ਨਿਰਪਾਲ ਬੜਿੰਗ ਗ੍ਰਿਫਤਾਰ

ਨਿਰਪਾਲ ਬੜਿੰਗ 2.5 ਕਰੋੜ ਰੁਪਏ ਦੇ ਫਰਾਡ ਕੇਸ ‘ਚ ਚੰਡੀਗੜ ਪੁਲਿਸ ਵੱਲੋਂ ਗ੍ਰਿਫਤਾਰ

ਚੰਡੀਗੜ, 26 ਮਈ 2026: ਚੰਡੀਗੜ੍ਹ ਪੁਲਿਸ ਨੇ ਚਲਾਕੀਆਂ ਨਾਲ ਬੈਂਕਾਂ ਅਤੇ ਆਮ ਲੋਕਾਂ ਨੂੰ ਲੁੱਟਣ ਦੇ ਮਾਮਲੇ ‘ਚ ਨਿਰਪਾਲ ਸਿੰਘ ਬੜਿੰਗ ਗ੍ਰਿਫਤਾਰ ਕਰ ਲਿਆ ਹੈ | ਚੰਡੀਗੜ ਪੁਲਿਸ ਦੇ ਈਓ ਵਿੰਗ ਨੇ ਨਿਰਪਾਲ ਬੜਿੰਗ ਨੂੰ ਢਾਈ ਕਰੋੜ ਰੁਪਏ ਦੇ ਧੋਖਾਧੜੀ ਕੇਸ ਅੰਦਰ ਫੜਕੇ ਸਲਾਖਾਂ ਪਿੱਛੇ ਸੁੱਟ ਦਿੱਤਾ ਹੈ। ਜਿਕਰਯੋਗ ਹੈ ਕਿ ਨਿਰਪਾਲ ਸਿੰਘ ਬੜਿੰਗ ਦੇ ਪੰਜਾਬ ਦੇ ਵੱਖ-ਵੱਖ ਥਾਣਿਆਂ ਅੰਦਰ ਇਕ ਦਰਜਨ ਦੇ ਕਰੀਬ ਧੋਖਾਧੜੀ ਦੇ ਕੇਸ ਦਰਜ ਹਨ ਅਤੇ ਬਹੁਤ ਸਾਰੇ ਚੈਕ ਬਾਊਸ ਦੇ ਕੇਸਾਂ ‘ਚ ਭਗੌੜਾ ਹੈ।

ਚੰਡੀਗੜ ਪੁਲਿਸ ਦੇ ਈਓ ਵਿੰਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਨਿਰਪਾਲ ਵੜਿੰਗ ਨੂੰ ਇਸ ਸਮੇਂ ਜੇਲ੍ਹ ਭੇਜਿਆ ਜਾ ਚੁੱਕਾ ਹੈ। ਨਿਰਪਾਲ ਸਿੰਘ ਬੜਿੰਗ ‘ਤੇ ਚੰਡੀਗੜ ਦੇ ਈਸਟ ਸੈਕਟਰ 26 ਥਾਣੇ ਅੰਦਰ ਐਫਆਈਆਰ ਨੰਬਰ 0016, 2022 ‘ਚ ਦਰਜ ਹੋਈ ਸੀ। ਹਮੇਸ਼ਾ ਹੀ ਧੋਖਾਧੜੀ ਕਰਕੇ ਨਿਰਪਾਲ ਬੜਿੰਗ ਲੋਕਾਂ ਨੂੰ ਸ਼ਾਤਿਰ ਦਿਮਾਗ ਨਾਲ ਲੁੱਟਦਾ ਰਿਹਾ ਤੇ ਇਸ ਕੇਸ ਅੰਦਰ ਵੀ ਨਿਰਪਾਲ ਬੜਿੰਗ ਨੇ ਆਪਣੀ ਪਟਿਆਲਾ ਸਥਿਤ ਕੋਠੀ ਅਤੇ ਰਾਜਪੁਰਾ ਸਥਿਤ ਇਕ ਬੂਥ ਦੀਆਂ ਰਜਿਸ਼ਟਰੀਆਂ ਦੀਆਂ ਕਲਰ ਫੋਟੋ ਸਟੇਟ ਕਰਵਾ ਕੇ ਇੰਡੀਅਨ ਓਵਰਸਿਜ ਬੈਕ ਚੰਡੀਗੜ ਸੈਕਟਰ 26 ਤੋਂ ਢਾਈ ਕਰੋੜ ਰੁਪਏ ਦਾ ਲੋਨ ਕਮ ਲਿਮਟ ਲੈ ਲਿਆ ਸੀ।

