Vedanta Power Plant News

ਵੇਦਾਂਤਾ ਪਾਵਰ ਪਲਾਂਟ ‘ਚ ਬਾਇਲਰ ਫਟਣ ਕਾਰਨ ਵੱਡਾ ਹਾਦਸਾ, 4 ਮਜ਼ਦੂਰਾਂ ਦੀ ਮੌ.ਤ

ਛੱਤੀਸਗੜ੍ਹ, 14 ਅਪ੍ਰੈਲ 2026: Vedanta Power Plant News: ਛੱਤੀਸਗੜ੍ਹ ਦੇ ਸਕਤੀ ਜ਼ਿਲ੍ਹੇ ਦੇ ਵੇਦਾਂਤਾ ਪਾਵਰ ਪਲਾਂਟ ‘ਚ ਮੰਗਲਵਾਰ ਦੁਪਹਿਰ ਨੂੰ ਇੱਕ ਬਾਇਲਰ ਫਟ ਗਿਆ। ਇਸ ਹਾਦਸੇ ‘ਚ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ, ਐਸਪੀ ਪ੍ਰਫੁੱਲ ਠਾਕੁਰ ਨੇ ਇਸਦੀ ਪੁਸ਼ਟੀ ਕੀਤੀ ਹੈ। ਇਸ ਘਟਨਾ ‘ਚ ਹੋਰ 30 ਤੋਂ 40 ਮਜ਼ਦੂਰ ਗੰਭੀਰ ਜ਼ਖਮੀ ਹੋ ਗਏ। ਇਹ ਘਟਨਾ ਦਾਭਰਾ ਥਾਣਾ ਖੇਤਰ ‘ਚ ਵਾਪਰੀ।

ਜਾਣਕਾਰੀ ਮੁਤਾਬਕ ਸਿੰਘਿਤਾਰਾਈ ‘ਚ ਵੇਦਾਂਤਾ ਪਾਵਰ ਪਲਾਂਟ ‘ਚ ਆਮ ਕੰਮ ਚੱਲ ਰਿਹਾ ਸੀ। ਅਚਾਨਕ, ਦੁਪਹਿਰ 2 ਵਜੇ ਦੇ ਕਰੀਬ, ਬਾਇਲਰ ਫਟ ਗਿਆ। ਸੂਚਨਾ ਮਿਲਣ ‘ਤੇ ਪੁਲਿਸ, ਫਾਇਰ ਬ੍ਰਿਗੇਡ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਜਾਣਕਾਰੀ ਮੁਤਾਬਕ, ਇਹ ਹਾਦਸਾ ਟਿਊਬ ਫਟਣ ਕਾਰਨ ਹੋਇਆ।

ਜ਼ਖਮੀਆਂ ਨੂੰ ਰਾਏਗੜ੍ਹ ਦੇ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਐਸਪੀ ਪ੍ਰਫੁੱਲ ਠਾਕੁਰ ਨੇ ਪੁਸ਼ਟੀ ਕੀਤੀ ਕਿ ਹਾਦਸੇ ‘ਚ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਹੈ।

Read More: ਕਮਲਾ ਨਹਿਰੂ ਹਸਪਤਾਲ ਦੀ ਥਾਂ ‘ਤੇ MLA ਹੋਸਟਲ ਬਣਾਉਣ ਦੀਆਂ ਰਿਪੋਰਟਾਂ ਝੂਠੀਆਂ: CM ਸੁਖਵਿੰਦਰ ਸੁੱਖੂ

ਵਿਦੇਸ਼

Scroll to Top