Site icon TheUnmute.com

Ludhiana: ਲੁਧਿਆਣਾ ‘ਚ ਸਿਹਤ ਵਿਭਾਗ ਦੀ ਵੱਡੀ ਕਾਰਵਾਈ, ਡੇਢ ਕੁਇੰਟਲ ਨਕਲੀ ਪਨੀਰ ਜ਼ਬਤ

Health department

ਚੰਡੀਗੜ੍ਹ, 14 ਅਕਤੂਬਰ 2024: ਤਿਓਹਾਰ ਦੇ ਸੀਜ਼ਨ ‘ਚ ਸਿਹਤ ਵਿਭਾਗ (Health department) ਦੀਆਂ ਟੀਮਾਂ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੰਦੀਆਂ ਹਨ, ਜਿਸਦੇ ਚੱਲਦੇ ਵੱਖ-ਵੱਖ ਥਾਵਾਂ ‘ਤੇ ਖਾਣ ਵਾਲੀਆਂ ਚੀਜ਼ਾਂ, ਦੁੱਧ, ਮਠਿਆਈਆਂ ਅਤੇ ਪਨੀਰ ਵਰਗੀਆਂ ਚੀਜ਼ਾਂ ਦੀ ਜਾਂਚ ਕੀਤੀ ਜਾਂਦੀ ਹੈ |

ਇਸੇ ਤਹਿਤ ਸਿਹਤ ਵਿਭਾਗ (Health department) ਦੀ ਟੀਮ ਨੇ ਲੁਧਿਆਣਾ ‘ਚ ਵੱਡੀ ਕਾਰਵਾਈ ਕਰਦਿਆਂ ਡੇਰੀਆਂ ‘ਤੇ ਛਾਪੇਮਾਰੀ ਕੀਤੀ ਹੈ। ਸਿਹਤ ਵਿਭਾਗ ਦੀ ਟੀਮ ਨੇ ਤਾਜਪੁਰ ਰੋਡ ਅਤੇ ਟਿੱਬਾ ਰੋਡ ‘ਤੇ ਸਥਿਤ ਡੇਰੀਆਂ ‘ਤੇ ਛਾਪੇਮਾਰੀ ਕੀਤੀ ਹੈ। ਇਸ ਛਾਪੇਮਾਰੀ ਦੌਰਾਨ ਵਿਭਾਗ ਨੇ ਕਈ ਕੁਇੰਟਲ ਨਕਲੀ ਪਨੀਰ ਜ਼ਬਤ ਕਰਕੇ ਨਸ਼ਟ ਕਰ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਕਈ ਦੁਕਾਨਾਂ ਨੂੰ ਚਿਤਾਵਨੀ ਵੀ ਦਿੱਤੀ ਅਤੇ ਕਈਆਂ ਦੇ ਚਲਾਨ ਕੀਤੇ ਗਏ ਹਨ |

ਇਸ ਦੌਰਾਨ ਸਿਵਲ ਸਰਜਨ ਲੁਧਿਆਣਾ ਨੇ ਦੱਸਿਆ ਕਿ ਬੀਤੇ ਦਿਨ ਡੀ.ਐਚ.ਓ ਲੁਧਿਆਣਾ ਨੇ ਕਾਰਵਾਈ ਕਰਦੇ ਹੋਏ ਡੇਅਰੀ ‘ਤੇ ਕਾਰਵਾਈ ਕੀਤਾ ਹੈ | ਜਿਸ ‘ਚ ਡੇਢ ਕੁਇੰਟਲ ਦੇ ਕਰੀਬ ਨਕਲੀ ਪਨੀਰ ਫੜਿਆ ਗਈ ਹੈ | ਉਕਤ ਨਕਲੀ ਪਨੀਰ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਇਸ ਮਾਮਲੇ ‘ਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ, ਇੰਨਾ ਹੀ ਨਹੀਂ ਉਨ੍ਹਾਂ ਨੇ ਸਬਜ਼ੀ ਮੰਡੀ ‘ਚ ਵਿਕਣ ਵਾਲੇ ਪਨੀਰ ਖ਼ਿਲਾਫ ਵੀ ਕਾਰਵਾਈ ਕਰਨ ਦੀ ਗੱਲ ਕਹੀ ਹੈ।

Exit mobile version