ਚੰਡੀਗੜ੍ਹ , 12 ਅਗਸਤ 2021 : ਲੁਧਿਆਣਾ ਤੋਂ 3 ਮੰਜ਼ਿਲਾ ਡਿੱਗਣ ਦੀ ਖਬਰ ਸਾਹਮਣੇ ਆਈ ਹੈ | ਜਿਸ ਦੌਰਾਨ ਲੋਕਾਂ ਦੇ ਮਲਬੇ ਹੇਠ ਦੱਬੇ ਜਾਣ ਦਾ ਖ਼ਦਸ਼ਾ ਵੀ ਜਤਾਇਆ ਜਾ ਰਿਹਾ ਹੈ | ਇਹ ਹਾਦਸਾ ਲੁਧਿਆਣਾ ਆਰ.ਕੇ.ਰੋਡ ‘ਤੇ 3 ਮੰਜ਼ਿਲਾ ਇਮਾਰਤ ਡਿੱਗ ਗਈ | ਜਿਸ ਮਗਰੋਂ ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਜਾਣ ਦੀ ਗੱਲ ਕਹੀ ਜਾ ਰਹੀ ਹੈ |
ਜਿਕਰਯੋਗ ਹੈ ਕਿ ਇਸ ਇਮਾਰਤ ‘ਚ ਕੁੱਝ ਸਮੇਂ ਪਹਿਲਾ ਅੱਗ ਲੱਗੀ ਸੀ ,ਜਿਸ ਤੋਂ ਬਾਅਦ ਮਾਲਕ ਵੱਲੋ ਮੁਰੰਮਤ ਨਹੀਂ ਕਰਵਾਈ ਗਈ ਤੇ ਭਾਰੀ ਮੀਂਹ ਕਰਕੇ ਇਮਾਰਤ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਅੱਜ ਸਵੇਰੇ ਇਮਾਰਤ ਇਮਾਰਤ ਡਿੱਗ ਗਈ ਜਿਸ ਕਰਕੇ ਲੇਬਰ ਕੁਆਟਰਾਂ ‘ਚ ਰਹਿ ਰਹੇ ਲੋਕ ਮਲਬੇ ਹੇਠ ਆ ਗਏ | ਹਾਲਾਂਕਿ ਇਮਾਰਤ ਦੇ ਮਾਲਕ ਵੱਲੋ ਇਹ ਕਿਹਾ ਜਾ ਰਿਹਾ ਹੈ ਕਿ ਇਮਾਰਤ ਵਿੱਚ ਕੋਈ ਵੀ ਮੌਜੂਦ ਨਹੀਂ ਸੀ |