ਇਸਤੋਂ ਬਾਅਦ ਨਿਰਪਾਲ ਨੇ ਲੋਨ ਨਹੀ ਭਰਿਆ, ਜਿਸਦੇ ਬਾਅਦ ਇੰਡੀਅਨ ਓਵਰਸਿਜ ਬੈਕ ਨੇ ਚੰਡੀਗੜ ਪੁਲਿਸ ਨੂੰ ਇਸ ਖ਼ਿਲਾਫ ਅਰਜ਼ੀ ਦਿੱਤੀ ਤੇ ਬਕਾਇਦਾ ਇਸ ਕੇਸ ਦੀ ਜਾਂਚ ਕਰਕੇ ਨਿਰਪਾਲ ਬੜਿੰਗ, ਉਸਦੇ ਭਰਾ ਨਰਿੰਦਰ ਸਿੰਘ ਅਤੇ ਬੈਕ ਦੀ ਬਰਾਂਚ ਦੇ ਮੈਨੇਜਰ ਅਦਰੇਸ਼ ਕੁਮਾਰ ਖਿਲਾਫ ਧੋਖਾਧੜੀ, ਜਾਅਲੀ ਰਜਿਸ਼ਟਰੀਆਂ ਬੈਕ ਨੂੰ ਜਮ੍ਹਾ ਕਰਵਾਉਣ ਅਤੇ ਹੋਰ ਦੋਸ਼ਾਂ ਤਹਿਤ ਧਾਰਾ 420, 467, 468, 471 ਅਤੇ 120ਬੀ ਆਈਪੀਐਸ ਧਾਰਾ ਤਹਿਤ ਕੇਸ ਦਰਜ ਹੋ ਗਿਆ ਸੀ।

ਨਿਰਪਾਲ ਬੜਿੰਗ ਉਸਤੋ ਬਾਅਦ ਚੰਡੀਗੜ ਪੁਲਿਸ ਨਾਲ ਲੁਕਣ ਮਿਟੀ ਦੀ ਖੇਡ ਖੇਡਦਾ ਰਿਹਾ। ਆਖ਼ਰ ਬੈਂਕ ਵੱਲੋਂ ਲਗਾਤਾਰ ਸਿੰਕਜਾ ਕਸਣ ਤੋਂ ਬਾਅਦ ਚੰਡੀਗੜ ਪੁਲਿਸ ਨੇ ਛਾਪਾਮਾਰੀ ਕਰਕੇ ਇਸਨੂੰ ਇਸਦੇ ਘਰ ਤੋਂ ਗ੍ਰਿਫਤਾਰ ਕਰ ਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇੰਡੀਅਨ ਓਵਰਸਿਜ ਬੈਂਕ ਤੋਂ ਜਿਹੜੀ ਰਜਿਸ਼ਟਰੀਆਂ ਰੱਖ ਕੇ ਇਸਨੇ ਲੋਨ ਕਮ ਲਿਮਟ ਕਰਵਾੲਂੀ ਸੀ। ਉਨ੍ਹਾਂ ਹੀ ਰਜਿਸ਼ਟਰੀਆਂ ‘ਤੇ ਇਹ ਕੁੱਝ ਸਾਲ ਪਹਿਲਾਂ ਐਚਡੀਬੀ ਐਫਐਸਐਲ (ਐਚਡੀਬੀ ਫਾਈਨਾਂਸ਼ਲ ਸਰਵਿਸ ਲਿਮਟਿਡ) ਤੋ ਵੀ ਕਈ ਕਰੋੜ ਦਾ ਲੋਨ ਲੈ ਚੁੱਕਿਆ ਹੈ ਤੇ ਉਨ੍ਹਾਂ ਹੀ ਰਜਿਸ਼ਟਰੀਆਂ ਨੂੰ ਫੋਟੋ ਸਟੇਟ ਕਰਵਾ ਕੇ ਜਾਅਲੀ ਬਣਾਕੇ ਉਸ ਬਰਾਂਚ ਮੈਨੇਜਰ ਨਾਲ ਮਿਲਕੇ ਇਸਨੇ ਦੁਬਾਰਾ ਲੋਨ ਕਰਵਾਇਆ ਤੇ ਭਰਿਆ ਹੀ ਨਹੀ।

