IPL 2024: ਰਾਜਸਥਾਨ ਰਾਇਲਜ਼ ਦੇ ਯਸ਼ਸਵੀ ਜੈਸਵਾਲ ਨੇ IPL ‘ਚ ਜੜਿਆ ਦੂਜਾ ਸੈਂਕੜਾ

Yashshwi Jaiswal

ਚੰਡੀਗੜ੍ਹ, 23 ਅਪ੍ਰੈਲ 2024: ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ. 2024) ‘ਚ ਰਾਜਸਥਾਨ ਰਾਇਲਜ਼ ਨੇ ਦੂਜੀ ਵਾਰ ਲਗਾਤਾਰ ਤੀਜੀ ਜਿੱਤ ਹਾਸਲ ਕੀਤੀ ਹੈ। ਟੀਮ ਨੇ ਸੀਜ਼ਨ ਦੇ 38ਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ 9 ਵਿਕਟਾਂ ਨਾਲ ਹਰਾਇਆ। 17ਵੇਂ ਸੀਜ਼ਨ ‘ਚ ਰਾਜਸਥਾਨ ਦੀ ਇਹ 7ਵੀਂ ਜਿੱਤ ਸੀ, ਇਸ ਨਾਲ ਰਾਇਲਜ਼ ਦੀ ਟੀਮ ਅੰਕ ਸੂਚੀ ‘ਚ ਸਿਖਰ ‘ਤੇ ਪਹੁੰਚ ਗਈ ਹੈ। ਦੂਜੇ ਪਾਸੇ ਮੁੰਬਈ 5ਵਾਂ ਮੈਚ ਹਾਰ ਗਈ।

ਰਾਜਸਥਾਨ ਰਾਇਲਜ਼ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ (Yashshwi Jaiswal) ਨੇ 60 ਗੇਂਦਾਂ ‘ਤੇ ਨਾਬਾਦ 104 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ। ਯਸ਼ਸਵੀ ਜੈਸਵਾਲ ਨੇ ਆਈ.ਪੀ.ਐੱਲ ‘ਚ ਦੂਜਾ ਸੈਂਕੜਾ ਲਗਾਇਆ ਹੈ | ਉਨ੍ਹਾਂ ਨੇ 9 ਚੌਕੇ ਅਤੇ 7 ਛੱਕੇ ਲਗਾਏ। ਜੋਸ ਬਟਲਰ ਨੇ 35 ਅਤੇ ਕਪਤਾਨ ਸੰਜੂ ਸੈਮਸਨ ਨੇ 38 ਨਾਬਾਦ ਦੌੜਾਂ ਦਾ ਯੋਗਦਾਨ ਪਾਇਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।