IPL 2024: ਲਖਨਊ ਸੁਪਰ ਜਾਇੰਟਸ ਨੇ ਚੇਨਈ ਸੁਪਰ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾਇਆ

CSK vs LSG

ਚੰਡੀਗੜ੍ਹ, 23 ਅਪ੍ਰੈਲ 2024: (CSK vs LSG) ਮਾਰਕਸ ਸਟੋਇਨਿਸ ਦੇ ਸੈਂਕੜੇ ਦੇ ਦਮ ‘ਤੇ ਆਈ.ਪੀ.ਐੱਲ 2024 ‘ਚ ਲਖਨਊ ਸੁਪਰ ਜਾਇੰਟਸ ਨੇ ਚੇਨਈ ਸੁਪਰ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾਇਆ। ਲਖਨਊ ਨੇ ਸੀਜ਼ਨ ‘ਚ ਦੂਜੀ ਵਾਰ ਚੇਨਈ ਨੂੰ ਹਰਾਇਆ ਹੈ। ਐਲਐਸਜੀ ਦੀ ਇਹ ਸੀਜ਼ਨ ਦੀ ਪੰਜਵੀਂ ਜਿੱਤ ਹੈ। ਟੀਮ 10 ਅੰਕਾਂ ਨਾਲ ਅੰਕ ਸੂਚੀ ‘ਚ ਚੌਥੇ ਸਥਾਨ ‘ਤੇ ਆ ਗਈ ਹੈ।

ਮੰਗਲਵਾਰ ਨੂੰ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਲਖਨਊ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਚੇਨਈ ਨੇ 20 ਓਵਰਾਂ ‘ਚ 4 ਵਿਕਟਾਂ ‘ਤੇ 210 ਦੌੜਾਂ ਬਣਾਈਆਂ। ਲਖਨਊ ਨੇ 19.3 ਓਵਰਾਂ ‘ਚ 4 ਵਿਕਟਾਂ ‘ਤੇ 211 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਮਾਰਕਸ ਸਟੋਇਨਿਸ ਪਲੇਅਰ ਆਫ ਦਿ ਮੈਚ ਰਹੇ। ਉਸ ਨੇ 63 ਗੇਂਦਾਂ ‘ਤੇ 124 ਦੌੜਾਂ ਦੀ ਨਾਬਾਦ ਪਾਰੀ ਖੇਡੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।