ਕੁਲਗਾਮ

ਕੁਲਗਾਮ ਜ਼ਿਲ੍ਹੇ ‘ਚ ਸੁਰੱਖਿਆ ਬਲਾਂ ਵੱਲੋਂ ਇੱਕ ਅੱ.ਤ.ਵਾ.ਦੀ ਢੇਰ, ਤਲਾਸ਼ੀ ਮੁਹਿੰਮ ਜਾਰੀ

ਜੰਮੂ-ਕਸ਼ਮੀਰ, 08 ਸਤੰਬਰ 2025: ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਗੁੱਡਾਰ ਇਲਾਕੇ ‘ਚ ਸੁਰੱਖਿਆ ਬਲਾਂ ਅਤੇ ਅੱ.ਤ.ਵਾ.ਦੀਆਂ ਵਿਚਕਾਰ ਮੁਕਾਬਲਾ ਚੱਲ ਰਿਹਾ ਹੈ। ਸਰਚ ਆਪ੍ਰੇਸ਼ਨ ਦੌਰਾਨ ਅੱ.ਤ.ਵਾ.ਦੀਆਂ ਨੇ ਸੁਰੱਖਿਆ ਬਲਾਂ ‘ਤੇ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਇੱਕ ਅੱ.ਤ.ਵਾ.ਦੀ ਮਾਰਿਆ ਗਿਆ। ਗੋਲੀਬਾਰੀ ‘ਚ ਇੱਕ ਅਧਿਕਾਰੀ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਇਲਾਕੇ ‘ਚ ਸੁਰੱਖਿਆ ਬਲਾਂ ਵੱਲੋਂ ਤਲਾਸ਼ੀ ਮੁਹਿੰਮ ਜਾਰੀ ਹੈ।

ਕਸ਼ਮੀਰ ਜ਼ੋਨ ਪੁਲਿਸ ਦੇ ਅਨੁਸਾਰ, ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਕੁਲਗਾਮ ਦੇ ਗੁੱਡਾਰ ਜੰਗਲ ‘ਚ ਇੱਕ ਮੁਕਾਬਲਾ ਚੱਲ ਰਿਹਾ ਹੈ। ਜੰਮੂ-ਕਸ਼ਮੀਰ ਪੁਲਿਸ, ਫੌਜ ਅਤੇ ਸੀਆਰਪੀਐਫ ਦੇ ਐਸਓਜੀ ਕੰਮ ‘ਤੇ ਹਨ।

ਸਰਚ ਆਪ੍ਰੇਸ਼ਨ ਦੌਰਾਨ ਜੰਗਲ ‘ਚ ਲੁਕੇ ਅੱ.ਤ.ਵਾ.ਦੀ.ਆਂ ਨੇ ਸੁਰੱਖਿਆ ਬਲਾਂ ‘ਤੇ ਗੋਲੀਬਾਰੀ ਕੀਤੀ ਹੈ, ਸੁਰੱਖਿਆ ਬਲਾਂ ਨੇ ਵੀ ਢੁਕਵਾਂ ਜਵਾਬ ਦਿੱਤਾ ਹੈ। ਦੋਵਾਂ ਪਾਸਿਆਂ ਤੋਂ ਭਾਰੀ ਗੋਲੀਬਾਰੀ ਹੋਈ। ਦੱਸਿਆ ਜਾ ਰਿਹਾ ਹੈ ਕਿ ਇੱਕ ਅਧਿਕਾਰੀ ਜ਼ਖਮੀ ਹੋ ਗਿਆ ਹੈ। ਜ਼ਖਮੀ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਭਾਰਤੀ ਫੌਜ ਦੇ ਮੁਤਾਬਕ ਕਾਰਵਾਈ ਦੌਰਾਨ ਇੱਕ ਜੂਨੀਅਰ ਕਮਿਸ਼ਨਡ ਅਫਸਰ ਜ਼ਖਮੀ ਹੋ ਗਿਆ। ਕਾਰਵਾਈ ਜਾਰੀ ਹੈ। ਇਸ ਸਮੇਂ, ਸੁਰੱਖਿਆ ਬਲਾਂ ਨੇ ਜੰਗਲ ਨੂੰ ਘੇਰ ਲਿਆ ਹੈ। ਜਿਕਰਯੋਗ ਹੈ ਕਿ 26 ਅਗਸਤ ਨੂੰ ਜੰਮੂ-ਕਸ਼ਮੀਰ ਦੇ ਗੁਰੇਜ਼ ਸੈਕਟਰ ‘ਚ ਇੱਕ ਮੁਕਾਬਲੇ ‘ਚ ਦੋ ਅੱ.ਤ.ਵਾ.ਦੀ ਮਾਰੇ ਗਏ ਸਨ। ਉਨ੍ਹਾਂ ‘ਚੋਂ ਇੱਕ ਦੀ ਪਛਾਣ ਬਾਗੂ ਖਾਨ ਵਜੋਂ ਹੋਈ ਸੀ, ਜਿਸਨੂੰ ‘ਹਿਊਮਨ ਜੀਪੀਐਸ’ ਕਿਹਾ ਜਾਂਦਾ ਸੀ। ਸੁਰੱਖਿਆ ਬਲ ਦਹਾਕਿਆਂ ਤੋਂ ਉਸਦੀ ਭਾਲ ਕਰ ਰਹੇ ਸਨ ਕਿਉਂਕਿ ਉਹ 1995 ਤੋਂ ਬਾਅਦ 100 ਤੋਂ ਵੱਧ ਘੁਸਪੈਠ ਦੀਆਂ ਕੋਸ਼ਿਸ਼ਾਂ ‘ਚ ਸ਼ਾਮਲ ਸੀ।

Read More: ਕਸ਼ਮੀਰ ਦੇ ਬਾਂਦੀਪੋਰਾ ‘ਚ ਭਾਰਤੀ ਸੁਰੱਖਿਆ ਬਲਾਂ ਨੇ ਦੋ ਅੱ.ਤ.ਵਾ.ਦੀਆਂ ਨੂੰ ਕੀਤਾ ਢੇਰ

ਵਿਦੇਸ਼

Scroll to Top