ਝੋਟਾ ਕ.ਤ.ਲ ਮਾਮਲਾ: ਮਾਨਸਾ ‘ਚ ਮੁਲਜ਼ਮ ਕੈਮਿਸਟ ਦੇ ਘਰ ’ਤੇ ਚੱਲੇਗਾ ਬੁਲਡੋਜ਼ਰ

ਮਾਨਸਾ 14 ਅਕਤੂਬਰ 2026 : ਝੋਟਾ  ਦੇ  ਕ.ਤ.ਲ  ਤੋਂ ਬਾਅਦ ਮਾਨਸਾ ਵਿੱਚ ਪ੍ਰਦਰਸ਼ਨਕਾਰੀਆਂ ਦਾ ਗੁੱਸਾ ਸ਼ਾਂਤ ਕਰਨ ਲਈ ਪ੍ਰਸ਼ਾਸਨ ਵੱਲੋਂ ਸਖ਼ਤ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ, ਮਾਮਲੇ ਵਿੱਚ ਮੁਲਜ਼ਮ ਕੈਮਿਸਟ ਅਸ਼ਵਨੀ ਕੁਮਾਰ ਦੇ ਘਰ ਨੂੰ ਢਾਹੁਣ ਲਈ ਬੁਲਡੋਜ਼ਰ ਮੰਗਵਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਇਹ ਕਾਰਵਾਈ ਨਸ਼ੇ ਦੇ ਕਾਰੋਬਾਰ ਤੋਂ ਕਮਾਈ ਕਰਨ ਦੇ ਦੋਸ਼ਾਂ ਦੇ ਆਧਾਰ ’ਤੇ ਕੀਤੀ ਜਾ ਸਕਦੀ ਹੈ। ਮੁਲਜ਼ਮ ਦਾ ਘਰ ਗੁਰਦੁਆਰੇ ਵਾਲੀ ਗਲੀ ਵਿੱਚ ਸਥਿਤ ਹੈ। ਹਾਲਾਂਕਿ, ਫਿਲਹਾਲ ਮੁਲਜ਼ਮ ਦੀ ਦੁਕਾਨ ’ਤੇ ਕਿਸੇ ਤਰ੍ਹਾਂ ਦੀ ਕਾਰਵਾਈ ਕਰਨ ਦੀ ਯੋਜਨਾ ਨਹੀਂ ਹੈ। ਘਰ ਨੂੰ ਢਾਹੁਣ ਸਬੰਧੀ ਪ੍ਰਸ਼ਾਸਨ ਦੀ ਅਗਲੀ ਕਾਰਵਾਈ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

Read More: ਪਰਵਿੰਦਰ ਸਿੰਘ ਝੋਟਾ ਕ.ਤ.ਲ ਮਾਮਲੇ ‘ਚ ਵੱਡੀ ਅੱਪਡੇਟ, ਪੁਲਿਸ ਨੇ ਅਸ਼ਵਨੀ ਕੁਮਾਰ ਨੂੰ ਕੀਤਾ ਗ੍ਰਿਫਤਾਰ

ਵਿਦੇਸ਼

Scroll to Top