ਆਰਬੀਯੂ

ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ: ਆਰਬੀਯੂ ਦਾ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਸਮਝੌਤਾ

ਚੰਡੀਗੜ੍ਹ, 22 ਜੁਲਾਈ, 2026: ਰਿਆਤ ਬਾਹਰਾ ਯੂਨੀਵਰਸਿਟੀ ਦੇ ਸਕੂਲ ਆਫ਼ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਨੇ ਅਕਾਦਮਿਕ-ਉਦਯੋਗ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਅਤੇ ਵਿਦਿਆਰਥੀਆਂ ਨੂੰ ਆਧੁਨਿਕ ਮੀਡੀਆ ਤੇ ਪੱਤਰਕਾਰੀ ਖੇਤਰ ਨਾਲ ਵਿਹਾਰਕ ਤੌਰ ‘ਤੇ ਜੋੜਨ ਦੇ ਉਦੇਸ਼ ਨਾਲ ਦਿ ਟ੍ਰਿਬਿਊਨ ਟਰੱਸਟ ਨਾਲ ਇੱਕ ਸਮਝੌਤਾ ਪੱਤਰ (MoU) ‘ਤੇ ਹਸਤਾਖਰ ਕੀਤੇ ਹਨ।

ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਇਸ ਭਾਈਵਾਲੀ ਨੂੰ ਕਲਾਸਰੂਮ ਸਿੱਖਿਆ ਅਤੇ ਮੀਡੀਆ ਉਦਯੋਗ ਦੀਆਂ ਉਮੀਦਾਂ ਵਿਚਾਲੇ ਪਾੜੇ ਨੂੰ ਪੂਰਾ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਕਰਾਰ ਦਿੰਦਿਆਂ ਕਿਹਾ ਕਿ ਇਹ ਸਹਿਯੋਗ ਵਿਦਿਆਰਥੀਆਂ ਨੂੰ ਅਸਲ ਕਾਰਜ-ਖੇਤਰ ਦਾ ਕੀਮਤੀ ਤਜ਼ਰਬਾ ਹਾਸਲ ਕਰਨ ਦੇ ਨਾਲ-ਨਾਲ ਉਨ੍ਹਾਂ ਦੀਆਂ ਪੇਸ਼ੇਵਰ ਯੋਗਤਾਵਾਂ ਅਤੇ ਹੁਨਰਾਂ ਨੂੰ ਹੋਰ ਨਿਖਾਰਨ ਲਈ ਬੇਮਿਸਾਲ ਮੌਕੇ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਇਹ ਭਾਈਵਾਲੀ ਉਦਯੋਗ-ਕੇਂਦਰਿਤ ਸਿੱਖਿਆ ਪ੍ਰਦਾਨ ਕਰਨ ਪ੍ਰਤੀ ਯੂਨੀਵਰਸਿਟੀ ਦੀ ਵਚਨਬੱਧਤਾ ਦਾ ਪ੍ਰਤੀਕ ਹੈ। ਇਸ ਦੇ ਜ਼ਰੀਏ ਭਵਿੱਖ ਦੇ ਮੀਡੀਆ ਪੇਸ਼ੇਵਰਾਂ ਨੂੰ ਅਜੋਕੇ ਤੇਜ਼ੀ ਨਾਲ ਬਦਲ ਰਹੇ ਸੰਚਾਰ ਮਾਹੌਲ ਦੀਆਂ ਲੋੜਾਂ ਅਨੁਸਾਰ ਲੋੜੀਂਦੇ ਹੁਨਰ, ਪੇਸ਼ੇਵਰ ਨੈਤਿਕਤਾ ਅਤੇ ਤਕਨੀਕੀ ਮੁਹਾਰਤ ਨਾਲ ਲੈਸ ਕੀਤਾ ਜਾਵੇਗਾ।

ਇਸ ਸਮਝੌਤੇ ਤਹਿਤ ਦੋਵੇਂ ਸੰਸਥਾਵਾਂ ਪੱਤਰਕਾਰੀ, ਜਨ ਸੰਚਾਰ, ਡਿਜੀਟਲ ਮੀਡੀਆ, ਲੋਕ ਸੰਪਰਕ ਅਤੇ ਹੋਰ ਸਬੰਧਤ ਖੇਤਰਾਂ ‘ਚ ਸਾਂਝੇ ਤੌਰ ‘ਤੇ ਕੰਮ ਕਰਨਗੀਆਂ। ਵਿਦਿਆਰਥੀਆਂ ਨੂੰ ਨਿਊਜ਼ਰੂਮ ਐਕਸਪੋਜ਼ਰ, ਅਨੁਭਵੀ ਸਿਖਲਾਈ (ਐਕਸਪੀਰੀਐਂਸ਼ਲ ਲਰਨਿੰਗ), ਇੰਟਰਨਸ਼ਿਪ, ਉਦਯੋਗਿਕ ਸਿਖਲਾਈ ਅਤੇ ਦੇਸ਼ ਦੇ ਨਾਮਵਰ ਮੀਡੀਆ ਪੇਸ਼ੇਵਰਾਂ ਨਾਲ ਸਿੱਧੇ ਸੰਵਾਦ ਦਾ ਮੌਕਾ ਮਿਲੇਗਾ, ਜਿਸ ਨਾਲ ਉਨ੍ਹਾਂ ਦੀ ਵਿਹਾਰਕ ਸਮਝ ਅਤੇ ਰੁਜ਼ਗਾਰ ਯੋਗਤਾ ‘ਚ ਮਹੱਤਵਪੂਰਨ ਵਾਧਾ ਹੋਵੇਗਾ।

