ਏਸ਼ੀਆ ਕੱਪ ਫਾਈਨਲ 2026

Women Asia Cup Final: ਭਾਰਤ 10ਵੀਂ ਵਾਰ ਮਹਿਲਾ ਏਸ਼ੀਆ ਕੱਪ ਦੇ ਫਾਈਨਲ ‘ਚ ਪਹੁੰਚੀ

ਸਪੋਰਟਸ, 11 ਸਤੰਬਰ 2026: Women Asia Cup Final 2026: ਭਾਰਤ ਦੀ ਮਹਿਲਾ ਕ੍ਰਿਕਟ ਟੀਮ 10ਵੀਂ ਵਾਰ ਮਹਿਲਾ ਏਸ਼ੀਆ ਕੱਪ ਦੇ ਫਾਈਨਲ ‘ਚ ਪਹੁੰਚੀ ਹੈ। ਭਾਰਤ ਨੇ ਪਹਿਲੇ ਸੈਮੀਫਾਈਨਲ ‘ਚ ਬੰਗਲਾਦੇਸ਼ ਨੂੰ 40 ਦੌੜਾਂ ਨਾਲ ਹਰਾ ਦਿੱਤਾ। ਭਾਰਤ ਚਾਰ ਵਾਰ ਵਨਡੇ ਫਾਈਨਲ ‘ਚ ਪਹੁੰਚਿਆ ਹੈ ਅਤੇ ਹੁਣ ਛੇਵੀਂ ਵਾਰ ਟੀ-20 ਫਾਈਨਲ ਵਿੱਚ ਪਹੁੰਚਿਆ ਹੈ। ਭਾਰਤ ਨੇ ਸਾਰੇ ਚਾਰ ਇੱਕ ਰੋਜ਼ਾ ਫਾਈਨਲ ਜਿੱਤੇ ਹਨ। ਟੀ-20 ‘ਚ, ਟੀਮ ਨੇ 2012, 2016 ਅਤੇ 2022 ‘ਚ ਖਿਤਾਬ ਜਿੱਤਿਆ ਸੀ, ਅਤੇ 2018 ਅਤੇ 2024 ‘ਚ ਉਪ ਜੇਤੂ ਰਹੀ।

ਦੁਬਈ ‘ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ‘ਚ 6 ਵਿਕਟਾਂ ‘ਤੇ 149 ਦੌੜਾਂ ਬਣਾਈਆਂ। ਸ਼ੈਫਾਲੀ ਵਰਮਾ ਨੇ 40 ਗੇਂਦਾਂ ‘ਚ 64 ਦੌੜਾਂ ਬਣਾਈਆਂ, ਜਿਸ ‘ਚ 7 ​​ਚੌਕੇ ਅਤੇ 3 ਛੱਕੇ ਲੱਗੇ। ਕਪਤਾਨ ਹਰਮਨਪ੍ਰੀਤ ਕੌਰ 24 ਦੌੜਾਂ ਬਣਾ ਕੇ ਨਾਬਾਦ ਰਹੀ ਅਤੇ ਰਿਚਾ ਘੋਸ਼ ਨੇ 21 ਦੌੜਾਂ ਬਣਾਈਆਂ।

150 ਦੌੜਾਂ ਦੇ ਟੀਚੇ ਦੇ ਜਵਾਬ ‘ਚ ਬੰਗਲਾਦੇਸ਼ 7 ਵਿਕਟਾਂ ‘ਤੇ ਸਿਰਫ਼ 109 ਦੌੜਾਂ ਹੀ ਬਣਾ ਸਕਿਆ। ਦੀਪਤੀ ਸ਼ਰਮਾ ਨੇ 4 ਓਵਰਾਂ ‘ਚ 26 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਨੰਦਿਨੀ ਸ਼ਰਮਾ ਨੇ ਆਖਰੀ ਓਵਰ ;ਚ ਦੋ ਵਿਕਟਾਂ ਲਈਆਂ।

ਏਸ਼ੀਆ ਕੱਪ ਫਾਈਨਲ 13 ਸਤੰਬਰ ਨੂੰ ਹੋਵੇਗਾ

ਫਾਈਨਲ 13 ਸਤੰਬਰ ਨੂੰ ਦੁਬਈ ‘ਚ ਰਾਤ 8 ਵਜੇ ਸ਼ੁਰੂ ਹੋਵੇਗਾ। ਭਾਰਤ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਭਿੜੇਗਾ। ਸ਼੍ਰੀਲੰਕਾ ਅਤੇ ਪਾਕਿਸਤਾਨ 11 ਸਤੰਬਰ ਨੂੰ ਦੂਜੇ ਸੈਮੀਫਾਈਨਲ ‘ਚ ਇੱਕ ਦੂਜੇ ਦਾ ਸਾਹਮਣਾ ਕਰਨਗੇ।

ਸ਼ੈਫਾਲੀ ਵਰਮਾ ਨੇ ਮੰਧਾਨਾ ਨੂੰ ਪਛਾੜਿਆ

ਸ਼ੇਫਾਲੀ ਵਰਮਾ ਨੇ ਬੰਗਲਾਦੇਸ਼ ਵਿਰੁੱਧ ਸੈਮੀਫਾਈਨਲ ‘ਚ 40 ਗੇਂਦਾਂ ‘ਚ 64 ਦੌੜਾਂ ਬਣਾਈਆਂ, ਜਿਸ ‘ਚ ਤਿੰਨ ਛੱਕੇ ਅਤੇ ਸੱਤ ਚੌਕੇ ਲੱਗੇ। ਇਸ ਪਾਰੀ ਨਾਲ, ਸ਼ੈਫਾਲੀ ਵਰਮਾ ਨੇ 2026 ‘ਚ ਟੀ-20 ‘ਚ 600 ਦੌੜਾਂ ਦੇ ਅੰਕੜੇ ਨੂੰ ਪਾਰ ਕਰ ਲਿਆ। ਸ਼ੈਫਾਲੀ ਵਰਮਾ ਨੇ ਇਸ ਸਾਲ ਹੁਣ ਤੱਕ ਖੇਡੇ ਗਏ 20 ਟੀ-20 ਮੈਚਾਂ ‘ਚ 607 ਦੌੜਾਂ ਬਣਾਈਆਂ ਹਨ, ਜਿਸ ਨਾਲ ਉਹ ਚੋਟੀ ਦੇ ਸਥਾਨ ‘ਤੇ ਪਹੁੰਚ ਗਈ ਹੈ। ਸਮ੍ਰਿਤੀ ਮੰਧਾਨਾ ਨੇ ਹੁਣ ਤੱਕ ਖੇਡੇ ਗਏ 18 ਮੈਚਾਂ ‘ਚ 590 ਦੌੜਾਂ ਬਣਾਈਆਂ ਹਨ, ਜਿਸ ਨਾਲ ਉਹ ਸੂਚੀ ‘ਚ ਦੂਜੇ ਸਥਾਨ ‘ਤੇ ਪਹੁੰਚ ਗਈ ਹੈ।

Read More: IND ਬਨਾਮ AFG: ਅਫਗਾਨਿਸਤਾਨ ਖ਼ਿਲਾਫ ਸੀਰੀਜ਼ ਲਈ ਯਸ਼ ਠਾਕੁਰ ਨੂੰ ਮਿਲੀ ਜਗ੍ਹਾ, ਹਰਸ਼ਿਤ ਰਾਣਾ ਬਾਹਰ

ਵਿਦੇਸ਼

Scroll to Top