ਇਸ ਸਬੰਧੀ ਜਦੋ ਚੰਡੀਗੜ ਪੁਲਸ ਦੇ ਐਸ.ਪੀ., ਸੀਨੀਅਰ ਅਧਿਕਾਰੀ ਅਤੇ ਈਓ ਵਿੰਗ ਦੇ ਇੰਚਾਰਜ ਏ. ਵੈਂਕਟੇਸ਼ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਖਿਆ ਕਿ ਧੋਖਾਧੜੀ ਤੇ ਫਰਾਡ ਦੇ ਕੇਸ ਅੰਦਰ ਨਿਰਪਾਲ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸ ਖ਼ਿਲਾਫ ਅਸੀ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕਰਾਂਗੇ। ਇਸ ਸਬੰਧੀ ਥਾਣਾ ਇਸਟ ਸੈਕਟਰ 26 ਦੇ ਇਸ ਕੇਸ ਨੂੰ ਦੇਖ ਰਹੇ ਆਈਓ ਜਗਪਾਲ ਸਿੰਘ ਦਾ ਕਹਿਣਾ ਹੈ ਕਿ ਨਿਰਪਾਲ ਇਸ ਸਮੇ ਸੈਟਰਲ ਜੇਲ੍ਹ ‘ਚ ਹੈ। ਇਸਨੂੰ ਕੋਰਟ ‘ਚ ਪੇਸ਼ ਕੀਤਾ ਜਾਵੇਗਾ ਤੇ ਕਾਨੂੰਨ ਆਪਣਾ ਕੰਮ ਕਰੇਗਾ। ਕਿਸੇ ਵੀ ਅਪਰਾਧੀ ਨੂੰ ਬਖਸ਼ਿਆ ਨਹੀ ਜਾਵੇਗਾ।

ਨਿਰਪਾਲ ਬੜਿੰਗ ਖਿਲਾਫ਼ ਵੱਖ ਵੱਖ ਥਾਣਿਆਂ ਅੰਦਰ ਮੁਕੱਦਮੇ ਦਰਜ

ਨਿਰਪਾਲ ਬੜਿੰਗ ‘ਤੇ ਪੰਜਾਬ ਅੰਦਰ ਵੀ ਲਗਭਗ ਇਕ ਦਰਜਨ ਦੇ ਕਰੀਬ ਪਰਚੇ ਦਰਜ ਹਨ ਤੇ ਕਈਂ ਕੇਸਾਂ ‘ਚ ਇਹ ਭਗੌੜਾ ਹੈ ਤੇ ਪੰਜਾਬ ਪੁਲਿਸ ਨੂੰ ਵੀ ਇਹ ਬਹੁਤ ਸਾਰੇ ਕੇਸਾਂ ਅੰਦਰ ਲੋੜੀਂਦਾ ਹੈ। ਨਿਰਪਾਲ ਬੜਿੰਗ ‘ਤੇ ਦਰਜ ਕੇਸਾਂ ਦਾ ਵੇਰਵਾ ਇਸ ਤਰ੍ਹਾ ਹੈ। 1. ਮੁਕੱਦਮਾ ਨੰਬਰ 60 ਮਿਤੀ 05.08.2022 ਧਾਰਾ 473, 420 ਆਈ.ਪੀ.ਸੀ. ਬਾਣਾ ਖੇੜੀ ਰਜਿਸਟਰ ਹੋਇਆ। 2. ਮੁਕੱਦਮਾ ਨੰਬਰ 06 ਮਿਤੀ 23.08.2018 ਧਾਰਾ 406, 420 ਆਈ.ਪੀ.ਸੀ. ਬਾਣਾ ਬਨੂੜ। 3. ਮੁਕੱਦਮਾ ਨੰਬਰ 277 ਮਿਤੀ 27.10.2017 ਧਾਰਾ 406, 420 ਆਈ.ਪੀ.ਸੀ. ਬਾਣਾ ਸਿਟੀ ਰਾਜਪੁਰਾ। 4. ਮੁਕੱਦਮਾ ਨੰਬਰ 179 ਮਿਤੀ 03.09.2013 ਧਾਰਾ ਐਸਸੀ/ ਐਸਟੀ ਐਕਟ 1989 ਆਈ.ਪੀ.ਸੀ. ਬਾਣਾ ਸਦਰ ਪਟਿਆਲਾ। 5. ਮੁਕੱਦਮਾ ਨੰਬਰ 08 ਮਿਤੀ 12.11.2010 ਧਾਰਾ 420, 465, 467, 468, 471, 120-2 ਆਈ.ਪੀ.ਸੀ. ਬਾਣਾ ਫ਼ਰੀਦਕੋਟ ਮੋਹਾਲੀ। (ਸੈਸਨ ਕੇਸ ਨੰਬਰ – ਆਰਟੀ-4 20.09.2012/20.02.2014 ਸੀਆਈਐਸ ਨੰਬਰ – ਐਸਸੀ 70/2013 ਡਿਸਾਇਡ – 27.07.2015) ਇਸ ਕੇਸ ਵਿੱਚ ਸਜ਼ਾ ਹੋ ਚੁੱਕੀ ਹੈ।

