ਸਪੋਰਟਸ, 28 ਅਗਸਤ 2026: PAK ਬਨਾਮ ENG: ਪਾਕਿਸਤਾਨ ਨੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਦੂਜੇ ਮੈਚ ਦੇ ਦੂਜੇ ਦਿਨ ਸ਼ੁੱਕਰਵਾਰ (28 ਅਗਸਤ) ਨੂੰ ਇੰਗਲੈਂਡ ਨੂੰ 290 ਦੌੜਾਂ ‘ਤੇ ਆਊਟ ਕਰ ਦਿੱਤਾ। ਪਾਕਿਸਤਾਨ ਨੇ ਹੁਣ ਤੱਕ 1 ਵਿਕਤ ਗੁਆ ਕੇ 10 ਓਵਰਾਂ ‘ਚ 14 ਦੌੜਾਂ ਬਣਾ ਲਈਆਂ ਹਨ।
ਇੰਗਲੈਂਡ ਲਈ ਵਿਕਟਕੀਪਰ ਜੈਮੀ ਸਮਿਥ ਅਤੇ ਜੌਰਡਨ ਕੌਕਸ ਨੇ ਅਰਧ ਸੈਂਕੜੇ ਲਗਾਏ। ਜੋਸ਼ ਟੋਂਗ ਅਤੇ ਗੁਸ ਐਟਕਿੰਸਨ ਨੇ ਆਖਰੀ ਵਿਕਟ ਲਈ 47 ਦੌੜਾਂ ਜੋੜੀਆਂ। ਪਾਕਿਸਤਾਨ ਲਈ ਮੁਹੰਮਦ ਅੱਬਾਸ ਨੇ ਸਭ ਤੋਂ ਵੱਧ ਚਾਰ ਵਿਕਟਾਂ ਲਈਆਂ। ਪਹਿਲੀ ਪਾਰੀ ਦੀ ਸ਼ੁਰੂਆਤ ਤੋਂ ਪਹਿਲਾਂ ਪਾਕਿਸਤਾਨ ਨੂੰ ਝਟਕਾ ਲੱਗਾ।
ਓਪਨਰ ਇਮਾਮ-ਉਲ-ਹੱਕ ਨੂੰ ਪਹਿਲੇ ਦਿਨ ਫੀਲਡਿੰਗ ਕਰਦੇ ਸਮੇਂ ਸੱਟ ਲੱਗ ਗਈ। ਇਸ ਕਾਰਨ ਉਹ ਪਾਰੀ ਦੀ ਸ਼ੁਰੂਆਤ ਨਹੀਂ ਕਰ ਸਕੇਗਾ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜਿਸ ਨਾਲ ਇੰਗਲੈਂਡ ਨੂੰ ਉੱਚ ਸਕੋਰ ਤੱਕ ਪਹੁੰਚਣ ਤੋਂ ਰੋਕਿਆ ਗਿਆ।
ਪਾਕਿਸਤਾਨ ਲਈ, ਮੁਹੰਮਦ ਅੱਬਾਸ ਨੇ 4 ਵਿਕਟਾਂ ਲਈਆਂ ਅਤੇ ਮੁਹੰਮਦ ਅਲੀ ਨੇ 3 ਵਿਕਟਾਂ ਲਈਆਂ। ਖੁਰਮ ਸ਼ਹਿਜ਼ਾਦ ਅਤੇ ਅਲੀ ਉਸਮਾਨ ਨੇ 1-1 ਵਿਕਟ ਲਈ। ਇੰਗਲੈਂਡ ਲਈ, ਜੈਮੀ ਸਮਿਥ ਅਤੇ ਜੌਰਡਨ ਕੌਕਸ ਨੇ 95 ਗੇਂਦਾਂ ‘ਤੇ 67 ਦੌੜਾਂ ਦੀ ਸਾਂਝੇਦਾਰੀ ਕੀਤੀ।
Read More: ਵਿਰਾਟ ਕੋਹਲੀ ਖੇਡਦਾ ਤਾਂ ਭਾਰਤ ਕੋਲੰਬੋ ਟੈਸਟ ਜਿੱਤ ਜਾਂਦਾ, ਮੁਹੰਮਦ ਕੈਫ ਨੇ ਕਿਹਾ – “ਟੀਮ ‘ਚ ਉਤਸ਼ਾਹ ਦੀ ਘਾਟ ਸੀ”




