ਫ਼ਾਜ਼ਿਲਕਾ 01 ਸਤੰਬਰ 2022: ਫ਼ਾਜ਼ਿਲਕਾ ਤੋਂ ਖ਼ਬਰ ਸਾਹਮਣੇ ਆਈ ਹੈ ਜਿਸ ਤੇ ਸ਼ਾਸਤਰੀ ਚੌਕ ਦੇ ‘ਚ ਬੱਲੂਆਣਾ ਹਲਕੇ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਰ ਦੇ ਮੁੰਡੇ ਨੂੰ ਪੁਲਿਸ ਨੇ ਰੋਕ ਲਿਆ | ਐਸਐਚਓ ਦੇ ਮੁਤਾਬਕ ਐਕਟਿਵਾ ਤੇ ਹੂਟਰ ਲੱਗਿਆ ਹੋਇਆ ਸੀ , ਇਸਦੇ ਚੱਲਦੇ ਪੁਲਿਸ ਨੇ ਸ਼ਾਸਤਰੀ ਚੌਕ ‘ਚ ਲੱਗੇ ਨਾਕੇ ‘ਤੇ ਉਕਤ ਨੌਜਵਾਨ ਨੂੰ ਰੋਕ ਲਿਆ ਗਿਆ | ਹਾਲਾਂਕਿ ਸਥਾਨਕ ਐਸਐਚਓ ਇਸ ਮਾਮਲੇ ਨੂੰ ਲੈ ਕੇ ਸਖ਼ਤ ਨਜ਼ਰ ਆਏ |
ਪੁਲਿਸ ਵਲੋਂ ਉਕਤ ਨੌਜਵਾਨ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਰ ਦਾ ਲੜਕਾ ਹੈ| ਇਸ ਤੋਂ ਬਾਅਦ ਮੌਕੇ ‘ਤੇ ਡੀਐੱਸਪੀ ਪਹੁੰਚੇ ‘ਤੇ ਉਕਤ ਨੌਜਵਾਨ ਨੂੰ ਹਦਾਇਤਾਂ ਦੇ ਕੇ ਛੱਡ ਦਿੱਤਾ ਗਿਆ |