July 7, 2024 9:53 am
Mohali

ਮੋਹਾਲੀ ਵਿਖੇ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਓਰੋ ਵੱਲੋਂ ਇੰਟਰਵਿਊ ਕਰਵਾਏ

ਐਸ.ਏ.ਐਸ ਨਗਰ 18 ਅਗਸਤ 2023: ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਓਰੋ/ ਮਾਡਲ ਕਰੀਅਰ ਸੈਂਟਰ ਐਸ.ਏ.ਐਸ ਨਗਰ ਵਲੋਂ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਅਵਸਰ ਮੁੱਹਈਆ ਕਰਵਾਉਣ ਲਈ ਮਿਤੀ 18 ਅਗਸਤ ਨੂੰ ਸਵੇਰੇ 9 ਵਜੇ ਵਾਕ ਇਨ ਇੰਟਰਵਿਊ ਕਰਵਾਏ ਗਏ । ਜਿਸ ਵਿੱਚ ਵੱਖ-ਵੱਖ ਕੰਪਨੀਆਂ ਐਜੀਲ ਹਰਬਲ, ਭਾਰਤੀ ਏਅਰਟੈੱਲ, ਰਿਲਾਇੰਸ ਨਿਪਨ ਇੰਸ਼ੋਰੈਂਸ ਕੰਪਨੀ, ਐਕਸਿਸ ਬੈਂਕ, ਪੀਵੀਆਰ ਆਈਨੌਕਸ (AGLE HERBEL, BHARTI AIRTEL, RELIANCE NIPPON INSUURANCE COMPANY, AXIS BANK,PVR INOX)ਨੇ ਭਾਗ ਲਿਆ।

ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ 24 ਨੌਜਵਾਨ ਪ੍ਰਾਰਥੀਆਂ ਨੇ ਭਾਗ ਲਿਆ ਅਤੇ ਇਹਨਾਂ ਵਿੱਚੋਂ 20 ਨੌਜਵਾਨਾਂ ਦਾ ਸਲੈਕਸ਼ਨ ਅਗਲੇ ਰਾਉਂਡ ਲਈ ਕੀਤਾ ਗਿਆ।