ਚੰਡੀਗੜ੍ਹ ,21 ਅਗਸਤ 2021 : ਸਮਾਜ ਦੇ ਵਿੱਚ ਵਾਰਦਾਤਾਂ ਦਾ ਕਹਿਰ ਲਗਾਤਾਰ ਜਾਰੀ ਹੈ | ਅੱਜ ਦੇ ਸਮੇਂ ਆਪਣੇ ਹੀ ਆਪਣੀਆਂ ਨੂੰ ਮਾਰਨ ‘ਚ ਲੱਗੇ ਹੋਏ ਹਨ ਲੋਕ ਆਪਣੇ ਰਿਸ਼ਤਿਆਂ ਨੂੰ ਭੁੱਲ ਚੁੱਕੇ ਹਨ
ਅਜਿਹੀ ਹੀ ਦੁੱਖਦਾਈ ਤੇ ਰੂਹ ਕੰਬਾਓ ਘਟਨਾ ਸਾਹਮਣੇ ਆਈ ਹੈ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਰੁਕਣਾ ਬੇਗੁ ਤੋਂ ਜਿੱਥੇ ਪੀਓ ਨੇ ਆਪਣੇ ਹੀ ਪੁੱਤ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ |
ਮ੍ਰਿਤਕ ਦੀ ਪਛਾਣ ਸਾਵਣ ਸਿੰਘ ਪੁੱਤਰ ਬੋਹੜ ਸਿੰਘ ਹੈ | ਕਿਹਾ ਜਾ ਰਿਹਾ ਹੈ ਕਿ ਬੋਹੜ ਸਿੰਘ ਨਸ਼ੇ ਦੀ ਹਾਲਤ ਵਿੱਚ ਸੀ ਜਦੋ ਉਸ ਨੇ ਆਪਣੇ ਹੀ ਪੁੱਤਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ |