PBKS ਬਨਾਮ GT

PBKS ਬਨਾਮ GT: ਅਹਿਮਦਾਬਾਦ ‘ਚ ਅੱਜ ਪੰਜਾਬ ਕਿੰਗਜ਼ ਤੇ ਗੁਜਰਾਤ ਟਾਈਟਨਜ਼ ਵਿਚਾਲੇ ਮੁਕਾਬਲਾ

ਸਪੋਰਟਸ, 03 ਮਈ 2026: PBKS ਬਨਾਮ GT: ਆਈਪੀਐਲ 2026 ਦਾ ਦੂਜਾ ਮੈਚ ਐਤਵਾਰ ਨੂੰ ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਸ਼ਾਮ 7:30 ਵਜੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਸ਼ੁਰੂ ਹੋਵੇਗਾ। ਪਿਛਲੇ ਮੈਚ ‘ਚ ਪੰਜਾਬ ਕਿੰਗਜ਼ ਰਾਜਸਥਾਨ ਤੋਂ ਹਾਰ ਗਈ ਸੀ, ਜਦੋਂ ਕਿ ਗੁਜਰਾਤ ਲਗਾਤਾਰ ਦੋ ਮੈਚ ਜਿੱਤ ਚੁੱਕਾ ਹੈ।

ਪੰਜਾਬ ਨੇ ਇਸ ਸੀਜ਼ਨ ‘ਚ ਹੁਣ ਤੱਕ ਅੱਠ ਮੈਚ ਖੇਡੇ ਹਨ, ਜਿਨ੍ਹਾਂ ‘ਚੋਂ ਛੇ ਜਿੱਤੇ ਹਨ। ਟੀਮ 13 ਅੰਕਾਂ ਨਾਲ ਅੰਕ ਸੂਚੀ ‘ਚ ਸਿਖਰ ‘ਤੇ ਹੈ। ਦੂਜੇ ਪਾਸੇ, ਗੁਜਰਾਤ ਨੇ ਨੌਂ ‘ਚੋਂ ਪੰਜ ਮੈਚ ਜਿੱਤੇ ਹਨ। ਟੀਮ 10 ਅੰਕਾਂ ਨਾਲ ਪੰਜਵੇਂ ਸਥਾਨ ‘ਤੇ ਹੈ। ਪਲੇਆਫ ਦੀਆਂ ਸੰਭਾਵਨਾਵਾਂ ਨੂੰ ਮਜ਼ਬੂਤ ​​ਕਰਨ ਲਈ ਗੁਜਰਾਤ ਲਈ ਇਸ ਮੈਚ ‘ਚ ਜਿੱਤ ਬਹੁਤ ਜ਼ਰੂਰੀ ਹੈ।

ਆਈਪੀਐਲ ਦੇ ਇਤਿਹਾਸ ‘ਚ ਦੋਵਾਂ ਟੀਮਾਂ ਵਿਚਕਾਰ ਕੁੱਲ ਸੱਤ ਮੈਚ ਖੇਡੇ ਗਏ ਹਨ। ਪੰਜਾਬ ਕਿੰਗਜ਼ ਨੇ ਚਾਰ ਮੈਚ ਜਿੱਤੇ ਹਨ, ਜਦੋਂ ਕਿ ਗੁਜਰਾਤ ਟਾਈਟਨਜ਼ ਨੇ ਤਿੰਨ ਜਿੱਤੇ ਹਨ। ਪਿਛਲੇ ਪੰਜ ਮੈਚਾਂ ‘ਚ, ਪੰਜਾਬ ਦਾ ਹੱਥ 3-2 ਨਾਲ ਉੱਪਰ ਹੈ। ਦੋਵੇਂ ਟੀਮਾਂ ਇਸ ਸੀਜ਼ਨ ‘ਚ 31 ਮਾਰਚ ਨੂੰ ਇੱਕ ਦੂਜੇ ਦਾ ਸਾਹਮਣਾ ਕਰ ਰਹੀਆਂ ਸਨ, ਜਦੋਂ ਪੰਜਾਬ ਨੇ ਇੱਕ ਰੋਮਾਂਚਕ ਮੈਚ ‘ਚ ਗੁਜਰਾਤ ਨੂੰ 3 ਵਿਕਟਾਂ ਨਾਲ ਹਰਾਇਆ ਸੀ।

