖੇੜੇ ਸਟੇਡੀਅਮ ‘ਚ ਤਬਦੀਲ ਕਰ ਦਿੱਤਾ ਗਿਆ ਹੈ।

ਇਸ ਦੌਰਾਨ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੂੰ ਵੀਰਵਾਰ ਨੂੰ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਵਿਚਕਾਰ ਮੈਚ ਕਰਵਾਉਣ ਲਈ ਭਾਰਤ ਸਰਕਾਰ ਤੋਂ ਇਜਾਜ਼ਤ ਮਿਲ ਗਈ ਹੈ। ਦਰਅਸਲ, ਇਹ ਮੈਚ 8 ਮਈ ਨੂੰ ਧਰਮਸ਼ਾਲਾ ‘ਚ ਖੇਡਿਆ ਜਾਵੇਗਾ।

Read More: PBKS ਬਨਾਮ DC: ਧਰਮਸ਼ਾਲਾ ‘ਚ ਅੱਜ ਦਿੱਲੀ ਕੈਪੀਟਲਜ਼ ਸਾਹਮਣੇ ਪੰਜਾਬ ਕਿੰਗਜ਼ ਦੀ ਚੁਣੌਤੀ

Scroll to Top