2 ਅਪ੍ਰੈਲ 2025: ਪੰਜਾਬ ਦੀ ਮੋਹਾਲੀ ਜ਼ਿਲ੍ਹਾ (mohali court) ਅਦਾਲਤ ਨੇ ਬਲਾਤਕਾਰ ਦੇ ਮਾਮਲੇ ਵਿੱਚ ਪਾਸਟਰ ਬਜਿੰਦਰ (pastor Bajinder) ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਪਾਦਰੀ ਨੂੰ ਭਾਰੀ ਪੁਲੀਸ ਸੁਰੱਖਿਆ (police) ਦਰਮਿਆਨ ਮਾਨਸਾ (mansa) ਦੀ ਤਾਮਕੋਟ ਜੇਲ੍ਹ (jail) ਵਿੱਚ ਤਬਦੀਲ ਕਰ ਦਿੱਤਾ ਗਿਆ। ਦੁਪਹਿਰ 3:15 ਵਜੇ ਦੇ ਕਰੀਬ ਜੇਲ੍ਹ ਵਿੱਚ ਦਾਖ਼ਲ ਹੋਣ ਦੀ ਪ੍ਰਕਿਰਿਆ ਪੂਰੀ ਕੀਤੀ ਗਈ।
ਸ਼ੋਅ ਨਾਲ ਸਬੰਧਤ ਵਿਵਾਦਤ ਵੀਡੀਓ ਵਾਇਰਲ ਹੋ ਰਿਹਾ ਹੈ
ਜਾਣਕਾਰੀ ਅਨੁਸਾਰ ਪਾਸਟਰ ਬਜਿੰਦਰ (pastor Bajinder ) ਆਪਣੇ ਧਾਰਮਿਕ ਸ਼ੋਆਂ ਦੌਰਾਨ ਲੱਖਾਂ ਲੋਕਾਂ ਨੂੰ ਠੀਕ ਕਰਨ ਦਾ ਦਾਅਵਾ ਕਰਦਾ ਸੀ। ਉਨ੍ਹਾਂ ਦੇ ਸ਼ੋਅ ਨਾਲ ਸਬੰਧਤ ਵਿਵਾਦਤ ਵੀਡੀਓ ਹਰ ਮਹੀਨੇ ਸੋਸ਼ਲ ਮੀਡੀਆ (social media) ‘ਤੇ ਵਾਇਰਲ ਹੁੰਦੇ ਸਨ। ਹੁਣ ਅਦਾਲਤ ਦੇ ਫੈਸਲੇ ਤੋਂ ਬਾਅਦ ਉਸ ਦੀ ਜ਼ਿੰਦਗੀ ਸਲਾਖਾਂ ਪਿੱਛੇ ਕੱਟਣੀ ਪਵੇਗੀ।
ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਜੇਲ੍ਹ ਵਿੱਚ ਰੱਖਿਆ ਗਿਆ
ਇਹ ਮਾਮਲਾ ਕਾਫੀ ਸਮੇਂ ਤੋਂ ਚਰਚਾ ‘ਚ ਸੀ ਅਤੇ ਹੁਣ ਅਦਾਲਤ ਦੇ ਫੈਸਲੇ ਨਾਲ ਇਹ ਵਿਵਾਦਤ ਮੁੱਦਾ ਖਤਮ ਹੋ ਗਿਆ ਹੈ। ਪਾਦਰੀ ਨੂੰ ਸਖ਼ਤ ਸੁਰੱਖਿਆ ਹੇਠ ਜੇਲ੍ਹ ਵਿੱਚ ਰੱਖਿਆ ਗਿਆ ਹੈ, ਜਿੱਥੇ ਉਸ ਨੂੰ ਆਪਣੀ ਸਜ਼ਾ ਭੁਗਤਣੀ ਪਵੇਗੀ।