ਇਸਦੇ ਨਾਲ ਹੀ 6ਵਾਂ ਮੁਕੱਦਮਾ ਨੰਬਰ 113 ਮਿਤੀ 12.06.2018 ਧਾਰਾ 406, 420, 120-2 ਆਈ.ਪੀ.ਸੀ. ਬਾਣਾ ਫੇਜ਼ 1 ਮੋਹਾਲੀ। 7. ਮੁਕੱਦਮਾ ਨੰਬਰ 09 ਮਿਤੀ 26.01.2024 ਧਾਰਾ 406, 420, 467, 468, 471, 120-2 ਆਈ.ਪੀ.ਸੀ. ਬਾਣਾ ਅਰਬਨ ਐਸਟੇਟ ਪਟਿਆਲਾ। 8. ਮੁਕੱਦਮਾ ਨੰਬਰ 44 ਮਿਤੀ 28.03.2021 ਧਾਰਾ 174-1 ਆਈ.ਪੀ.ਸੀ. ਬਾਣਾ ਫੇਜ਼ 8 ਮੋਹਾਲੀ। 9. ਮੁਕੱਦਮਾ ਨੰਬਰ 128 ਮਿਤੀ 10.07.2024 ਧਾਰਾ 420, 406 ਆਈ.ਪੀ.ਸੀ. ਬਾਣਾ ਸਿਟੀ ਰਾਜਪੁਰਾ। 10. ਮੁਕੱਦਮਾ ਨੰਬਰ 107 ਮਿਤੀ 22.06.2024 ਧਾਰਾ 420, 406, 120-ਬੀ ਆਈ.ਪੀ.ਸੀ. ਬਾਣਾ ਫੇਜ਼ 1 ਮੋਹਾਲੀ। 11. ਮੁਕੱਦਮਾ ਨੰਬਰ 16 ਮਿਤੀ 28.01.2022 ਧਾਰਾ 420, 467, 468, 471, 120-ਬੀ ਆਈ.ਪੀ.ਸੀ. ਬਾਣਾ ਸੈਕਟਰ-26, ਚੰਡੀਗੜ੍ਹ। ਐਫ.ਆਈ.ਆਰ ਨੰਬਰ 41 ਥਾਣਾ ਛਾਂਜਲੀ 4 ਕਰੋੜ ਦਾ ਗਬਨ ਸੰਬੰਧੀ ਦਰਜ ਹੈ |

