ਹਰਿਆਣਾ ਕਮੇਟੀ ਦੀ ਨਵੀਂ ਚੁਣੀਂ ਅੰਤ੍ਰਿਗ ਕਮੇਟੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਦਰਸ਼ਨ ਕਰਨ ਪਹੁੰਚੀ

ਸ੍ਰੀ ਦਰਬਾਰ ਸਾਹਿਬ

ਅੰਮ੍ਰਿਤਸਰ, 4 ਅਪ੍ਰੈਲ 2024: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 28 ਮਾਰਚ ਨੂੰ ਨਵੀਂ ਚੁਣੀਂ ਗਈ ਅੰਤ੍ਰਿਗ ਕਮੇਟੀ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੀ |

ਇਨ੍ਹਾਂ ਵਿੱਚ ਕਮੇਟੀ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਧ,ਜਥੇਦਾਰ ਬਲਜੀਤ ਸਿੰਘ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ,ਸੁਦਰਸ਼ਨ ਸਿੰਘ ਸਹਿਗਲ ਸੀਨੀਅਰ ਮੀਤ ਪ੍ਰਧਾਨ,ਬੀਬੀ ਰਵਿੰਦਰ ਕੌਰ ਅਜਰਾਣਾ ਜੂਨੀਅਰ ਮੀਤ ਪ੍ਰਧਾਨ,ਸੁਖਵਿੰਦਰ ਸਿੰਘ ਮੰਡੇਬਰ ਜਨਰਲ ਸਕੱਤਰ,ਗੁਲਾਬ ਸਿੰਘ ਮੂਨਕ ਮੀਤ ਸਕੱਤਰ,ਛੇ ਅੰਤ੍ਰਿਗ ਮੈਂਬਰ ਟੀ ਪੀ ਸਿੰਘ ਅੰਬਾਲਾ,ਬਲਦੇਵ ਸਿੰਘ ਖਾਲਸਾ ਟੋਹਾਣਾ,ਸੁਦਰਸ਼ਨ ਸਿੰਘ ਗਾਵੜੀ ਭਿਵਾਨੀ,ਜਗਸੀਰ ਸਿੰਘ ਮਾਂਗੇਆਣਾ ਸਿਰਸਾ,ਤਜਿੰਦਰਪਾਲ ਸਿੰਘ ਨਾਰਨੌਲ ਮਹਿੰਦਰਗੜ,ਮੈਂਬਰ ਮਾਲਕ ਸਿੰਘ ਕੰਗ ਸਿਰਸਾ,ਮੈਂਬਰ ਪਰਮਜੀਤ ਸਿੰਘ ਮਾਖਾ ਸਿਰਸਾ,ਮੈਂਬਰ ਬੀਬੀ ਪਰਮਿੰਦਰ ਕੌਰ ਜੀਂਦ,ਮੈਂਬਰ ਹਰਭਜਨ ਸਿੰਘ ਰਠੌੜ ਰੋਹਤਕ,ਮੈਂਬਰ ਮਲਕੀਤ ਸਿੰਘ ਪਾਣੀਪਤ,ਮੈਂਬਰ ਅੰਗਰੇਜ ਸਿੰਘ ਕੈੰਥਲ,ਮੈਂਬਰ ਹਰਬੰਸ ਸਿੰਘ ਕੜਕੌਲੀ ਯਮੁਨਾਨਗਰ,ਕੰਵਲਜੀਤ ਸਿੰਘ ਅਜਰਾਣਾ ਸਪੋਕਸਮੈਨ,ਗੁਰਵਿੰਦਰ ਸਿੰਘ ਧਮੀਜਾ ਸਾਬਕਾ ਜਰਨਲ ਸਕੱਤਰ,ਗੁਰਜਿੰਦਰ ਸਿੰਘ ਜੀਂਦ,ਗੁਰਵੀਰ ਸਿੰਘ ਤਲਾਕੌਰ,ਸੰਤ ਹਾਕਮ ਸਿੰਘ ਜੀ ਕਾਰ ਸੇਵਾ ਸੰਪਰਦਾਇ ਸਰਹਾਲੀ ਸਾਹਿਬ,ਸੰਤ ਅਮਰੀਕ ਸਿੰਘ ਜੀ ਕਾਰ ਸੇਵਾ ਹੀਰਾ ਬਾਗ ਪਟਿਆਲਾ,ਬਾਬਾ ਲਾਲ ਸਿੰਘ ਪਟਿਆਲਾ,ਬਾਬਾ ਨਾਇਬ ਸਿੰਘ ਬਹਾਦਰਗੜ,ਬਾਬਾ ਪ੍ਰਦੀਪ ਸਿੰਘ ਜੀ ਚਾਂਦਪੁਰਾ ਪੰਥਕ ਸੇਵਾ ਲਹਿਰ ਦਾਦੂ ਸਾਹਿਬ,ਛਿੰਦਰਪਾਲ ਸਿੰਘ ਬਰਾੜ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ,ਬਾਬਾ ਭਗਵੰਤ ਸਿੰਘ ਢੀਂਡਸਾ,ਭਾਈ ਸੂਬਾ ਸਿੰਘ ਮੁੱਖ ਗ੍ਰੰਥੀ ਤਰਾਵੜੀ,ਮੈਨੇਜਰ ਪਰਮਜੀਤ ਸਿੰਘ ਨਾਢਾ ਸਾਹਿਬ,ਸਕੱਤਰ ਸਰਬਜੀਤ ਸਿੰਘ ਜੰਮੂ,ਸਕੱਤਰ ਸਤਪਾਲ ਸਿੰਘ,ਬਲਵਿੰਦਰ ਸਿੰਘ ਟਹਿਣਾ,ਜਸਪਿੰਦਰ ਸਿੰਘ ਡੱਲੇਵਾਲਾ ਸਮੇਤ ਸੈਂਕੜੇ ਸਿੱਖ ਸੰਗਤਾਂ ਇਸ ਸਮੇਂ ਕਮੇਟੀ ਦੇ ਨਾਲ ਹਾਜ਼ਰ ਸਨ ਚੇਅਰਮੈਨ ਧਰਮ ਪ੍ਰਚਾਰ ਪੰਜਾਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਡਾਕਟਰ ਮਨਜੀਤ ਸਿੰਘ ਭੋਮਾ,ਭਾਈ ਮੋਹਕਮ ਸਿੰਘ ਦਮਦਮੀ ਟਕਸਾਲ,ਭਾਈ ਸਤਨਾਮ ਸਿੰਘ ਮਨਾਂਵਾ,ਜਥੇਦਾਰ ਸਿਕੰਦਰ ਸਿੰਘ ਵਰਾਣਾ ਸਮੇਤ ਸਿੱਖ ਜੱਥੇਬੰਦੀਆਂ ਸੰਤ ਮਹਾਂਪੁਰਸ਼ਾਂ ਪੰਥਕ ਆਗੂਆਂ ਵਲੋਂ ਹਰਿਆਣਾ ਕਮੇਟੀ ਦੇ ਧਰਮ ਪ੍ਰਚਾਰ ਚੇਅਰਮੈਨ ਜਥੇਦਾਰ ਦਾਦੂਵਾਲ,ਪ੍ਰਧਾਨ ਸਰਦਾਰ ਅਸੰਧ ਅਤੇ ਸਮੂੰਹ ਅਹੁਦੇਦਾਰ ਸਹਿਬਾਨਾਂ ਦਾ ਸਿਰਪਾਓ ਭੇਂਟ ਕਰਕੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਜੈਕਾਰਿਆਂ ਦੀ ਗੂੰਜ ਨਾਲ ਵਿਸੇਸ਼ ਸਨਮਾਨ ਕੀਤਾ ਗਿਆ ਹਰਿਆਣਾ ਕਮੇਟੀ ਨੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਅਕਾਲ ਤਖ਼ਤ ਸਾਹਿਬ ਨਾਲ ਵੀ ਮੁਲਾਕਾਤ ਕੀਤੀ।

 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।