ਪਟਿਆਲਾ ਜ਼ਿਲ੍ਹੇ ‘ਚ ਮਹਾਵੀਰ ਜਯੰਤੀ ਮੌਕੇ ਮੀਟ/ਮੱਛੀ ਅਤੇ ਅੰਡਿਆਂ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ

poster competition

ਪਟਿਆਲਾ, 20 ਅਪ੍ਰੈਲ 2024: ਵਧੀਕ ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਮੈਡਮ ਕੰਚਨ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮਹਾਵੀਰ ਜਯੰਤੀ (Mahavir Jayanti) ਦੇ ਦਿਹਾੜੇ ਮੌਕੇ 21 ਅਪ੍ਰੈਲ 2024 ਨੂੰ ਪਟਿਆਲਾ ਜ਼ਿਲ੍ਹੇ ‘ਚ ਮੀਟ, ਮੱਛੀ ਅਤੇ ਅੰਡਿਆਂ ਦੀਆਂ ਦੁਕਾਨਾਂ, ਮਾਸਾਹਾਰੀ ਹੋਟਲ/ਢਾਬੇ ਅਤੇ ਅਹਾਤੇ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ।

ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਮਿਤੀ 19 ਅਪ੍ਰੈਲ 2024 ਨੂੰ ਜਾਰੀ ਹੁਕਮ ਨੰ: 2500-2513/ਐਮ.2 ਨੂੰ ਰੱਦ ਕਰਦੇ ਹੋਏ ਹੁਣ 20 ਅਪ੍ਰੈਲ 2024 ਨੂੰ ਜਾਰੀ ਨਵੇਂ ਹੁਕਮਾਂ ਅਨੁਸਾਰ 21 ਅਪ੍ਰੈਲ 2024 ਨੂੰ ਪਟਿਆਲਾ ਜ਼ਿਲ੍ਹੇ ਵਿੱਚ ਮੀਟ/ਮੱਛੀ ਅਤੇ ਅੰਡਿਆਂ ਦੀਆਂ ਦੁਕਾਨਾਂ, ਨਾਨ ਵੈਜੀਟੇਰੀਅਨ ਹੋਟਲ/ਢਾਬੇ, ਅਹਾਤੇ ਬੰਦ ਰਹਿਣਗੇ ਜਿਸ ਵਿੱਚ ਮੀਟ/ਮੱਛੀ ਦੀ ਕੱਟ/ਵੱਡ ਪੂਰਨ ਰੂਪ ਵਿੱਚ ਬੰਦ ਰਹੇਗੀ। ਪ੍ਰੰਤੂ ਜੇਕਰ ਕਿਸੇ ਮੈਰਿਜ ਪੈਲਸ/ਹੋਟਲ ਅਤੇ ਸਮਾਗਮ ਵਿੱਚ ਨਾਨ ਵੈਜੀਟੇਰੀਅਨ ਦੀ ਪਹਿਲਾਂ ਤੋਂ ਕੋਈ ਬੂਕਿੰਗ ਹੋਈ ਹੈ ਤਾਂ ਉਸ ਦੀ ਸਪਲਾਈ ਤੇ ਕੋਈ ਪਾਬੰਦੀ ਨਹੀਂ ਹੋਵੇਗੀ ਅਤੇ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਕੀਤੀ ਜਾਣ ਵਾਲੀ ਸਪਲਾਈ ਦੌਰਾਨ ਮੀਟ/ਮੱਛੀ ਅਤੇ ਅੰਡੇ ਦੁਕਾਨਾਂ ਤੇ ਪ੍ਰਦਰਸ਼ਿਤ ਨਾ ਕੀਤੇ ਜਾਣ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।