Site icon TheUnmute.com

National Herald Case: ਈਡੀ ਦੇ ਅਧਿਕਾਰੀਆਂ ਵਲੋਂ ਯੰਗ ਇੰਡੀਆ ਦਫਤਰ ਦੀ ਜਾਂਚ ਸ਼ੁਰੂ

National Herald Case

ਚੰਡੀਗੜ੍ਹ 04 ਅਗਸਤ 2022: ਬੀਤੇ ਦਿਨ ਬੁੱਧਵਾਰ ਨੂੰ ਨੈਸ਼ਨਲ ਹੈਰਾਲਡ ਮਾਮਲੇ (National Herald Case) ‘ਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਵਲੋਂ ਸੀਲ ਕੀਤੇ ਯੰਗ ਇੰਡੀਆ ਦੇ ਦਫਤਰ ਪਹੁੰਚੀ ਹੈ। ਜਾਣਕਾਰੀ ਮੁਤਾਬਕ ਈਡੀ (ED) ਅਧਿਕਾਰੀਆਂ ਨੇ ਦਫਤਰ ‘ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਕਾਂਗਰਸ ਨੇਤਾ ਮਲਿਕਾਰਜੁਨ ਖੜਗੇ ਵੀ ਯੰਗ ਇੰਡੀਆ ਦੇ ਦਫਤਰ ਪਹੁੰਚੇ ਹਨ।

ਈਡੀ ਦੇ ਅਧਿਕਾਰੀ ਉਸ ਦੀ ਮੌਜੂਦਗੀ ਵਿੱਚ ਦਫ਼ਤਰ ਦੀ ਜਾਂਚ ਕਰ ਰਹੇ ਹਨ। ਦਰਅਸਲ, ਈਡੀ ਨੇ ਅੱਜ 12:30 ਵਜੇ ਖੜਗੇ ਨੂੰ ਤਲਬ ਕੀਤਾ ਸੀ। ਈਡੀ (ED) ਮਾਮਲੇ ਨੂੰ ਲੈ ਕੇ ਕਾਂਗਰਸ ਵਲੋਂ ਭਾਜਪਾ ‘ਤੇ ਤਿੱਖੇ ਹਮਲੇ ਕੀਤੇ ਜਾ ਰਹੇ ਹਨ| ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਜੋ ਕਰਨਾ ਹੈ ਕਰੋ, ਮੈਂ ਨਰਿੰਦਰ ਮੋਦੀ ਤੋਂ ਨਹੀਂ ਡਰਦਾ।

ਇਸਦੇ ਨਾਲ ਹੀ ਮਲਿਕਾਅਰਜੁਨ ਖੜਗੇ ਨੇ ਖੁਦ ਰਾਜ ਸਭਾ ‘ਚ ਕਿਹਾ ਸੀ ਕਿ ਮੈਨੂੰ ਈਡੀ ਦਾ ਸੰਮਨ ਮਿਲਿਆ ਹੈ ਅਤੇ ਉਨ੍ਹਾਂ ਨੇ ਮੈਨੂੰ ਦੁਪਹਿਰ 12.30 ਵਜੇ ਬੁਲਾਇਆ ਹੈ। ਮੈਂ ਕਾਨੂੰਨ ਦੀ ਪਾਲਣਾ ਕਰਨਾ ਚਾਹੁੰਦਾ ਹਾਂ, ਪਰ ਕੀ ਸੰਸਦ ਦੇ ਸੈਸ਼ਨ ਦੌਰਾਨ ਉਨ੍ਹਾਂ ਨੂੰ ਤਲਬ ਕਰਨਾ ਸਹੀ ਹੈ? ਕੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਘਰਾਂ ਦਾ ਘਿਰਾਓ ਕਰਨਾ ਪੁਲਿਸ ਲਈ ਸਹੀ ਹੈ?

Exit mobile version