IPL 2022

IPL 2022: ਜਾਣੋ ਸਟੇਡੀਅਮਾਂ ‘ਚ ਕਿੰਨੇ ਫ਼ੀਸਦੀ ਦਰਸ਼ਕਾਂ ਨੂੰ ਮਿਲੇਗੀ ਐਂਟਰੀ

ਚੰਡੀਗੜ੍ਹ 01 ਅਪ੍ਰੈਲ 2022: IPL 2022 ਦੀਓ ਸ਼ੁਰੂਆਤ ਹੋ ਚੁੱਕੀ ਹੈ | ਇਸ ਦੌਰਾਨ ਦਰਸ਼ਕਾਂ ਲਈ ਵਡੀ ਖ਼ਬਰ ਸਾਹਮਣੇ ਆਈ | ਬੁੱਕ ਮਾਈ ਸ਼ੋਅ ਆਈਪੀਐਲ 2022 ਦੀ ਅਧਿਕਾਰਤ ਟਿਕਟਿੰਗ ਪਾਰਟਨਰ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਮੁੰਬਈ ਅਤੇ ਪੁਣੇ ਦੇ ਸਟੇਡੀਅਮਾਂ ‘ਚ ਦਰਸ਼ਕਾਂ ਦੀ ਗਿਣਤੀ ‘ਚ 50 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ। ਮਹਾਰਾਸ਼ਟਰ ਸਰਕਾਰ ਵੱਲੋਂ 2 ਅਪ੍ਰੈਲ ਤੋਂ ਕੋਵਿਡ-19 ਦੀਆਂ ਸਾਰੀਆਂ ਪਾਬੰਦੀਆਂ ਹਟਾਉਣ ਦੀ ਮਨਜ਼ੂਰੀ ਦੇਣ ਤੋਂ ਬਾਅਦ ਟਿਕਟਿੰਗ ਪਾਰਟਨਰ ਵੱਲੋਂ ਇਹ ਐਲਾਨ ਕੀਤਾ ਗਿਆ ਹੈ।

ਮੌਜੂਦਾ ਆਈਪੀਐਲ 2022 ਮਹਾਰਾਸ਼ਟਰ ਦੇ ਚਾਰ ਸਟੇਡੀਅਮਾਂ ‘ਚ ਆਯੋਜਿਤ ਕੀਤਾ ਜਾ ਰਿਹਾ ਹੈ। ਪੁਣੇ ‘ਚ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ, ਨਵੀਂ ਮੁੰਬਈ ‘ਚ ਡੀਵਾਈ ਪਾਟਿਲ ਸਟੇਡੀਅਮ ਅਤੇ ਮੁੰਬਈ ‘ਚ ਬ੍ਰੇਬੋਰਨ ਸਟੇਡੀਅਮ ਅਤੇ ਵਾਨਖੇੜੇ ਸਟੇਡੀਅਮ। ਇਸ ਸਮੇਂ ਇਨ੍ਹਾਂ ਸਾਰੇ ਸਟੇਡੀਅਮਾਂ ‘ਚ ਸਿਰਫ 25 ਫੀਸਦੀ ਦਰਸ਼ਕਾਂ ਨੂੰ ਹੀ ਆਉਣ ਦਿੱਤਾ ਗਿਆ ਸੀ। ਟਿਕਟਿੰਗ ਪਾਰਟਨਰ ਦੀ ਅਧਿਕਾਰਤ ਰਿਲੀਜ਼ ‘ਚ ਕਿਹਾ ਗਿਆ ਹੈ, “ਮੈਚਾਂ ਲਈ ਟਿਕਟਾਂ ਦੀ ਵਿਕਰੀ ਆਨਲਾਈਨ ਉਪਲਬਧ ਹੈ, ਕਿਉਂਕਿ ਬੀਸੀਸੀਆਈ ਨੇ ਸਟੇਡੀਅਮ ‘ਚ ਦਰਸ਼ਕਾਂ ਦੀ ਗਿਣਤੀ ‘ਚ 50 ਪ੍ਰਤੀਸ਼ਤ ਵਾਧੇ ਦਾ ਐਲਾਨ ਕੀਤਾ ਹੈ।” ਪਹਿਲਾਂ ਇਹ 25 ਫੀਸਦੀ ਤੱਕ ਸੀਮਤ ਸੀ।

Scroll to Top