NEET Exam New Date: NEET-UG ਦੀ ਨਵੀਂ ਤਾਰੀਖ ਦਾ ਹੋਇਆ ਐਲਾਨ, ਜਾਣੋ

15 ਮਈ 2026: ਨੈਸ਼ਨਲ ਟੈਸਟਿੰਗ ਏਜੰਸੀ (National Testing Agency) (NTA) ਨੇ ਸ਼ੁੱਕਰਵਾਰ ਸਵੇਰੇ NEET-UG ਦੀ ਨਵੀਂ ਤਾਰੀਖ ਦਾ ਐਲਾਨ ਕੀਤਾ। ਇਹ ਪ੍ਰੀਖਿਆ ਹੁਣ ਐਤਵਾਰ, 21 ਜੂਨ ਨੂੰ ਹੋਵੇਗੀ। NTA ਨੇ ਪੇਪਰ ਲੀਕ ਹੋਣ ਦੀਆਂ ਚਿੰਤਾਵਾਂ ਕਾਰਨ 12 ਮਈ ਨੂੰ ਪ੍ਰੀਖਿਆ ਰੱਦ ਕਰ ਦਿੱਤੀ ਸੀ।

ਇਹ ਪ੍ਰੀਖਿਆ ਪਹਿਲਾਂ 3 ਮਈ ਨੂੰ ਭਾਰਤ ਦੇ 551 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਸ਼ਹਿਰਾਂ ਵਿੱਚ ਆਯੋਜਿਤ ਕੀਤੀ ਗਈ ਸੀ। ਪ੍ਰੀਖਿਆ ਲਈ 5,400 ਤੋਂ ਵੱਧ ਪ੍ਰੀਖਿਆ ਕੇਂਦਰ ਸਥਾਪਤ ਕੀਤੇ ਗਏ ਸਨ। 22.79 ਲੱਖ ਵਿਦਿਆਰਥੀ ਹਾਜ਼ਰ ਹੋਏ।

ਮੁੜ ਪ੍ਰੀਖਿਆ ਸਬੰਧੀ ਵੀਰਵਾਰ ਸ਼ਾਮ ਨੂੰ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਨਿਵਾਸ ਸਥਾਨ ‘ਤੇ ਇੱਕ ਮੀਟਿੰਗ ਕੀਤੀ ਗਈ। ਪ੍ਰਧਾਨ ਇਸ ਮਾਮਲੇ ‘ਤੇ ਜਲਦੀ ਹੀ ਇੱਕ ਪ੍ਰੈਸ ਕਾਨਫਰੰਸ ਕਰਨਗੇ।

Read More: NEET UG 2026 Exam Cancelled : NEET 2026 ਦੀ ਪ੍ਰੀਖਿਆ ਰੱਦ, ਜਾਣੋ ਕਾਰਨ

ਵਿਦੇਸ਼

Scroll to Top