ਚੰਡੀਗੜ੍ਹ, 15 ਮਾਰਚ 2025: Nasa Spacex Launch: ਪਿਛਲੇ 9 ਮਹੀਨਿਆਂ ਤੋਂ ਪੁਲਾੜ ‘ਚ ਫਸੇ ਪੁਲਾੜ ਯਾਤਰੀਆਂ ਸੁਨੀਤਾ ਵਿਲੀਅਮਜ਼ (Sunita Williams) ਅਤੇ ਬੁੱਚ ਵਿਲਮੋਰ ਦੀ ਵਾਪਸੀ ਦੀ ਉਡੀਕ ਹੁਣ ਖਤਮ ਹੋਣ ਵਾਲੀ ਹੈ। ਜੇਕਰ ਸਭ ਕੁਝ ਠੀਕ ਰਿਹਾ, ਤਾਂ ਸੁਨੀਤ ਵਿਲੀਅਮਜ਼ ਅਤੇ ਬੁੱਚ ਵਿਲਮੋਰ ਇਸ ਮਹੀਨੇ ਧਰਤੀ ‘ਤੇ ਪੈਰ ਰੱਖਣਗੇ।
ਨਾਸਾ (NASA) ਅਤੇ ਐਲਨ ਮਸਕ ਦੀ ਕੰਪਨੀ ਸਪੇਸਐਕਸ (SpaceX) ਨੇ ਵੱਡੀ ਖ਼ਬਰ ਦਿੱਤੀ ਹੈ। ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ ਪਿਛਲੇ 9 ਮਹੀਨਿਆਂ ਤੋਂ ਪੁਲਾੜ ‘ਚ ਫਸੇ ਹੋਏ ਹਨ। ਹੁਣ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਲਿਆਉਣ ਲਈ, ਨਾਸਾ ਅਤੇ ਸਪੇਸਐਕਸ ਨੇ ਸ਼ਨੀਵਾਰ 15 ਮਾਰਚ ਨੂੰ ਫਾਲਕਨ 9 ਰਾਕੇਟ ਰਾਹੀਂ ਕਰੂ-10 ਮਿਸ਼ਨ ਲਾਂਚ (Spacex mission Launch) ਕੀਤਾ ਹੈ। ਇਹ ਦੋਵੇਂ ਇਸ ਮਿਸ਼ਨ ਤਹਿਤ ਘਰ ਵਾਪਸ ਆਉਣਗੇ।
ਜਿਕਰਯੋਗ ਹੈ ਕਿ 5 ਜੂਨ 2024 ਨੂੰ ਨਾਸਾ ਦਾ ਬੋਇੰਗ ਕਰੂ ਫਲਾਈਟ ਟੈਸਟ ਮਿਸ਼ਨ ਲਾਂਚ ਕੀਤਾ ਗਿਆ ਸੀ। ਇਸ ਮਿਸ਼ਨ ਦੇ ਤਹਿਤ ਨਾਸਾ ਨੇ ਆਪਣੇ ਦੋ ਪੁਲਾੜ ਯਾਤਰੀਆਂ ਸੁਨੀਤਾ ਵਿਲੀਅਮਜ਼ (Sunita Williams) ਅਤੇ ਬੈਰੀ ਬੁੱਚ ਵਿਲਮੋਰ ਨੂੰ ਅੱਠ ਦਿਨਾਂ ਦੀ ਯਾਤਰਾ ‘ਤੇ ਭੇਜਿਆ। ਦੋਵਾਂ ਨੂੰ ਸਟਾਰਲਾਈਨਰ ਪੁਲਾੜ ਯਾਨ ਰਾਹੀਂ ਮਿਸ਼ਨ ‘ਤੇ ਭੇਜਿਆ ਗਿਆ ਸੀ। ਇਹ ਸਟਾਰਲਾਈਨਰ ਪੁਲਾੜ ਯਾਨ ਦੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਲਈ ਪੁਲਾੜ ਯਾਤਰੀਆਂ ਦੇ ਨਾਲ ਪਹਿਲੀ ਉਡਾਣ ਸੀ।
ਸੁਨੀਤਾ ਅਤੇ ਬੈਰੀ ਜਿਸ ਮਿਸ਼ਨ ‘ਤੇ ਹਨ, ਉਹ ਨਾਸਾ ਦੇ ਕਮਰਸ਼ੀਅਲ ਕਰੂ ਪ੍ਰੋਗਰਾਮ ਦਾ ਹਿੱਸਾ ਹੈ। ਦਰਅਸਲ, ਨਾਸਾ ਦਾ ਟੀਚਾ ਅਮਰੀਕੀ ਨਿੱਜੀ ਉਦਯੋਗ ਨਾਲ ਸਾਂਝੇਦਾਰੀ ‘ਚ ਸੰਯੁਕਤ ਰਾਜ ਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੱਕ ਸੁਰੱਖਿਅਤ, ਭਰੋਸੇਮੰਦ ਅਤੇ ਘੱਟ ਲਾਗਤ ਵਾਲੇ ਮਨੁੱਖੀ ਮਿਸ਼ਨ ਭੇਜਣਾ ਹੈ। ਇਹ ਟੈਸਟ ਮਿਸ਼ਨ ਇਸੇ ਉਦੇਸ਼ ਲਈ ਸ਼ੁਰੂ ਕੀਤਾ ਗਿਆ ਸੀ। ਇਸ ਮਿਸ਼ਨ ਦਾ ਟੀਚਾ ਸਟਾਰਲਾਈਨਰ ਦੀ ਸਪੇਸ ਸਟੇਸ਼ਨ ‘ਤੇ ਛੇ ਮਹੀਨਿਆਂ ਦੇ ਰੋਟੇਸ਼ਨਲ ਮਿਸ਼ਨ ਕਰਨ ਦੀ ਯੋਗਤਾ ਦਾ ਪ੍ਰਦਰਸ਼ਨ ਕਰਨਾ ਸੀ। ਚਾਲਕ ਦਲ ਦੀ ਉਡਾਣ ਜਾਂਚ ਨੂੰ ਲੰਬੀ ਮਿਆਦ ਦੀਆਂ ਉਡਾਣਾਂ ਤੋਂ ਪਹਿਲਾਂ ਤਿਆਰੀ ਦੀ ਜਾਂਚ ਕਰਨ ਅਤੇ ਜ਼ਰੂਰੀ ਪ੍ਰਦਰਸ਼ਨ ਡੇਟਾ ਇਕੱਠਾ ਕਰਨ ਲਈ ਤਿਆਰ ਕੀਤਾ ਗਿਆ ਸੀ।
Read More: ਤੀਜੀ ਵਾਰ ਪੁਲਾੜ ਯਾਤਰਾ ‘ਤੇ ਜਾਵੇਗੀ ਸੁਨੀਤਾ ਵਿਲੀਅਮਸ, ISS ‘ਚ ਰਹੇਗੀ ਦੋ ਹਫਤੇ