ਜਲੰਧਰ, 24 ਫਰਵਰੀ 2026: ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਪੰਜਾਬ ਜਾਗ੍ਰਿਤੀ ਮੰਚ ਵੱਲੋਂ 26 ਫਰਵਰੀ ਦਿਨ ਵੀਰਵਾਰ ਨੂੰ ਜਲੰਧਰ ਸ਼ਹਿਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਂ ਬੋਲੀ ਪੰਜਾਬੀ ਮਾਰਚ ਕੱਢਿਆ ਜਾਵੇਗਾ | ਇਸ ਮਾਰਚ ‘ਚ ਵੱਖ-ਵੱਖ ਸਕੂਲਾਂ, ਕਾਲਜਾਂ ,ਧਾਰਮਿਕ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ ਤੋਂ ਇਲਾਵਾ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੀਆਂ ਸਭ ਸਤਿਕਾਰਤ ਸ਼ਖਸ਼ੀਅਤਾਂ ਸ਼ਾਮਲ ਹੋਣਗੀਆਂ।
ਇਸ ਸਬੰਧ ‘ਚ ਪੰਜਾਬ ਜਾਗ੍ਰਿਤੀ ਮੰਚ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਅਤੇ ਜਨਰਲ ਸਕੱਤਰ ਦੀਪਕ ਬਾਲੀ ਦੀ ਅਗਵਾਈ ‘ਚ ਜਲੰਧਰ ਸਰਕਿਟ ਹਾਊਸ ਵਿਖੇ ਪੰਜਾਬੀ ਪ੍ਰੇਮੀਆਂ ਦੀ ਇੱਕ ਬੈਠਕ ਬੁਲਾਈ ਗਈ, ਜਿਸ ‘ਚ ਮਾਂ ਬੋਲੀ ਪੰਜਾਬੀ ਮਾਰਚ ਦੇ ਸਬੰਧ ‘ਚ ਵਿਚਾਰ-ਵਟਾਂਦਰੇ ਕੀਤੇ ਅਤੇ ਮਾਰਚ ਨੂੰ ਹੋਰ ਚੰਗੇ ਅਤੇ ਸੁਚੱਜੇ ਢੰਗ ਨਾਲ ਕੱਢਣ ਲਈ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ।
ਇਹ ਮਾਰਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲਾਇਲਪੁਰ ਖਾਲਸਾ ਸਕੂਲ ਨਕੋਦਰ ਰੋਡ ਤੋਂ ਸ਼ੁਰੂ ਹੋ ਕੇ ਡਾਕਟਰ ਅੰਬੇਦਕਰ ਚੌਂਕ ਭਗਵਾਨ ਵਾਲਮੀਕੀ ਚੌਂਕ ਸ੍ਰੀ ਰਾਮ ਚੌਕ ਭਗਤ ਨਾਮਦੇਵ ਚੌਂਕ ਤੋਂ ਹੁੰਦਾ ਹੋਇਆ, ਦੇਸ਼ ਭਗਤ ਯਾਦਗਾਰ ਹਾਲ ਵਿਖੇ ਪਹੁੰਚੇਗਾ। ਦੇਸ਼ ਭਗਤ ਯਾਦਗਾਰ ਹਾਲ ਵਿਖੇ ਪੰਜਾਬ ਦੇ ਵੱਖ ਵੱਖ ਪੰਜਾਬੀ ਗਾਇਕ ਮਾਂ ਬੋਲੀ ਪੰਜਾਬੀ ਦੇ ਗੀਤਾਂ ਦਾ ਗੁਣਗਾਨ ਕਰਨਗੇ।
ਇਸ ਬੈਠਕ ‘ਚ ਕਮਲੇਸ਼ ਦੁੱਗਲ, ਆਤਮ ਪ੍ਰਕਾਸ਼ ਬਬਲੂ,ਪਰਵੀਨ ਅਬਰੋਲ, ਸੁਖਬੀਰ ਚੱਠਾ, ਸੰਗਤ ਰਾਮ, ਕੁਲਵੰਤ ਸਿੰਘ ਦਾਲਮ, ਸੁਰਜੀਤ ਲਾਲ, ਬਾਬਾ ਸੁਖਜੀਤ ਸਿੰਘ, ਪ੍ਰਿੰਸੀਪਲ ਅਨੂਪ ਵਤਸ, ਪੰਜਾਬੀ ਗਾਇਕ ਦਲਵਿੰਦਰ ਦਿਆਲਪੁਰੀ, ਪੁਨੀਤ ,ਪਰਮਜੀਤ ਸੇਠੀ ,ਗੁਰਪ੍ਰੀਤ ਧਾਮੀ ,ਰਸ਼ਮੀ ਅਗਰਵਾਲ ,ਗੌਤਮ ਬਾਲੀ, ਅਰਜਨ ਮਲਹੋਤਰਾ, ਮਨਜੀਤ ਸਿੰਘ ਥਿੰਦ, ਹਰਸਿਮਰਨਜੀਤ ਸਿੰਘ, ਗੁਰਦਾਸ ਸਿੰਘ ਆਦਿ ਪੰਜਾਬੀ ਪ੍ਰੇਮੀ ਸ਼ਾਮਲ ਹੋਏ।
Read More: ਸੀਸੀਟੀ, ਸੀਜੀਸੀ ਲਾਂਡਰਾਂ ਮੋਹਾਲੀ ਵੱਲੋਂ ‘ਆਈਡੀਆਥਾੱਨ ਫਾਰ ਏ ਸਸਟੇਨੇਬਲ ਫਿਊਚਰ’ ਪ੍ਰੋਗਰਾਮ ਕਰਵਾਇਆ