ਵੱਖ-ਵੱਖ ਅਦਾਲਤਾਂ ਵੱਲੋਂ ਕਈ ਕੇਸਾਂ ‘ਚ ਭਗੌੜਾ ਕਰਾਰ

ਨਿਰਪਾਲ ਬੜਿੰਗ ਨੂੰ ਵੱਖ ਵੱਖ ਅਦਾਲਤਾਂ ਨੇ ਵੀ ਪੀਓ ਕਰਾਰ ਦਿੱਤਾ ਹੋਇਆ ਹੈ, ਜਿਸ ਤਹਿਤ ਇਹ 1. ਮਿਤੀ 11.11.2020 ਨੂੰ ਅਦਾਲਤ ਭੁਪਿੰਦਰ ਸਿੰਘ ਗਰੇਵਾਲ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਜਲੰਧਰ ਵੱਲੋਂ ਚੋਪੜਾ ਪਬਲੀਕੇਸ਼ਨ ਹੋਮਸ ਪ੍ਰਾਈਵੇਟ ਲਿਮਟਿਡ ਦੀ ਪਟੀਸ਼ਨ ਦੀ ਸੁਣਵਾਈ ਦੌਰਾਨ ਨਿਰਪਾਲ ਸਿੰਘ ਨੂੰ ਭਗੌੜਾ ਘੋਸ਼ਿਤ ਕੀਤਾ। ਦੂਜਾ, ਮਿਤੀ 07.07.2023 ਨੂੰ ਮੁਕੇਸ ਕੁਮਾਰ ਸਿੰਗਲਾ (ਜੁਡੀਸੀਅਲ ਮੈਜਿਸਟਰੇਟ ਫਸਟ ਕਲਾਸ) ਐਸਏਐਸ ਨਗਰ ਵੱਲੋਂ ਨਿਰਪਾਲ ਸਿੰਘ ਨੂੰ ਭਗੌੜਾ ਘੋਸ਼ਿਤ ਕਰਕੇ ਇਸ ਦੇ ਖਿਲਾਫ 174-1 ਆਈਪੀਸੀ ਦਾ ਮੁਕੱਦਮਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

ਤੀਜਾ, ਅਦਾਲਤ ਡਾ ਕੁਸ਼ਲ ਸਿੰਗਲਾ (ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ) ਰਾਜਪੁਰਾ ਵੱਲੋਂ ਮਿਤੀ 12.06.2023 ਨੂੰ ਨਿਰਪਾਲ ਸਿੰਘ ਦੀ ਪਤਨੀ ਰਮਨਦੀਪ ਕੌਰ ਨੂੰ ਭਗੌੜਾ ਘੋਸ਼ਿਤ ਕੀਤਾ ਗਿਆ। ਚੌਥਾ ਅਦਾਲਤ ਦੇਵਨੂਰ ਸਿੰਘ (ਜੇਐਮਆਈਸੀ) ਮੋਹਾਲੀ ਵੱਲੋਂ ਮੁਕੱਦਮਾ ਨੰਬਰ 6 ਬਾਬਤ ਬਨੂੜ ਮਿਤੀ 18.10.2021 ਨੂੰ ਨਿਰਪਾਲ ਸਿੰਘ ਅਤੇ ਨਿਰਪਾਲ ਸਿੰਘ ਦੀ ਪਤਨੀ ਰਮਨਦੀਪ ਕੌਰ ਨੂੰ ਭਗੌੜਾ ਘੋਸ਼ਿਤ ਕੀਤਾ ਗਿਆ।

ਪੰਜਵਾਂ, ਮਿਤੀ 17-11-2018 ਨੂੰ ਮਾਨਯੋਗ ਅਦਾਲਤ ਦਿਲਜੀਤ ਕੌਰ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਖਰੜ ਵੱਲੋਂ ਨਿਰਪਾਲ ਸਿੰਘ ਨੂੰ ਭਗੌੜਾ ਘੋਸ਼ਿਤ ਕਰਕੇ ਇਸ ਦੇ ਖ਼ਿਲਾਫ 174-1 ਆਈਪੀਸੀ ਦਾ ਮੁਕੱਦਮਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਹਨ। 6. ਮਿਤੀ 11.06.2019 ਨੂੰ ਅਦਾਲਤ ਰੁਚੀ ਕੰਬੋਜ ਜੇਐਮਆਈਸੀ ਐਸਏਐਸ ਨਗਰ ਵੱਲੋਂ ਭਗੌੜਾ ਘੋਸ਼ਿਤ ਕੀਤਾ ਗਿਆ।

Read More: ਆਬਕਾਰੀ ਨੀਤੀ ਦੀ ਉਲੰਘਣਾ ਕੀਤੀ ਤਾਂ ਸ਼ਰਾਬ ਠੇਕੇਦਾਰ ਦੇ ਲਾਇਸੈਂਸ ਹੋਣਗੇ ਰੱਦ: ਚੰਡੀਗੜ੍ਹ DC

ਵਿਦੇਸ਼

Scroll to Top