zimbabwe vs india

IND W ਬਨਾਮ ZIM W: ਜ਼ਿੰਬਾਬਵੇ ਨੂੰ ਹਰਾਉਂਦੇ ਹੋਏ ਭਾਰਤੀ ਮਹਿਲਾ ਟੀਮ ਲਈ ਡੈਬਿਊ ‘ਚ ਚਮਕੀ ਨਿੱਕੀ ਪ੍ਰਸਾਦ

ਸਪੋਰਟਸ, 17 ਅਕਤੂਬਰ 2026: IND W ਬਨਾਮ ZIM W: ਭਾਰਤੀ ਮਹਿਲਾ ਟੀਮ ਨੇ ਪਹਿਲੇ ਟੀ-20 ਮੈਚ ‘ਚ ਜ਼ਿੰਬਾਬਵੇ ਨੂੰ ਚਾਰ ਵਿਕਟਾਂ ਨਾਲ ਹਰਾਇਆ। ਵੀਰਵਾਰ ਨੂੰ ਰਾਏਪੁਰ ‘ਚ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜ਼ਿੰਬਾਬਵੇ ਨੇ 20 ਓਵਰਾਂ ‘ਚ ਪੰਜ ਵਿਕਟਾਂ ‘ਤੇ 114 ਦੌੜਾਂ ਬਣਾਈਆਂ।

ਇਸਦੇ ਜਵਾਬ ‘ਚ ਭਾਰਤੀ ਟੀਮ ਨੇ ਛੇ ਵਿਕਟਾਂ ਦੇ ਨੁਕਸਾਨ ‘ਤੇ 15.4 ਓਵਰਾਂ ‘ਚ ਟੀਚਾ ਪ੍ਰਾਪਤ ਕਰ ਲਿਆ। ਇਸ ਦੇ ਨਾਲ, ਭਾਰਤ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ ਹੈ।

ਡੈਬਿਊ ਕਰਨ ਵਾਲੀ ਨਿੱਕੀ ਪ੍ਰਸਾਦ ਭਾਰਤ ਦੀ ਜਿੱਤ ਦੀ ਹੀਰੋ ਰਹੀ। ਉਨ੍ਹਾਂ ਨਨੇ 35 ਗੇਂਦਾਂ ‘ਚ ਨਾਬਾਦ 39 ਦੌੜਾਂ ਬਣਾਈਆਂ। ਦੀਪਤੀ ਸ਼ਰਮਾ ਨੇ ਉਸ ਦੇ ਨਾਲ 37 ਗੇਂਦਾਂ ‘ਚ 49 ਦੌੜਾਂ ਜੋੜੀਆਂ। ਦੋਵਾਂ ਨੇ ਪੰਜਵੀਂ ਵਿਕਟ ਲਈ 82 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਮੁਸ਼ਕਿਲ ‘ਚੋਂ ਬਾਹਰ ਕੱਢਿਆ। ਦੀਪਤੀ ਆਪਣੇ ਅਰਧ ਸੈਂਕੜਾ ਤੋਂ ਸਿਰਫ਼ ਇੱਕ ਦੌੜ ਪਿੱਛੇ ਰਹਿ ਗਈ।

115 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਭਾਰਤੀ ਟੀਮ ਦੀ ਸ਼ੁਰੂਆਤ ਬਹੁਤ ਖਰਾਬ ਰਹੀ। ਸਮ੍ਰਿਤੀ ਮੰਧਾਨਾ ਪਹਿਲੇ ਓਵਰ ‘ਚ ਨੌਂ ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਤੋਂ ਬਾਅਦ ਅਨੁਸ਼ਕਾ ਸ਼ਰਮਾ 4, ਕਪਤਾਨ ਹਰਮਨਪ੍ਰੀਤ ਕੌਰ 1 ਅਤੇ ਸ਼ੈਫਾਲੀ ਵਰਮਾ 4 ਦੌੜਾਂ ਬਣਾ ਕੇ ਆਊਟ ਹੋ ਗਏ। ਭਾਰਤ ਨੇ 19 ਦੌੜਾਂ ‘ਤੇ ਚਾਰ ਵਿਕਟਾਂ ਗੁਆ ਦਿੱਤੀਆਂ ਸਨ।

ਜ਼ਿੰਬਾਬਵੇ ਨੇ 15 ਓਵਰਾਂ ਬਾਅਦ 3 ਵਿਕਟਾਂ ‘ਤੇ 82 ਦੌੜਾਂ ਬਣਾ ਲਈਆਂ ਸਨ। ਫਿਰ ਸ਼ਰਨੇ ਮੇਅਰਸ ਨੇ ਤੇਜ਼ੀ ਨਾਲ ਦੌੜਾਂ ਬਣਾਈਆਂ। ਉਨ੍ਹਾਂ ਨੇ ਸ਼ੈਫਾਲੀ ਵਰਮਾ ਦੀ ਗੇਂਦ ‘ਤੇ ਪਾਰੀ ਦਾ ਪਹਿਲਾ ਛੱਕਾ ਲਗਾਇਆ।

ਸ਼ਰਨੇ ਮੇਅਰਸ ਨੇ ਟੀਮ ਲਈ ਸਭ ਤੋਂ ਵੱਧ 43 ਦੌੜਾਂ ਬਣਾਈਆਂ, ਜਿਸ ‘ਚ 33 ਗੇਂਦਾਂ ‘ਤੇ 4 ਚੌਕੇ ਅਤੇ 2 ਛੱਕੇ ਲੱਗੇ। ਭਾਰਤ ਲਈ ਨੰਦਿਨੀ ਸ਼ਰਮਾ ਨੇ 4 ਓਵਰਾਂ ‘ਚ 11 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਕ੍ਰਾਂਤੀ ਗੌਰ ਅਤੇ ਸ਼੍ਰੀ ਚਰਨੀ ਨੇ 1-1 ਵਿਕਟ ਲਈ।

ਨੌਜਵਾਨ ਆਲਰਾਊਂਡਰ ਨਿੱਕੀ ਪ੍ਰਸਾਦ ਨੇ ਇਸ ਮੈਚ ‘ਚ ਭਾਰਤ ਲਈ ਆਪਣਾ ਡੈਬਿਊ ਕੀਤਾ। ਮੈਚ ਤੋਂ ਪਹਿਲਾਂ ਕਪਤਾਨ ਸਮ੍ਰਿਤੀ ਮੰਧਾਨਾ ਨੇ ਉਸਨੂੰ ਆਪਣੀ ਡੈਬਿਊ ਕੈਪ ਦਿੱਤੀ। ਕੈਪ ਪ੍ਰਾਪਤ ਕਰਨ ‘ਤੇ, ਟੀਮ ਦੀਆਂ ਦੀਪਤੀ ਸ਼ਰਮਾ ਅਤੇ ਅਨੁਸ਼ਕਾ ਸ਼ਰਮਾ ਨੇ ਉਸਨੂੰ ਜੱਫੀ ਪਾਈ ਅਤੇ ਵਧਾਈ ਦਿੱਤੀ।

Read More: IND ਬਨਾਮ WI: ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਅੱਜ ਸੀਰੀਜ਼ ਦਾ ਫੈਸਲਾਕੁੰਨ ਮੈਚ, ਭਾਰਤੀ ਟੀਮ ‘ਚ ਭੁਵਨੇਸ਼ਵਰ ਦੀ ਵਾਪਸੀ

ਵਿਦੇਸ਼

Scroll to Top