ਪ੍ਰਭਸਿਮਰਨ ਸਿੰਘ ਨੇ ਪ੍ਰਿਯਾਂਸ਼ ਆਰੀਆ ਦੇ ਨਾਲ ਮਿਲ ਕੇ ਪੰਜਾਬ ਕਿੰਗਜ਼ ਲਈ ਤੇਜ਼ ਸ਼ੁਰੂਆਤ ਕੀਤੀ ਹੈ। ਪ੍ਰਭਸਿਮਰਨ ਨੇ 8 ਮੈਚਾਂ ‘ਚ 179.27 ਦੇ ਧਮਾਕੇਦਾਰ ਸਟ੍ਰਾਈਕ ਰੇਟ ਨਾਲ 346 ਦੌੜਾਂ ਬਣਾਈਆਂ ਹਨ, ਜਿਸ ‘ਚ 4 ਅਰਧ ਸੈਂਕੜੇ ਸ਼ਾਮਲ ਹਨ।

ਅਰਸ਼ਦੀਪ ਸਿੰਘ ਇਸ ਸੀਜ਼ਨ ‘ਚ ਪੰਜਾਬ ਦਾ ਸਭ ਤੋਂ ਵੱਧ ਵਿਕਟ ਲੈਣ ਵਾਲਾ ਗੇਂਦਬਾਜ਼ ਰਿਹਾ ਹੈ। ਉਸਨੇ 8 ਮੈਚਾਂ ‘ਚ 8 ਵਿਕਟਾਂ ਲਈਆਂ ਹਨ, ਜਿਸ ‘ਚ 3/22 ਉਸਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਹਾਲਾਂਕਿ, ਉਨ੍ਹਾਂ ਨੇ 10.96 ਦੀ ਇਕਾਨਮੀ ਰੇਟ ਨਾਲ ਦੌੜਾਂ ਦਿੱਤੀਆਂ ਹਨ।

ਗੁਜਰਾਤ ਦੇ ਕਪਤਾਨ ਸ਼ੁਭਮਨ ਗਿੱਲ ਟੀਮ ਦੇ ਸਭ ਤੋਂ ਵੱਧ ਸਕੋਰਰ ਹਨ, ਜਿਨ੍ਹਾਂ ਨੇ 8 ਮੈਚਾਂ ‘ਚ 373 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਇਸ ਸੀਜ਼ਨ ‘ਚ 3 ਅਰਧ ਸੈਂਕੜੇ ਲਗਾਏ ਹਨ ਅਤੇ 155.41 ਦੀ ਪ੍ਰਭਾਵਸ਼ਾਲੀ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕੀਤੀ ਹੈ।

ਅਹਿਮਦਾਬਾਦ ਦੀ ਪਿੱਚ ਰਿਪੋਰਟ

ਨਰਿੰਦਰ ਮੋਦੀ ਸਟੇਡੀਅਮ ਦੀ ਪਿੱਚ ਨੂੰ ਆਮ ਤੌਰ ‘ਤੇ ਬੱਲੇਬਾਜ਼ਾਂ ਲਈ ਅਨੁਕੂਲ ਮੰਨਿਆ ਜਾਂਦਾ ਹੈ। ਨਵੀਂ ਗੇਂਦ ਤੇਜ਼ ਗੇਂਦਬਾਜ਼ਾਂ ਦੀ ਮੱਦਦ ਕਰਦੀ ਹੈ। ਇੱਥੇ ਟੀਚਿਆਂ ਦਾ ਪਿੱਛਾ ਕਰਨਾ ਆਸਾਨ ਹੈ, ਇਸ ਲਈ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰਨਾ ਚੁਣ ਸਕਦੀ ਹੈ।

ਅਹਿਮਦਾਬਾਦ ਦਾ ਮੌਸਮ

ਮੈਚ ਵਾਲੇ ਦਿਨ, 3 ਮਈ ਨੂੰ, ਅਹਿਮਦਾਬਾਦ ‘ਚ ਤਾਪਮਾਨ 32 ਤੋਂ 40 ਡਿਗਰੀ ਦੇ ਵਿਚਕਾਰ ਰਹੇਗਾ। ਸ਼ਾਮ ਨੂੰ ਮੈਚ ;ਚ ਤ੍ਰੇਲ ਮਹੱਤਵਪੂਰਨ ਭੂਮਿਕਾ ਨਿਭਾਏਗੀ। ਦੂਜੀ ਪਾਰੀ ;ਚ ਗੇਂਦਬਾਜ਼ੀ ਕਰਨ ਵਾਲੀ ਟੀਮ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਸ ਲਈ ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਵਾਧੂ ਦੌੜਾਂ ਬਣਾਉਣ ‘ਤੇ ਧਿਆਨ ਕੇਂਦਰਿਤ ਕਰਨਗੀਆਂ।

Read More: ICC Test Rankings: ਸਾਲਾਨਾ ਟੈਸਟ ਟੀਮ ਰੈਂਕਿੰਗ ‘ਚ ਭਾਰਤੀ ਟੀਮ ਨੂੰ ਇੱਕ ਸਥਾਨ ਦਾ ਮਿਲਿਆ ਫਾਇਦਾ

ਵਿਦੇਸ਼

Scroll to Top