ਸਮਝੌਤੇ ‘ਚ ਗੈਸਟ ਲੈਕਚਰਾਂ, ਵਰਕਸ਼ਾਪਾਂ, ਸੈਮੀਨਾਰਾਂ, ਮੀਡੀਆ ਕਨਕਲੇਵਾਂ, ਕਾਨਫਰੰਸਾਂ ਅਤੇ ਫੈਕਲਟੀ ਵਿਕਾਸ ਪ੍ਰੋਗਰਾਮਾਂ ਦੇ ਨਿਯਮਿਤ ਆਯੋਜਨ ਦੀ ਵੀ ਵਿਵਸਥਾ ਕੀਤੀ ਹੈ। ਇਸ ਤੋਂ ਇਲਾਵਾ ਡਿਜੀਟਲ ਪੱਤਰਕਾਰੀ, ਮਲਟੀਮੀਡੀਆ ਸਟੋਰੀਟੈਲਿੰਗ, ਆਰਟੀਫ਼ੀਸ਼ਲ ਇੰਟੈਲੀਜੈਂਸ (ਏਆਈ) ਆਧਾਰਿਤ ਪੱਤਰਕਾਰੀ, ਮੀਡੀਆ ਨੈਤਿਕਤਾ, ਖੋਜੀ ਪੱਤਰਕਾਰੀ ਅਤੇ ਫੈਕਟ-ਚੈਕਿੰਗ ਵਰਗੇ ਉਭਰਦੇ ਖੇਤਰਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ, ਤਾਂ ਜੋ ਵਿਦਿਆਰਥੀ ਮੀਡੀਆ ਉਦਯੋਗ ‘ਚ ਆ ਰਹੇ ਨਵੇਂ ਰੁਝਾਨਾਂ ਅਤੇ ਤਕਨੀਕੀ ਬਦਲਾਵਾਂ ਨਾਲ ਕਦਮ ਮਿਲਾ ਸਕਣ।

ਇਸ ਭਾਈਵਾਲੀ ਦੇ ਤਹਿਤ ਵਿਦਿਆਰਥੀਆਂ ਲਈ ਸੰਪਾਦਕੀ ਵਿਭਾਗਾਂ ਅਤੇ ਨਿਊਜ਼ਰੂਮਾਂ ਦੇ ਦੌਰਿਆਂ ਦਾ ਪ੍ਰਬੰਧ ਕਰਨਗੇ, ਸਾਂਝੇ ਤੌਰ ‘ਤੇ ਅਕਾਦਮਿਕ ਅਤੇ ਪੇਸ਼ੇਵਰ ਸਮਾਗਮ ਕਰਵਾਏ ਜਾਣਗੇ, ਉਦਯੋਗ ਦੇ ਮਾਹਰਾਂ ਦੇ ਸੁਝਾਵਾਂ ਰਾਹੀਂ ਪਾਠਕ੍ਰਮ ਨੂੰ ਹੋਰ ਸਮਕਾਲੀ ਅਤੇ ਰੁਜ਼ਗਾਰ-ਮੁਖੀ ਬਣਾਉਣਗੇ ਅਤੇ ਆਪਸੀ ਸਹਿਮਤੀ ਨਾਲ ਸਾਂਝੇ ਖੋਜ ਪ੍ਰੋਜੈਕਟਾਂ ਅਤੇ ਪ੍ਰਕਾਸ਼ਨਾਂ ਨੂੰ ਵੀ ਅੱਗੇ ਵਧਾਉਣਗੇ।

ਯੂਨੀਵਰਸਿਟੀ ਪ੍ਰਬੰਧਨ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਹ ਐਮਓਯੂ ਵਿਦਿਆਰਥੀਆਂ ਨੂੰ ਦੇਸ਼ ਦੇ ਪ੍ਰਮੁੱਖ ਮੀਡੀਆ ਸੰਸਥਾਨਾਂ ਨਾਲ ਸਿੱਧਾ ਜੋੜਨ ਦੇ ਨਾਲ-ਨਾਲ ਉਨ੍ਹਾਂ ਲਈ ਇੰਟਰਨਸ਼ਿਪ, ਉਦਯੋਗਿਕ ਸਿਖਲਾਈ ਅਤੇ ਬਿਹਤਰ ਰੁਜ਼ਗਾਰ ਦੇ ਨਵੇਂ ਮੌਕੇ ਵੀ ਸਿਰਜੇਗਾ।

Read More: ਸੀਜੀਸੀ ਯੂਨੀਵਰਸਿਟੀ ਮੋਹਾਲੀ ਵਿਖੇ ‘ਨੈਕਸਟਜੈਨ ਨੇਕਸਸ 2026’ ਨਾਲ ਨਵੇਂ ਅਕਾਦਮਿਕ ਸੈਸ਼ਨ ਦੀ ਸ਼ਾਨਦਾਰ ਸ਼ੁਰੂਆਤ

ਵਿਦੇਸ਼

Scroll to Top